ਜਲੰਧਰ - ਇਨ੍ਹੀਂ ਦਿਨੀਂ ਹਰ ਪਾਸੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ। ਲਗਾਤਾਰ ਵੱਧ ਰਹੀ ਧੁੰਦ ਕਈ ਬੀਮਾਰੀਆਂ ਦਾ ਕਾਰਨ ਬਣ ਸਕਦੀ ਹੈ। ਖ਼ਾਸ ਤੌਰ 'ਤੇ ਅਜਿਹੇ ਲੋਕ, ਜਿਹੜੇ ਦਿਲ ਨਾਲ ਸਬੰਧਿਤ ਸਮੱਸਿਆਵਾਂ ਨਾਲ ਜੂਝ ਰਹੇ ਹਨ, ਉਨ੍ਹਾਂ ਲਈ ਕੜਾਕੇ ਦੀ ਠੰਡ ਪਰੇਸ਼ਾਨੀ ਦਾ ਕਾਰਨ ਬਣ ਸਕਦੀ ਹੈ। ਹਾਲ ਹੀ ਵਿੱਚ ਕਰੀਬ 8,000 ਲੋਕਾਂ 'ਤੇ ਇੱਕ ਅਧਿਐਨ ਕੀਤਾ ਗਿਆ ਸੀ, ਜੋ 14-16 ਸਾਲਾਂ ਤੋਂ ਧੁੰਦ ਦੇ ਸੰਪਰਕ ਵਿੱਚ ਰਹੇ ਸਨ। ਅਧਿਐਨ ਅਨੁਸਾਰ ਧੁੰਦ ਕਾਰਨ ਹੋਣ ਵਾਲੀਆਂ ਬੀਮਾਰੀਆਂ ਨਾਲ 26 ਫ਼ੀਸਦੀ ਲੋਕਾਂ ਦੀ ਮੌਤ ਹੋਈ ਸੀ। ਇਸ ਅਧਿਐਨ 'ਚ ਇਹ ਵੀ ਪਤਾ ਲੱਗਾ ਹੈ ਕਿ ਧੁੰਦ 'ਚ ਮੌਜੂਦ ਕਣ ਸਾਹ ਦੀ ਸਮੱਸਿਆ ਹੋਣ ਦਾ ਕਾਰਨ ਹੀ ਨਹੀਂ ਬਣਦੇ, ਸਗੋਂ ਦਿਲ ਦੀ ਸਿਹਤ ਖ਼ਰਾਬ ਹੋਣ 'ਤੇ ਹੋਣ ਵਾਲੀ ਲੋਕਾਂ ਦੀ ਮੌਤ ਲਈ ਵੀ ਹਾਨੀਕਾਰਨ ਹਨ। ਧੁੰਦ ਕਾਰਨ ਸਿਹਤ ਨੂੰ ਕਿਹੜੇ-ਕਿਹੜੇ ਨੁਕਸਾਨ ਹੁੰਦੇ ਹਨ ਅਤੇ ਤੁਸੀਂ ਆਪਣੀ ਸਿਹਤ ਦਾ ਧਿਆਨ ਕਿਵੇਂ ਰੱਖ ਸਕਦੇ ਹੋ, ਦੇ ਬਾਰੇ ਅੱਜ ਅਸੀਂ ਤੁਹਾਨੂੰ ਪੂਰੀ ਜਾਣਕਾਰੀ ਦੇ ਰਹੇ ਹਾਂ.....
ਸਰੀਰ ਨੂੰ ਹੋਵੇਗਾ ਭਾਰੀ ਨੁਕਸਾਨ
ਸੰਘਣੀ ਧੁੰਦ ਦੌਰਾਨ ਚੱਲਣ ਵਾਲੀ ਹਵਾ ਵਿਚ ਮੌਜੂਦ ਪੌਸ਼ਟਿਕ ਤੱਤ ਤੁਹਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਂਦੇ ਹਨ। ਇਸ ਨਾਲ ਸਰੀਰ 'ਤੇ ਹਾਨੀਕਾਰਨ ਪ੍ਰਭਾਵ ਪੈਂਦੇ ਹਨ, ਜਿਸ ਨਾਲ ਕਈ ਬੀਮਾਰੀਆਂ ਦਾ ਖ਼ਤਰਾ ਵੱਧ ਜਾਂਦਾ ਹੈ।
ਦਿਲ ਸਬੰਧੀ ਬੀਮਾਰੀਆਂ
ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਹਨਾਂ ਦੀ ਮੌਤ ਧੁੰਦ ਕਾਰਨ ਹੁੰਦੀ ਹੈ। ਧੁੰਦ ਵਿੱਚ ਕਈ ਤਰ੍ਹਾਂ ਦੇ ਅਜਿਹੇ ਪ੍ਰਦੂਸ਼ਣ ਤੱਤ ਹੁੰਦੇ ਹਨ, ਜਿਸ ਨਾਲ ਦਿਲ ਸਬੰਧੀ ਬੀਮਾਰੀਆਂ ਦਾ ਖ਼ਤਰਾ ਕਈ ਗੁਣਾਂ ਵੱਧ ਜਾਂਦਾ ਹੈ। ਦਿਲ ਦੀਆਂ ਕਈ ਬੀਮਾਰੀਆਂ ਸੰਘਣੀ ਧੁੰਦ ਕਾਰਨ ਹੁੰਦੀਆਂ ਹਨ, ਜਿਹਨਾਂ ਤੋਂ ਬਚਣ ਦੀ ਲੋੜ ਹੈ।
ਵਾਰ-ਵਾਰ ਹੁੰਦੀਆਂ ਨੇ ਇਹ ਸਮੱਸਿਆਵਾਂ
ਧੁੰਦ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੁਹਾਨੂੰ ਵਾਰ-ਵਾਰ ਪਰੇਸ਼ਾਨ ਕਰ ਸਕਦੀਆਂ ਹਨ। ਇਸ ਕਾਰਨ ਤੁਸੀਂ ਵਾਰ-ਵਾਰ ਬੀਮਾਰ ਹੋ ਜਾਂਦੇ ਹੋ ਅਤੇ ਤੁਹਾਡੀ ਸਿਹਤ ਕਮਜ਼ੋਰ ਹੋਣੀ ਸ਼ੁਰੂ ਹੋ ਜਾਂਦੀ ਹੈ।
ਇੰਝ ਕਰੋ ਆਪਣਾ ਅਤੇ ਆਪਣੀ ਸਿਹਤ ਦਾ ਬਚਾਅ
. ਜੇਕਰ ਬਾਹਰ ਸੰਘਣੀ ਧੁੰਦ ਪੈ ਰਹੀ ਹੈ ਤਾਂ ਤੁਸੀਂ ਘਰ ਦੇ ਅੰਦਰ ਹੀ ਰਹੋ।
. ਧੁੰਦ ਪੈਣ 'ਤੇ ਘਰ ਤੋਂ ਬਾਹਰ ਸਰੀਰਕ ਕਸਰਤ ਨਾ ਕਰੋ ਅਤੇ ਅਜਿਹੇ ਸਥਾਨਾਂ ਤੋਂ ਦੂਰ ਰਹੋ, ਜਿੱਥੇ ਬਹੁਤ ਜ਼ਿਆਦਾ ਧੁੰਦ ਪੈਂਦੀ ਹੋਵੇ।
. ਬਾਹਰੀ ਹਵਾ ਨੂੰ ਘਰ ਵਿੱਚ ਆਉਣ ਤੋਂ ਰੋਕੋ ਅਤੇ ਖਿੜਕੀਆਂ ਬੰਦ ਰੱਖੋ।
. ਘਰ ਵਿੱਚ ਹਵਾ ਨੂੰ ਫਿਲਟਰ ਕਰਨ ਲਈ ਏਅਰ ਪਿਊਰੀਫਾਇਰ ਲਗਾਓ।
. ਵੱਧ ਤੋਂ ਵੱਧ ਐਂਟੀਆਕਸੀਡੈਂਟ ਭੋਜਨ ਜਿਵੇਂ ਕਿ ਬਰੋਕਲੀ, ਗੋਭੀ, ਬ੍ਰਸੇਲਜ਼ ਸਪਾਉਟ ਦਾ ਸੇਵਨ ਕਰੋ।
. ਜੇਕਰ ਤੁਸੀਂ ਚਾਹੋ ਤਾਂ ਫਿਸ਼ ਆਇਲ ਸਪਲੀਮੈਂਟ ਲੈ ਸਕਦੇ ਹੋ।
. ਜੇਕਰ ਧੁੰਦ ਵਿੱਚ ਘਰ ਤੋਂ ਬਾਹਰ ਨਿਕਲਣਾ ਜ਼ਰੂਰੀ ਹੈ ਤਾਂ ਹਮੇਸ਼ਾ ਮਾਸਕ ਪਹਿਨ ਕੇ ਬਾਹਰ ਜਾਓ।
ਗਲੇ ਦੀ ਇੰਫੈਕਸ਼ਨ ਤੇ ਐਲਰਜੀ ਲਈ ਬੇਹੱਦ ਅਸਰਦਾਰ ਨੇ ਇਹ ਦੇਸੀ ਨੁਸਖ਼ੇ, ਸਰਦੀਆਂ ’ਚ ਜ਼ਰੂਰ ਅਜ਼ਮਾਓ
NEXT STORY