ਗੈਜੇਟ ਡੈਸਕ– ਕੋਰੋਨਾ ਵਾਇਰਸ ਤੋਂ ਬਚਾਅ ਲਈ ਫੇਸ ਮਾਸਕ ਕਾਫ਼ੀ ਕਾਰਗਰ ਸਾਬਿਤ ਹੋਇਆ ਹੈ ਪਰ ਹੁਣ ਟੈਕਨਾਲੋਜੀ ਦੀ ਮਦਦ ਨਾਲ ਫੇਸ ਮਾਸਕ ਨੂੰ ਹੋਰ ਵੀ ਬਿਹਤਰ ਬਣਾ ਦਿੱਤਾ ਗਿਆ ਹੈ। ਮੈਸਾਚੁਸੇਟਸ ਇੰਸਟੀਚਿਊਟ ਆਫ ਟੈਕਨਾਲੋਜੀ (ਐੱਮ.ਆਈ.ਟੀ.) ਅਤੇ ਹਾਰਵਡ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਇਕ ਅਜਿਹਾ ਫੇਸ ਮਾਸਕ ਤਿਆਰ ਕੀਤਾ ਹੈ ਜੋ ਕੋਰੋਨਾ ਵਾਇਰਸ ਬਾਰੇ ਵੀ ਦੱਸਣ ’ਚ ਸਮਰੱਥ ਹੈ। ਇਸ ਫੇਸ ਮਾਸਕ ’ਚ ਬਾਇਓਸੈਂਸਰ ਦਾ ਇਸਤੇਮਾਲ ਕੀਤਾ ਗਿਆ ਹੈ ਜੋ ਤੁਹਾਡੇ ਸਾਹ ਤੋਂ ਹੀ ਕੋਵਿਡ-19 ਦਾ ਪਤਾ ਲਗਾ ਸਕਦਾ ਹੈ।
ਇਹ ਵੀ ਪੜ੍ਹੋ– ਬੱਚੇ ਨੂੰ ਆਈਫੋਨ ਫੜਾਉਣਾ ਸ਼ਖ਼ਸ ਨੂੰ ਪਿਆ ਮਹਿੰਗਾ, ਵੇਚਣੀ ਪਈ ਆਪਣੀ ਕਾਰ
ਰਿਪੋਰਟ ਮੁਤਾਬਕ, ਇਸ ਮਾਸਕ ’ਚ ਬਾਇਓਮੋਲੈਕਿਊਲ ਡਿਟੈਕਸ਼ਨ ਲਈ ਸਿੰਥੈਟਿਕ ਬਾਇਓਲੋਜੀ ਸੈਂਸਰ ਦਾ ਇਸਤੇਮਾਲ ਹੋਇਆ ਹੈ। ਇਸ ਨੂੰ ਪੂਰੀ ਤਰ੍ਹਾਂ KN95 ਫੇਸ ਮਾਸਕ ਵਰਗਾ ਬਣਾਇਆ ਗਿਆ ਹੈ। ਇਹ ਮਾਸਕ ਵਿਅਕਤੀ ਦੇ ਸਾਹ ਤੋਂ 90 ਮਿੰਟਾਂ ’ਚ ਹੀ ਇਹ ਪਤਾ ਲਗਾ ਲੈਂਦਾ ਹੈ ਕਿ ਇਸ ਨੂੰ ਪਹਿਨਣ ਵਾਲਾ ਵਾਇਰਸ ਨਾਲ ਇਨਫੈਕਟਿਡ ਹੈ ਜਾਂ ਨਹੀਂ।
ਇਹ ਵੀ ਪੜ੍ਹੋ– ਟੈਸਲਾ ਦੀ ਇਲੈਕਟ੍ਰਿਕ ਕਾਰ ’ਚ ਲੱਗੀ ਅੱਗ, ਵਾਲ-ਵਾਲ ਬਚਿਆ ਡਰਾਈਵਰ
ਖ਼ਾਸ ਗੱਲ ਇਹ ਹੈ ਕਿ ਇਸ ਮਾਸਕ ’ਚ ਦਿੱਤਾ ਗਿਆ ਸੈਂਸਰ ਹਮੇਸ਼ਾ ਐਕਟਿਵ ਨਹੀਂ ਰਹਿੰਦਾ। ਜੇਕਰ ਤੁਸੀਂ ਟੈਸਟ ਕਰਵਾਉਣਾ ਚਾਹੁੰਦੇ ਹੋ ਤਾਂ ਇਸ ਨੂੰ ਇਕ ਬਟਨ ਦੀ ਮਦਦ ਨਾਲ ਐਕਟਿਵ ਕਰ ਸਕਦੇ ਹੋ। ਇਸ ਵਿਚ ਲੱਗੀ ਰੀਡਆਊਟ ਸਟ੍ਰਿਪ ਦੀ ਮਦਦ ਨਾਲ ਤੁਹਾਨੂੰ 90 ਮਿੰਟਾਂ ਦੇ ਅੰਦਰ ਨਤੀਜਾ ਮਿਲ ਜਾਵੇਗਾ। ਇਸ ਦੇ ਨਤੀਜੇ ਦੀ ਸ਼ੁੱਧਤਾ ਨੂੰ ਲੈ ਕੇ ਆਰ.ਟੀ. ਪੀ.ਸੀ.ਆਰ. ਦੇ ਨਤੀਜਿਆਂ ਜਿੰਨਾ ਦਾਅਵਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਜੀਓ ਨੇ ਸ਼ੁਰੂ ਕੀਤੀ ਕਮਾਲ ਦੀ ਸਰਵਿਸ, ਬਿਨਾਂ ਪੈਸੇ ਦਿੱਤੇ 5 ਵਾਰ ਮਿਲੇਗਾ ਡਾਟਾ
ਵਾਇਸ ਇੰਸਟੀਚਿਊ ਦੇ ਇਕ ਖੋਜ ਵਿਗਿਆਨੀ ਅਤੇ ਰਿਸਰਚ ’ਚ ਸ਼ਾਮਲ ਪੀਟਰ ਗੁਯੇਨ ਦਾ ਕਹਿਣਾ ਹੈ ਕਿ ਇਕ ਪੂਰੀ ਲੈਬ ਨੂੰ ਇਕ ਛੋਟੇ ਮਾਸਕ ’ਚ ਸਮੇਟਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਮਾਸਕ ’ਚ ਇਸਤੇਮਾਲ ਹੋਏ ਸਿੰਥੈਟਿਕ ਬਾਇਓਲੋਜੀ ਸੈਂਸਰ ਦਾ ਆਕਾਰ ਕਾਫ਼ੀ ਛੋਟਾ ਹੈ। ਕੋਰੋਨਾ ਤੋਂ ਇਲਾਵਾ ਇਹ ਸੈਂਸਰ ਕਿਸੇ ਹੋਰ ਵਾਇਰਸ, ਬੈਕਟੀਰੀਆ ਆਦਿ ਦਾ ਵੀ ਪਤਾ ਲਗਾ ਸਕਦਾ ਹੈ। ਫਿਲਹਾਲ ਇਸ ਦੀ ਰਿਸਰਚ ਟੀਮ ਇਸ ਮਾਸਕ ਦੀ ਪ੍ਰੋਡਕਸ਼ਨ ਨੂੰ ਲੈ ਕੇ ਕਿਸੇ ਭਾਗੀਦਾਰ ਦੀ ਭਾਲ ਕਰ ਰਹੀ ਹੈ।
ਇਹ ਵੀ ਪੜ੍ਹੋ– ਆਪਰੇਸ਼ਨ ਦੌਰਾਨ ਬੱਚੀ ਦੇ ਢਿੱਡ ’ਚੋਂ ਨਿਕਲਿਆ ਕੁਝ ਅਜਿਹਾ, ਵੇਖ ਕੇ ਡਾਕਟਰ ਵੀ ਰਹਿ ਗਏ ਹੈਰਾਨ
ਗੂਗਲ, ਫੇਸਬੁੱਕ, ਇੰਸਟਾ ਨੇ ਜਾਰੀ ਕੀਤੀ ਪਹਿਲੀ ਅਨੁਪਾਲਨ ਰਿਪੋਰਟ, ਰਵੀਸ਼ੰਕਰ ਪ੍ਰਸਾਦ ਨੇ ਕੀਤੀ ਤਾਰੀਫ਼
NEXT STORY