ਜਲੰਧਰ : ਸਰਫੇਸ ਪ੍ਰੋ 3 'ਚ ਆ ਰਹੀ ਇਕ ਵੱਡੀ ਸਮੱਸਿਆ ਨੂੰ ਮਾਈਕ੍ਰੋਸਾਫਟ ਇਨਵੈਸਟੀਗੇਟ ਕਰ ਰਹੀ ਹੈ। ਮਈ ਮਹੀਨੇ ਤੋਂ ਸ਼ਿਕਾਇਤਾਂ ਦਾ ਸਿਲਸਿਲਾ ਸ਼ੁਰੂ ਹੋਣ ਤੋਂ ਬਾਅਦ ਹੁਣ ਕਈ ਯੂਜ਼ਰ ਲਗਾਤਾਰ ਸਰਫੇਸ ਪ੍ਰੋ 3 'ਚ ਬੈਟਰੀ ਜਲਦੀ ਖਤਮ ਹੋਣ ਦੀਆਂ ਆਨਲਾਈਨ ਸ਼ਿਕਾਇਤਾਂ ਦਰਜ ਕਰਵਾ ਰਹੇ ਹਨ। ਸਰਫੇਸ ਪ੍ਰੋ 3 S9MPLO ਬੈਟਰੀ ਦੀ ਵਰਤੋਂ ਕੀਤੀ ਜਾਂਦੀ ਹੈ, ਜਿਸ ਦਾ ਨਿਰਮਾਣ ਐੱਲ. ਜੀ. ਵੱਲੋਂ ਮਾਈਕ੍ਰੋਸਾਫਟ ਲਈ ਕੀਤਾ ਜਾਂਦਾ ਹੈ।
ਯੂਜ਼ਰਜ਼ ਦਾ ਕਹਿਣਾ ਹੈ ਕਿ ਸਮੱਸਿਆ ਆਉਣ ਤੋਂ ਬਾਅਦ ਬੈਟਰੀ ਸਿਰਫ 1 ਘੰਟੇ ਤੱਕ ਹੀ ਸਾਥ ਦੇ ਪਾਂਦੀ ਹੈ। ਮਾਈਕ੍ਰੋਸਾਫਟ ਨੇ ਆਪਣੇ ਆਫਿਸ਼ੀਇਲ ਬਿਆਨ 'ਚ ਕਿਹਾ ਹੈ ਕਿ ਉਨ੍ਹਾਂ ਵੱਲੋਂ ਇਸ ਸਮੱਸਿਆ ਦਾ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਜ਼ਿਕਰਯੋਗ ਹੈ ਕਿ ਸਰਫੇਸ ਪ੍ਰੋ 3 2014 'ਚ ਆਫਿਸ਼ੀਅਲੀ ਲਾਂਚ ਕੀਤਾ ਗਿਆ ਸੀ ਤੇ ਜ਼ਿਆਦਾਤਰ ਸਰਫੇਸ ਪ੍ਰੋ 3 ਦੀ ਵਾਰੰਟੀ ਵੀ ਖਤਮ ਹੋ ਚੁੱਕੀ ਹੈ ਤੇ ਜੇ ਕੋਈ ਹੱਲ ਨਿਕਲ ਵੀ ਸਕਿਆ ਤਾਂ ਯੂਜ਼ਰਜ਼ ਨੂੰ ਭਾਰੀ ਕੀਮਤ ਦੇ ਕੇ ਬੈਟਰੀ ਨੂੰ ਰਿਪਲੇਸ ਕਰਨਾ ਹੋਵੇਗਾ।
ਲਾਂਚ ਤੋਂ ਪਹਿਲਾਂ ਇੰਟਰਨੈੱਟ 'ਤੇ ਵਾਇਰਲ ਹੋਈ Xiaomi ਦੇ ਲੈਪਟਾਪ ਦੀ ਸਾਰੀ ਜਾਣਕਾਰੀ
NEXT STORY