ਜਲੰਧਰ- ਸ਼ਿਓਮੀ ਨੇ ਚੀਨ 'ਚ ਆਪਣਾ ਨਵਾਂ ਸਮਾਰਟਫੋਨ Mi 6X ਆਖ਼ਿਰਕਾਰ ਲਾਂਚ ਕਰ ਦਿੱਤਾ ਹੈ। ਇਹ ਨਵਾਂ ਸਮਾਰਟਫੋਨ ਤਿੰਨ ਵੇਰੀਐਂਟਸ 'ਚ ਪੇਸ਼ ਹੋਇਆ ਹੈ। 4GB ਰੈਮ ਅਤੇ 64GB ਇੰਟਰਨਲ ਸਟੋਰੇਜ ਵੇਰੀਐਂਟ 1599 ਯੁਆਨ (ਲਗਭਗ 16,908 ਰੁਪਏ), 6GB ਰੈਮ ਅਤੇ 64GB ਇੰਟਰਨਲ ਸਟੋਰੇਜ਼ ਵੇਰੀਐਂਟ ਦੀ ਕੀਮਤ 1799 ਯੁਆਨ ਯਾਨੀ (ਲਗਭਗ 19,203 ਰੁਪਏ), 6GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ 1999 ਯੁਆਨ (ਲਗਭਗ 21,138) ਰੁਪਏ ਹੈ। ਇਹ ਸਮਾਰਟਫੋਨ ਪੰਜ ਕਲਰ ਆਪਸ਼ਨਸ ਰੈੱਡ, ਗੋਲਡ, ਰੋਜ਼ ਗੋਲਡ, ਬਲੂ ਅਤੇ ਬਲੈਕ 'ਚ ਸ਼ਾਮਿਲ ਹੈ
ਸਪੈਸੀਫਿਕੇਸ਼ਨਸ
ਇਹ ਨਵਾਂ ਸਮਾਰਟਫੋਨ ਮੈਟੇਲਿਕ ਯੂਨੀਬਾਡੀ ਦੇ ਨਾਲ ਹੈ ਅਤੇ ਇਸ 'ਚ 5.99 ਇੰਚ ਦੀ ਫੁੱਲ HD ਪਲਸ ਡਿਸਪਲੇਅ ਹੈ ਜਿਸਦੀ ਸਕ੍ਰੀਨ ਰੈਜ਼ੋਲਿਊਸ਼ਨ 2160ਗ1080 ਪਿਕਸਲਸ ਹੈ ਅਤੇ ਇਸ ਦਾ ਅਸਪੈਕਟ ਰੇਸ਼ਯੋ 18:9 ਹੈ। ਇਸ ਡਿਵਾਇਸ 'ਚ ਕੁਆਲਕਾਮ ਸਨੈਪਡ੍ਰੈਗਨ 660 ਪ੍ਰੋਸੈਸਰ ਹੈ।
ਕੈਮਰਾ
ਇਸ 'ਚ ਡਿਊਲ-ਕੈਮਰਾ ਸੈੱਟਅਪ ਦਿੱਤਾ ਗਿਆ ਹੈ ਜਿਸ 'ਚ 12 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ f/1.75 ਅਪਰਚਰ, 1.25 ਮਾਇਕ੍ਰੋਨ ਪਿਕਸਲ ਸਾਈਜ਼ ਅਤੇ ਸੋਨੀ IMX486 ਸੈਂਸਰ ਦੇ ਨਾਲ ਹੈ। ਇਸ ਦਾ ਸਕੈਂਡਰੀ ਸੈਂਸਰ 20 ਮੈਗਾਪਿਕਸਲ ਦਾ ਹੈ ਅਤੇ ਇਸ 'ਚ f/1.75 ਅਪਰਚਰ ਅਤੇ 2-ਮਾਇਕ੍ਰੋਨ ਪਿਕਸਲ ਸਾਈਜ਼ ਅਤੇ ਸੋਨੀ IMX376 ਸੈਂਸਰ ਹੈ। ਇਸ ਸਮਾਰਟਫੋਨ 'ਚ 19 ਇੰਟੀਗਰੇਸ਼ਨ ਵੀ ਦਿੱਤਾ ਗਿਆ ਹੈ ਜੋ ਯੂਜ਼ਰਸ ਦੇ ਫੋਟੋਗਰਾਫੀ ਐਕਸਪੀਰਿਅਨਸ ਨੂੰ ਹੋਰ ਬਿਹਤਰ ਬਣਾਉਂਦਾ ਹੈ। ਉਥੇ ਹੀ ਫਰੰਟ ਲਈ ਇਸ 'ਚ 20 ਮੈਗਾਪਿਕਸਲ ਦਾ ਕੈਮਰਾ ਸੋਨੀ IMX376 ਸੈਂਸਰ ਅਤੇ LED ਫਲੈਸ਼ ਦੇ ਨਾਲ ਹੈ।
ਹੋਰ ਫੀਚਰ
ਇਸ ਸਮਾਰਟਫੋਨ 'ਚ 3010 mAh ਸਮਰੱਥਾ ਵਾਲੀ ਬੈਟਰੀ ਹੈ ਅਤੇ ਇਹ ਐਂਡ੍ਰਾਇਡ 8.1 ਓਰੀਓ ਆਪਰੇਟਿੰਗ ਸਿਸਟਮ ਦੇ ਨਾਲ ਕੰਪਨੀ ਦੇ ਲੇਟੈਸਟ MIUI 'ਤੇ ਅਧਾਰਿਤ ਹੈ। ਕੰਪਨੀ ਨੇ ਇਸ ਸਮਾਰਟਫੋਨ 'ਚ 3.5 ਮਿ. ਮੀ. ਜੈਕ ਦੀ ਜਗ੍ਹਾ ”S2 ਟਾਈਪ-3 ਪੋਰਟ, ਬੈਕ ਸਾਈਡ 'ਤੇ ਫਿੰਗਰਪ੍ਰਿੰਟ ਸੈਂਸਰ ਵੀ ਦਿੱਤਾ ਗਿਆ ਹੈ। ਕੁਨੈਕਟੀਵਿਟੀ ਲਈ ਇਸ 'ਚ 4G VoLTE, ਵਾਈ-ਫਾਈ, ਬਲੂਟੁੱਥ, ਡਿਊਲ ਸਿਮ, GPS ਅਤੇ USB ਟਾਈਪ-3 ਪੋਰਟ ਆਦਿ ਹਨ।
ਨੈੱਟਪਲੱਸ ਬ੍ਰਾਡਬੈਂਡ ਨੇ ਪੇਸ਼ ਕੀਤਾ ਨਵਾਂ ਪਲਾਨ, 1099 ਰੁਪਏ 'ਚ ਮਿਲੇਗਾ 500GB ਡਾਟਾ
NEXT STORY