ਗੈਜੇਟ ਡੈਸਕ—ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ ਸ਼ਾਓਮੀ ਜਲਦ ਹੀ ਬਾਜ਼ਾਰ 'ਚ T ਸੀਰੀਜ਼ ਤਹਿਤ ਨਵਾਂ ਸਮਾਰਟਫੋਨ Redmi Note 8T ਲਾਂਚ ਕਰ ਸਕਦੀ ਹੈ। ਇਸ ਨੂੰ ਲੈ ਕੇ ਪਿਛਲੇ ਕਾਫੀ ਸਮੇਂ ਤੋਂ ਲੀਕਸ ਸਾਹਮਣੇ ਆ ਰਹੀਆਂ ਹਨ। ਜਿਨ੍ਹਾਂ ਦੇ ਮੁਤਾਬਕ ਕੰਪਨੀ ਦੇ ਅਪਕਮਿੰਗ ਸਮਾਰਟਫੋਨ ਰੈੱਡਮੀ ਨੋਟ 8ਟੀ 'ਚ ਐੱਨ.ਐੱਫ.ਸੀ. ਫੀਚਰ ਦਿੱਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਫੋਨ ਦੇ ਕੁਝ ਹੋਰ ਫੀਚਰਸ ਵੀ ਸਾਹਮਣੇ ਆਏ ਹਨ ਜਿਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਰਿਹ ਹੈ ਕਿ ਰੈੱਡਮੀ ਨੋਟ 8 ਦਾ ਹੀ ਅਪਗ੍ਰੇਡ ਵਰਜ਼ਨ ਹੋ ਸਕਦਾ ਹੈ। ਪਰ ਕੰਪਨੀ ਨੇ ਅਜੇ ਤਕ ਆਧਿਕਾਰਤ ਤੌਰ 'ਤੇ ਫੋਨ ਦੀ ਲਾਂਚ ਡੇਟ ਜਾਂ ਫੀਚਰਸ ਨਾਲ ਜੁੜੀ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
ਜਾਣਕਾਰੀ ਮੁਤਾਬਕ ਰੈੱਡਮੀ ਨੋਟ 8ਟੀ ਸਮਾਰਟਫੋਨ ਨੂੰ ਐੱਨ.ਸੀ.ਸੀ. ਲਿਸਟਿੰਗ 'ਤੇ ਮਾਡਲ ਨੰਬਰ M1908C3XG ਨਾਲ ਸਪਾਟ ਕੀਤਾ ਗਿਆ ਹੈ। ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਇਹ ਫੋਨ 18W ਫਾਸਟ ਚਾਰਜਿੰਗ ਸਪੋਰਟ ਨਾਲ ਲਾਂਚ ਕੀਤਾ ਜਾਵੇਗਾ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਪਿਛਲੀ ਦਿਨੀਂ ਇਸ ਸਮਾਰਟਫੋਨ ਦੀ ਲੀਕ ਫੋਟੋ ਸਾਹਮਣੇ ਆਈ ਸੀ ਕਿ ਜਿਸ 'ਚ ਫੋਨ ਦਾ ਡਿਜ਼ਾਈਨ ਸਪਸ਼ੱਟ ਤੌਰ 'ਤੇ ਦੇਖਿਆ ਜਾ ਸਕਦਾ ਹੈ। ਗੱਲ ਕਰੀਏ ਡਿਸਪਲੇਅ ਦੀ ਤਾਂ ਇਸ 'ਚ 6.3 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ ਜੋ ਕਿ ਕਾਰਨਿੰਗ ਗੋਰਿੱਲਾ ਗਲਾਸ 5 ਨਾਲ ਕੋਟੇਡ ਹੈ। ਫੋਟੋਗ੍ਰਾਫੀ ਲਈ ਸਮਾਰਟਫੋਨ 'ਚ ਕਵਾਡ ਰੀਅਰ ਕੈਮਰਾ ਸੈਟਅਪ ਦਿੱਤਾ ਜਾ ਸਕਦਾ ਹੈ। ਜਿਸ 'ਚ 48 ਮੈਗਾਪਿਕਸਲ ਦਾ ਪ੍ਰਾਈਮਰੀ ਸੈਂਸਰ ਹੋਵੇਗਾ। ਰੈੱਡਮੀ ਨੋਟ 8ਟੀ ਨੂੰ ਕੰਪਨੀ Qualcomm Snapdragon 665 ਪ੍ਰੋਸੈਸਰ 'ਤੇ ਪੇਸ਼ ਕਰ ਸਕਦੀ ਹੈ। ਇਹ ਫੋਨ ਤਿੰਨ ਸਟੋਰੇਜ਼ ਵੇਰੀਐਂਟ 'ਚ ਲਾਂਚ ਕੀਤਾ ਜਾਵੇਗਾ ਜਿਸ 'ਚ 3GB + 32GB, 4GB + 64GB और 4GB + 128GB ਸਟੋਰੇਜ਼ ਮਾਡਲ ਸ਼ਾਮਲ ਹੈ। ਗੱਲ ਕਰੀਏ ਫੋਨ ਦੀ ਕੀਮਤ ਦੀ ਤਾਂ ਇਸ ਦੇ 4GB + 64GB ਸਟੋਰੇਜ਼ ਵੇਰੀਐਂਟ ਦੀ ਕੀਮਤ ਕਰੀਬ EUR 199 ਲਗਭਗ 15,600 ਰੁਪਏ ਹੋਵੇਗੀ।
ਅਗਲੇ ਸਾਲ ਲਾਂਚ ਹੋ ਸਕਦੈ ਸੈਮਸੰਗ ਦਾ ਇਹ ਸਮਾਰਟਫੋਨ, ਭਾਰਤ 'ਚ ਸ਼ੁਰੂ ਹੋਇਆ ਪ੍ਰੋਡਕਸ਼ਨ
NEXT STORY