ਜਲੰਧਰ- ਦੁਨੀਆ ਭਰ 'ਚ ਅਜੇ ਤਕ ਗਲੈਕਸੀ ਨੋਟ 7 'ਚ ਬੈਟਰੀ ਦੀ ਸਮੱਸਿਆ ਕਾਰਨ ਮੋਬਾਇਲ ਫਟਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਹਨ। ਹਾਲ ਹੀ 'ਚ ਕੰਪਨੀ ਨੇ ਇਸ ਸਮਾਰਟਫੋਨ ਨੂੰ ਸਾਰੇ ਗਾਹਕਾਂ ਤੋਂ ਵਾਪਸ ਵੀ ਮੰਗਵਾਇਆ ਹੈ ਅਤੇ ਫਿਰ ਵੀ ਕੰਪਨੀ ਜਿਸ ਸਮਾਰਟਫੋਨ ਨੂੰ ਸੁਰੱਖਿਅਤ ਦੱਸਦੇ ਹੋਏ ਲੋਕਾਂ ਨੂੰ ਨਵੇਂ ਨੋਟ 7 ਦੇ ਰਹੀ ਹੈ ਉਸ ਵਿਚ ਵੀ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ, ਅਮਰੀਕਾ ਦੇ ਲੂਈ ਵਿਲ ਤੋਂ ਬਾਲਟੀਮੋਰ ਲਈ ਉਡਾਣ ਭਰਨ ਲਈ ਤਿਆਰ ਇਕ ਫਲਾਈਟ 'ਚ ਇਕ ਪੈਸੰਜਰ ਕੋਲ ਰੱਖੇ ਨਵੇਂ ਸੈਮਸੰਗ ਗਲੈਕਸੀ ਨੋਟ 7 'ਚੋਂ ਧੁੰਆ ਨਿਕਲਣ ਲੱਗਾ। ਇਸ ਤੋਂ ਬਾਅਦ ਜਲਦੀ ਹੀ ਉਸ ਫਲਾਈਟ 'ਚੋਂ ਲੋਕਾਂ ਨੂੰ ਬਾਹਰ ਕੱਢ ਦਿੱਤਾ ਗਿਆ। ਟੈੱਕ ਵੈੱਬਸਾਈਟ ਨੂੰ ਕਸਟਮਰ ਗ੍ਰੀ ਬ੍ਰਾਇਨ ਨੇ ਦੱਸਿਆ ਕਿ ਉਸ ਨੇ 21 ਸਤੰਬਰ ਨੂੰ ਸਟੋਰ ਤੋਂ ਨਵਾਂ ਗਲੈਕਸੀ ਨੋਟ 7 ਖਰੀਦਿਆ ਸੀ। ਇਸ ਸਮਾਰਟਫੋਨ ਦੇ ਡੱਬੇ 'ਤੇ ਬਲੈਕ ਸਕਾਇਰ ਦੇ ਨਾਲ ਇਸ ਵਿਚ ਇਕ ਹਰੇ ਰੰਗ ਦਾ ਬੈਟਰੀ ਆਈਕਨ ਵੀ ਦਿੱਤਾ ਗਿਆ ਹੈ ਜਿਸ ਨੂੰ ਕੰਪਨੀ ਨੇ ਇਹ ਦੱਸਣ ਲਈ ਦਿੱਤਾ ਹੈ ਕਿ ਇਹ ਸਮਾਰਟਫੋਨ ਨਵੀਂ ਫਟੇਗਾ ਅਤੇ ਨਾ ਹੀ ਧੁੰਆ ਨਿਕਲੇਗਾ ਪਰ ਜਦੋਂ ਫਲਾਈਟ ਕਰੂ ਦੇ ਕਹਿਣ 'ਤੇ ਗਲੈਕਸੀ ਨੋਟ 7 ਨੂੰ ਆਫ ਕਰਕੇ ਆਪਣੀ ਜੇਬ 'ਚ ਰੱਖ ਲਿਆ ਸੀ ਤਾਂ ਅਚਾਨਕ ਡਿਵਾਈਸ 'ਚੋਂ ਧੁੰਆ ਨਿਕਲਣ ਲੱਗਾ ਅਤੇ ਉਨ੍ਹਾਂ ਨੇ ਫੋਨ ਨੂੰ ਫਲੋਰ 'ਤੇ ਸੁੱਟ ਦਿੱਤਾ।
ਹਾਲ ਹੀ 'ਚ ਇਸ ਫੋਨ ਦੀ ਬੈਟਰੀ ਫਟਣ ਕਾਰਨ ਕੰਪਨੀ ਨੇ ਇਸ ਦੇ ਸਾਰੇ ਮਾਡਲ ਬਾਜ਼ਾਰ 'ਚੋਂ ਵਾਪਸ ਮੰਗਵਾ ਲਏ ਸਨ। ਹੁਣ ਕੰਪਨੀ ਨੇ ਸਕਿਓਰ ਬੈਟਰੀ ਦੀ ਡਿਲੀਵਰੀ ਸ਼ੁਰੂ ਵੀ ਕਰ ਦਿੱਤੀ ਹੈ ਪਰ ਇਹ ਸਮੱਸਿਆ ਨੋਟ 7 ਦਾ ਪਿੱਛਾ ਨਹੀਂ ਛੱਡ ਰਿਹਾ। ਇਸ ਪੂਰੀ ਘਟਨਾ 'ਤੇ ਸੈਮਸੰਗ ਨੇ ਕਿਹਾ ਹੈ ਕਿ ਹੁਣ ਤੱਕ ਉਹ ਡਿਵਾਈਸ ਸਾਡੇ ਸਾਹਮਣੇ ਨਹੀਂ ਆ ਜਾਂਦਾ ਅਸੀਂ ਇਸ ਤਰ੍ਹਾਂ ਦੀ ਕਿਸੇ ਖਬਰ ਦੀ ਪੁਸ਼ਟੀ ਨਹੀਂ ਕਰ ਸਕਦੇ।
ਦਿੱਲੀ ਨੂੰ ਸਭ ਤੋਂ ਪਹਿਲਾਂ ਚਾਹੀਦਾ ਹੈ iPhone7
NEXT STORY