ਖੂਬਸੂਰਤ ਨਜ਼ਰ ਆਉਣ ਲਈ ਅਸੀਂ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੇ ਹਾਂ ਪਰ ਕੀ ਤੁਹਾਨੂੰ ਇਹ ਪਤਾ ਹੈ ਕਿ ਰੋਸਈ ਦੇ ਮਸਾਲੇ ਵੀ ਤੁਹਾਡੀਂ ਖੂਬਸੂਰਤੀ ਵਧਾਉਣ 'ਚ ਚਾਰ ਚੰਦ ਲਗਾ ਸਕਦੇ ਹਨ। ਕਈ ਲੋਕ ਬਜ਼ਾਰ 'ਚ ਮਿਲਣ ਵਾਲੀਆਂ ਚੀਜ਼ਾਂ ਦੀ ਤੁਲਨਾ 'ਚ ਘਰੇਲੂ ਉਪਚਾਰਾਂ 'ਚ ਜ਼ਿਆਦਾ ਵਿਸ਼ਵਾਸ਼ ਰੱਖਦੇ ਹਨ। ਕਿਉਂਕਿ ਘਰੇਲੂ ਉਪਚਾਰਾਂ ਚਮੜੀ ਨੂੰ ਘੱਟ ਖਤਰਾ ਹੁੰਦਾ ਹੈ।
1 ਹਲਦੀ- ਵਿਆਹ ਤੋਂ ਪਹਿਲਾਂ ਹਲਦੀ ਦੀ ਰਸਮ ਸਿਰਫ ਇਕ ਰਿਵਾਜ ਨੂੰ ਪੂਰਾ ਕਰਨ ਲਈ ਨਹੀਂ ਮਨਾਈ ਜਾਂਦੀ ਸਗੋਂ ਇਹ ਸਾਡੀ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਚਮੜੀ ਦੀ ਚਮਕ ਵਧਾਉਣ 'ਚ ਮਦਦ ਕਰਦੀ ਹੈ।
2 ਦਾਲਚੀਨੀ- ਦਾਲਚੀਨੀ ਕਿੱਲ-ਮੁਹਾਂਸੇ ਅਤੇ ਖਾਰਸ਼ ਦੂਰ ਕਰਨ 'ਚ ਮਦਦ ਕਰਦਾ ਹੈ। ਇਸ 'ਚ ਵੱਧ ਮਾਤਰਾ 'ਚ ਐੰਟੀ-ਆਕਸੀਡੈਂਟ ਅਤੇ ਵਿਟਾਮਿਨ ਪਾਏ ਜਾਂਦੇ ਹਨ। ਜੋ ਕਿ ਸਾਡੀ ਚਮੜੀ ਲਈ ਬਹੁਤ ਜ਼ਰੂਰੀ ਹੁੰਦੇ ਹਨ। ਦਾਲਚੀਨੀ ਦੀ ਵਰਤੋਂ ਸਕਿੱਨ ਸਕਰੱਬ ਦੇ ਰੂਪ 'ਚ ਵੀ ਕੀਤੀ ਜਾਂਦੀ ਹੈ।
3-ਸੌਂਫ਼ - ਤੁਸੀਂ ਸੌਂਫ਼ ਦੀ ਵਰਤੋਂ ਟੋਨਰ ਦੇ ਰੂਪ 'ਚ ਵੀ ਕਰ ਸਕਦੇ ਹੋ। ਇਹ ਚਮੜੀ ਨੂੰ ਸਿਹਤਮੰਦ ਰੱਖਦੀ ਹੈ ਅਤੇ ਕਿੱਲ-ਮੁਹਾਂਸਿਆਂ ਦੀ ਸਮੱਸਿਆ ਨੂੰ ਦੂਰ ਕਰਦੀ ਹੈ।
4-ਕਾਲੀ ਮਿਰਚ- ਕਾਲੀ ਮਿਰਚ ਨੂੰ ਦਰਦਰਾ ਪੀਸ ਕੇ ਫੇਸ ਪੈਕ 'ਚ ਮਿਲਾ ਕੇ ਸਕਰੱਬ ਦੀ ਤਰ੍ਹਾਂ ਵਰਤ ਸਕਦੇ ਹੋ। ਇਸ ਨਾਲ ਤੁਹਾਡੇ ਚਿਹਰੇ 'ਤੇ ਜੰਮੀ ਹੋਈ ਧੂੜ ਮਿੱਟੀ ਨੂੰ ਹਟਾਉਣ 'ਚ ਮਦਦ ਕਰਦਾ ਹੈ।
5 ਜ਼ੀਰਾ-ਜ਼ੀਰਾ 'ਚ ਐਂਟੀ-ਏਜ਼ਿੰਗ ਹੋਣ ਕਾਰਣ ਇਹ ਚਮੜੀ ਦੀ ਚਮਕ ਵਧਾਉਣ 'ਚ ਮਦਦ ਕਰਦਾ ਹੈ। ਇਹ ਵਾਲਾਂ ਨੂੰ ਟੁੱਟਣ ਤੋਂ ਅਤੇ ਸਕਿੱਰੀ ਤੋਂ ਬਚਾਉਂਦਾ ਹੈ ਅਤੇ ਵਾਲਾਂ ਨੂੰ ਮਜ਼ਬੂਤ ਬਣਾਉਂਦਾ ਹੈ।
9 ਘੰਟੇ ਤੋਂ ਵੱਧ ਸੌਣ ਨਾਲ ਚਾਰ ਗੁਣਾ ਵੱਧ ਜਾਂਦੈ ਛੇਤੀ ਮੌਤ ਹੋਣ ਦਾ ਖਤਰਾ
NEXT STORY