ਜਲੰਧਰ- ਰਿਲਾਇੰਸ ਜਿਓ ਪ੍ਰਾਈਮ ਆਫਰ ਦੀ ਡੈੱਡਲਾਈਨ ਵਧਣ ਤੋਂ ਬਾਅਦ ਕਈ ਗਾਹਕਾਂ ਨੇ ਚੈਨ ਦਾ ਸਾਹ ਲਿਆ ਹੈ। ਕਈ ਗਾਹਕਾਂ ਨੇ ਆਖਰੀ ਦਿਨ ਤੱਕ ਜਿਓ ਪ੍ਰਾਈਮ ਮੈਂਬਰਸ਼ਿਪ ਨਹੀਂ ਲਈ ਸੀ। ਦੂਜੇ ਪਾਸੇ ਰਿਲਾਇੰਸ ਜਿਓ ਦੀਆਂ ਸਾਰੀਆਂ ਸੇਵਾਵਾਂ ਇਕ ਤਰ੍ਹਾਂ ਨਾਲ 15 ਅਪ੍ਰੈਲ ਤੱਕ ਮੁਫਤ ਹੋ ਗਈਆਂ ਹਨ। ਰਿਲਾਇੰਸ ਜਿਓ ਪ੍ਰਾਈਮ ਆਫਰ ਦੀ ਡੈੱਡਲਾਈਨ ਵਧਣ ਦੇ ਨਾਲ ਹੀ ਕੰਪਨੀ ਨੇ ਆਪਣੇ ਗਾਹਕਾਂ ਨੂੰ ਸਮਰ ਸਰਪ੍ਰਾਈਜ਼ ਆਫਰ ਵੀ ਦਿੱਤਾ ਹੈ।
ਸਮਰ ਸਰਪ੍ਰਾਈਜ਼ ਆਫਰ ਦਾ ਫਾਇਦਾ ਉਨ੍ਹਾਂ ਗਾਹਕਾਂ ਨੂੰ ਮਿਲੇਗਾ ਜਿਨ੍ਹਾਂ ਨੇ ਰਿਲਾਇੰਸ ਜਿਓ ਪ੍ਰਾਈਮ ਮੈਂਬਰਸ਼ਿਪ ਲਈ ਹੈ। ਕੰਪਨੀ ਨੇ ਸਰਪ੍ਰਾਈਜ਼ ਆਫਰ ਦਾ ਐਲਾਨ ਕਰਦੇ ਹੋਏ ਇਹ ਸਾਫ ਕਰ ਦਿੱਤਾ ਸੀ ਕਿ ਇਸ ਦਾ ਫਾਇਦਾ 303 ਰੁਪਏ ਜਾਂ ਇਸ ਤੋਂ ਮਹਿੰਗੇ ਪੈਕ ਦੇ ਰੀਚਾਰਜ ਦੇ ਨਾਲ ਹੀ ਮਿਲੇਗਾ। 303 ਅਤੇ 499 ਰੁਪਏ ਵਾਲੇ ਪਲਾਨ ਦੇ ਨਾਲ ਤੁਹਾਨੂੰ ਇਕ ਵਾਰ ਰੀਚਾਰਜ ਕਰਾਉਣ 'ਤੇ ਤਿੰਨ ਮਹੀਨੇ ਲਈ ਮੁਪਤ ਸੇਵਾਵਾਂ ਮਿਲਣਗੀਆਂ।
ਮਹਿੰਗੇ ਪਲਾਨ ਦੇ ਨਾਲ ਜ਼ਿਆਦਾ ਫਾਇਦਾ
999 ਰੁਪਏ ਅਤੇ ਇਸ ਤੋਂ ਮਹਿੰਗੇ ਪਲਾਨ ਲਈ ਆਫਰ ਥੋੜ੍ਹਾ ਵੱਖ ਹੈ। ਜਿਓ ਪ੍ਰਾਈਮ ਮੈਂਬਰ ਨੂੰ 999 ਰੁਪਏ ਦਾ ਰੀਚਾਰਜ ਕਰਾਉਣ 'ਤੇ 60 ਦਿਨਾਂ ਲਈ ਮੁਪਤ ਵਾਇਸ ਕਾਲ ਦੇ ਨਾਲ 40ਜੀ.ਬੀ. ਡਾਟਾ ਮਿਲਦਾ ਹੈ। ਪਰ ਸਮਰ ਸਰਪ੍ਰਾਈਜ਼ ਆਫਰ ਦੇ ਤਹਿਤ ਇਸ ਪੈਕ ਦੇ ਨਾਲ ਕੰਪਨੀ ਗਾਹਕਾਂ ਨੂੰ 3 ਮਹੀਨੇ ਲਈ 100 ਜੀ.ਬੀ. ਡਾਟਾ ਦੇ ਰਹੀ ਹੈ। ਜਿਓ ਪ੍ਰਾਈਮ ਮੈਂਬਰ ਤਿੰਨ ਮਹੀਨਿਆਂ ਲਈ ਬਿਨਾਂ ਕਿਸੇ ਦੈਨਿਕ ਮਿਆਦ ਦੇ 100 ਜੀ.ਬੀ. ਡਾਟਾ ਦੀ ਵਰਤੋਂ ਕਰ ਸਕਣਗੇ। ਇਹ ਡਾਟਾ 30 ਜੂਨ ਤੱਕ ਉਪਲੱਬਧ ਹੋਵੇਗਾ। ਫਿਰ 1 ਜੁਲਾਈ ਤੋਂ 999 ਰੁਪਏ ਵਾਲੇ ਪੈਕ ਦੀਆਂ ਆਮ ਸੁਵਿਧਾਵਾਂ ਲਾਗੂ ਹੋ ਜਾਣਗੀਆਂ। ਇਸ ਦਾ ਮਤਲਬ ਹੈ ਕਿ 31 ਅਗਸਤ ਤੱਕ ਕੋਈ ਰੀਚਾਰਜ ਨਹੀਂ ਕਰਾਉਣਾ ਪਵੇਗਾ ਅਤੇ ਤੁਹਾਨੂੰ 1 ਜੁਲਾਈ ਤੋਂ 31 ਅਗਸਤ ਦੇ ਵਿਚ ਇਸਤੇਮਾਲ ਕਰਨ ਲਈ 60 ਜੀ.ਬੀ. ਡਾਟਾ ਰਹੇਗਾ।
1,999 ਰੁਪਏ ਵਾਲਾ ਪਲਾਨ 90 ਦਿਨਾਂ ਦੀ ਮਿਆਦ ਅਤੇ 125 ਜੀ.ਬੀ. ਡਾਟਾ ਦੇ ਨਾਲ ਆਉਂਦਾ ਹੈ। ਇਸ ਤੋਂ ਪਹਿਲਾਂ ਤੁਸੀਂ 3 ਮਹੀਨੇ ਲਈ 100 ਜੀ.ਬੀ. ਡਾਟਾ ਪਾਓਗੇ। 3 ਮਹੀਨੇ ਦੀ ਮਿਆਦ ਅਤੇ ਮੁਫਤ 100 ਜੀ.ਬੀ. ਡਾਟਾ ਵਾਲਾ ਫਾਇਦਾ 4,999 ਰੁਪਏ ਅਤੇ 9,999 ਰੁਪਏ ਵਾਲੇ ਪਲਾਨ 'ਚ ਵੀ ਹੈ। ਸਾਰੇ ਪਲਾਨ ਆਮ ਆਫਰ 1 ਜੁਲਾਈ ਤੋਂ ਐਕਟੀਵੇਟ ਹੋ ਜਾਣਗੇ।
ਅੱਜ ਭਾਰਤ ਲਾਂਚ ਹੋਵੇਗਾ ਵੀ Vivo V5 Plus ਦਾ ਲਿਮਟਿਡ ਐਡੀਸ਼ਨ ਵੇਰੀਅੰਟ
NEXT STORY