ਹੈਲਥ ਡੈਸਕ - ਜਿਵੇਂ ਹੀ ਤਪਦੀ ਗਰਮੀਆਂ ਦੀ ਸ਼ੁਰੂਆਤ ਹੁੰਦੀ ਹੈ, ਸਰੀਰ ਨੂੰ ਢਿੱਲ ਅਤੇ ਠੰਡਕ ਦੀ ਲੋੜ ਪੈਂਦੀ ਹੈ। ਅਜਿਹੇ ’ਚ ਨਿੰਬੂ ਪਾਣੀ ਇਕ ਸਧਾਰਣ, ਸਸਤਾ ਪਰ ਅਸਧਾਰਣ ਪੇਅ ਬਣ ਜਾਂਦਾ ਹੈ। ਇਹ ਨਾ ਸਿਰਫ਼ ਪਿਆਸ ਬੁਝਾਉਂਦਾ ਹੈ, ਸਗੋਂ ਸਰੀਰ ਨੂੰ ਹਾਈਡਰੇਟ ਕਰਦਾ ਹੈ, ਊਰਜਾ ਦਿੰਦਾ ਹੈ ਅਤੇ ਤਾਜ਼ਗੀ ਭਰਦਾ ਹੈ। ਨਿੰਬੂ ’ਚ ਪਾਇਆ ਜਾਣ ਵਾਲਾ ਵਿਟਾਮਿਨ C ਅਤੇ ਪੌਟਾਸ਼ੀਅਮ ਸਰੀਰ ਨੂੰ ਗਰਮੀ ਦੇ ਪ੍ਰਭਾਵਾਂ ਤੋਂ ਬਚਾਉਂਦੇ ਹਨ। ਭਾਵੇਂ ਸਵੇਰ ਦੇ ਸਮੇਂ ਖਾਲੀ ਪੇਟ ਪੀਓ ਜਾਂ ਦੁਪਹਿਰ ਦੀ ਤਪਸ਼ ਤੋਂ ਬਾਅਦ, ਨਿੰਬੂ ਪਾਣੀ ਹਮੇਸ਼ਾਂ ਸਿਹਤ ਲਈ ਲਾਭਕਾਰੀ ਸਾਬਤ ਹੁੰਦਾ ਹੈ।
ਨਿੰਬੂ ਪਾਣੀ ਪੀਣ ਦਾ ਕੀ ਹੈ ਸਹੀ ਸਮਾਂ ਤੇ ਤਰੀਕਾ :-
ਸਵੇਰੇ ਖਾਲੀ ਪੇਟ ਪੀਓ
- ਇਹ ਸਮਾਂ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ।
- ਡਿਟੌਕਸ ਕਰਦਾ ਹੈ, ਪੇਟ ਸਾਫ਼ , ਮਿਟਾਬੋਲਿਜ਼ਮ ਤੇ ਦਿਲ ਨੂੰ ਵੀ ਲਾਭ।
- ਚਾਹੋ ਤਾਂ ਗੁੰਮਗੁੰਮਾ ਪਾਣੀ ’ਚ ਨਿੰਬੂ ਤੇ ਸ਼ਹਦ ਪਾ ਲਵੋ।
ਦੁਪਹਿਰ ਨੂੰ ਖਾਣਾ ਖਾਣ ਤੋਂ ਬਾਅਦ
- ਜਦੋ ਤਪਸ਼ ਹੋਵੇ ਜਾਂ ਪਸੀਨਾ ਆ ਰਿਹਾ ਹੋਵੇ
- ਨਿੰਬੂ ਪਾਣੀ ਨਾਲ ਬਾਡੀ ਦੇ ਇਲੈਕਟ੍ਰੋਲਾਈਟਸ ਰੀਸਟੋਰ ਹੁੰਦੇ ਹਨ
- ਥਕਾਵਟ, ਡੀਹਾਈਡ੍ਰੇਸ਼ਨ ਤੋਂ ਬਚਾਅ ਕਰਦਾ ਹੈ
ਕਸਰਤ ਜਾਂ ਬਾਹਰੋਂ ਆਉਣ ਤੋਂ ਬਾਅਦ
- ਸਰੀਰ ਨੂੰ ਠੰਡਕ ਮਿਲਦੀ ਹੈ
- ਨਿੰਬੂ ਪਾਣੀ ਐਨਰਜੀ ਪ੍ਰਦਾਨ ਕਰਦਾ ਹੈ ਤੇ ਥਕਾਵਟ ਨੂੰ ਘਟਾਉਂਦੈ
ਕਰਨਾ ਚਾਹੁੰਦੇ ਹੋ Weightless ਤਾਂ ਡਾਈਟ ’ਚ ਸ਼ਾਮਲ ਕਰ ਲਓ ਇਹ ਚੀਜ਼! ਸਿਹਤ ਨੂੰ ਮਿਲਣਗੇ ਹਜ਼ਾਰਾਂ ਫਾਇਦੇ
NEXT STORY