ਜਲੰਧਰ: ਲਿਨੋਵੋ ਨੇ ਵਾਇਬ ਸੀਰੀਜ਼ ਦਾ ਨਵਾਂ ਸਮਾਰਟਫੋਨ ਵਾਇਬ ਸੀ (vibe c) ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਫਿਲਹਾਲ ਇਹ ਸਮਾਰਟਫੋਨ ਕਰੋਏਸ਼ੀਆ 'ਚ ਥਰਡ ਪਾਰਟੀ ਆਨਲਾਈਨ ਰਿਟੇਲਰ ਦੇ ਕੋਲ ਉਪਲੱਬਧ ਹੈ ਜਿਸ ਦੀ ਕਰੋਏਸ਼ੀਆਈ ਦੀ ਕਰੰਸੀ ਦੇ ਹਿਸਾਬ ਨਾਲ ਕੀਮਤ 698 (ਲਗਭਗ 7,000 ਰੁਪਏ) ਬਣਦੀ ਹੈ। ਲਿਨੋਵੋ ਨੇ ਇਸ ਸਮਾਰਟਫੋਨ ਬਾਰੇ 'ਚ ਕੋਈ ਆਧਿਕਾਰਕ ਘੋਸ਼ਣਾ ਨਹੀਂ ਕੀਤੀ ਹੈ।
ਲਿਨੋਵੋ ਵਾਇਬ ਸੀ 'ਚ 5 ਇੰਚ ਦੀ ਐੱਚ. ਡੀ (720x1280 ਪਿਕਸਲ) ਆਈ. ਪੀ.ਐੱਸ ਐੱਲ. ਸੀ. ਡੀ ਡਿਸਪਲੇ ਅਤੇ ਕਵਾਰਡ ਕੋਰ ਪ੍ਰੋਸੈਸਰ ਦਿੱਤਾ ਗਿਆ ਹੈ। ਵਾਇਬ ਸੀ 'ਚ 8ਜੀ. ਬੀ ਇਨ-ਬਿਲਟ ਸਟੋਰੇਜ ਅਤੇ 1ਜੀ. ਬੀ ਰੈਮ ਦਿੱਤੀ ਗਈ ਹੈ। ਹੈਂਡਸੈੱਟ 'ਚ 32ਜੀ.ਬੀ ਦੀ ਐੱਸ. ਡੀ ਕਾਰਡ ਸਟੋਰੇਜ਼ ਦਿੱਤੀ ਗਈ ਹੈ। ਐਂਡ੍ਰਾਇਡ 5.1 ਲਾਲੀਪਾਪ ਆਧਾਰਿਤ ਵਾਇਬ ਸੀ ਸਮਾਰਟਫੋਨ 'ਚ ਸਿੰਗਲ ਮਾਇਕ੍ਰੋ- ਸਿਮ ਸਪੋਰਟ ਦਿੱਤਾ ਗਿਆ ਹੈ। ਇਸ ਸਮਾਰਟਫੋਨ 'ਚ 2, 300 mAh ਦੀ ਬੈਟਰੀ ਹੈ।
ਵਾਇਬ ਸੀ (vibe c) 'ਚ 5 ਮੈਗਾਪਿਕਸਲ ਰਿਅਰ ਕੈਮਰਾ ਅਤੇ ਐੱਲ. ਈ. ਡੀ ਫਲੈਸ਼ ਅਤੇ 2 ਮੈਗਾਪਿਕਸਲ ਫ੍ਰੰਟ ਕੈਮਰਾ ਦਿੱਤਾ ਗਿਆ ਹੈ। 4ਜੀ ਐੱਲ. ਟੀ. ਈ ਸਪੋਰਟ, 3ਜੀ, ਜੀ. ਪੀ. ਆਰ.ਐੱਸ, ਜੀ. ਪੀ. ਐੱਸ, ਏ-ਜੀ. ਪੀ. ਐੱਸ, ਬਲੂਟੁੱਥ, ਵਾਈ-ਫਾਈ ਅਤੇ ਮਾਇਕ੍ਰੋ-ਯੂ. ਐੱਸ. ਬੀ ਕੁਨੈੱਕਟੀਵਿਟੀ ਆਪਸ਼ਨਸ ਦਿੱਤੇ ਗਏ ਹਨ।
Twitter ਨੇ ਐਂਡ੍ਰਾਇਡ 'ਤੇ ਸ਼ੁਰੂ ਕੀਤੀ ਪੈਰੀਸਕੋਪ ਦੀ ਟੈਸਟਿੰਗ
NEXT STORY