ਜਲੰਧਰ— ਸ਼ੂਗਰ ਵਰਗੀ ਬੀਮਾਰੀ ਦੀ ਇਲਾਜ ਸੰਭਵ ਨਹੀਂ ਹੈ ਪਰ ਇਸ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਸ਼ੂਗਰ ਰੋਗੀਆਂ ਨੂੰ ਖਾਣਾ ਪਕਾਉਣ 'ਚ ਵੀ ਸਾਵਧਾਨੀ ਬਰਤਨੀ ਚਾਹੀਦੀ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ੂਗਰ ਰੋਗੀਆਂ ਨੂੰ ਖਾਣਾ ਬਣਾਉਣ ਸਮੇਂ ਕਿਹੜੀਆਂ ਸਾਵਧਾਨੀਆਂ ਵਰਤਨੀਆਂ ਚਾਹੀਦੀਆਂ ਹਨ।
1. ਓਲਿਵ ਤੇਲ 'ਚ ਪਕਾਓ ਖਾਣਾ
ਇਸ ਤੇਲ 'ਚ ਸੈਚੂਰੇਟੇਡ ਫੈਟ ਨਾ ਦੇ ਬਰਾਬਰ ਹੁੰਦਾ ਹੈ ਅਤੇ ਇਹ ਸਰੀਰ 'ਚ ਸ਼ੂਗਰ ਲੈਵਲ ਕੰਟਰੋਲ ਕਰਦਾ ਹੈ। ਇਹ ਤੇਲ ਕਾਰਬੋਹਾਈਡ੍ਰੇਟ ਅਤੇ ਫਾਈਬਰ ਦਾ ਚੰਗਾ ਸਰੋਤ ਹੈ। ਇਸ 'ਚ ਐਂਟੀ ਆਕਸੀਡੈਂਟ ਅਤੇ ਵਿਟਾਮਿਨ ਈ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਹ ਤਣਾਅ ਨੂੰ ਦੂਰ ਕਰਦਾ ਹੈ। ਇਸ ਲਈ ਇਹ ਤੇਲ ਸ਼ੂਗਰ ਰੋਗੀਆਂ ਲਈ ਫਾਇਦੇਮੰਦ ਹੈ।
2. ਨਮਕ ਦੀ ਵਰਤੋਂ ਘੱਟ ਕਰੋ
ਖਾਧ ਪਦਾਰਥਾਂ 'ਚ ਸੋਡੀਅਮ ਦੀ ਵਰਤੋਂ ਘੱਟ ਕਰ ਕੇ ਸ਼ੂਗਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਬਹੁਤ ਸਾਰੇ ਫਲਾਂ ਅਤੇ ਸਬਜੀਆਂ ਦੇ ਛਿਲਕਿਆਂ 'ਚ ਪੋਸ਼ਕ ਤੱਤ ਅਤੇ ਫਾਈਬਰ ਭਰਪੂਰ ਮਾਤਰਾ 'ਚ ਪਾਏ ਜਾਂਦੇ ਹਨ। ਇਸ ਲਈ ਅਜਿਹੀਆਂ ਸਬਜੀਆਂ ਅਤੇ ਫਲਾਂ ਨੂੰ ਛਿਲਕਿਆਂ ਸਮੇਤ ਪਕਾਉਣਾ ਅਤੇ ਖਾਣਾ ਚਾਹੀਦਾ ਹੈ।
3. ਐਲੂਮੀਨੀਅਮ ਦੇ ਬਰਤਨਾਂ ਦੀ ਵਰਤੋਂ ਨਾ ਕਰੋ
ਪ੍ਰੈਸ਼ਰ ਕੁੱਕਰ ਐਲੂਮੀਨੀਅਮ ਦਾ ਬਣਿਆ ਹੁੰਦਾ ਹੈ ਜੋ ਕਿ ਭੋਜਨ ਪਕਾਉਣ ਲਈ ਸਭ ਤੋਂ ਘਟੀਆ ਧਾਤ ਹੈ। ਐਲੂਮੀਨੀਅਮ ਬਹੁਤ ਭਾਰੀ ਹੁੰਦੀ ਹੈ ਅਤੇ ਇਹ ਸਾਡੇ ਸਰੀਰ 'ਚੋਂ ਫਾਲਤੂ ਪਦਾਰਥ ਬਾਹਰ ਨਹੀਂ ਕੱਢ ਪਾਉਂਦੀ। ਭੋਜਨ ਨੂੰ ਜਲਦੀ ਪਕਾਉਣ ਲਈ ਜ਼ਿਆਦਾ ਤਾਪਮਾਨ ਦੀ ਵਰਤੋਂ ਕਰਨਾ ਹਾਨੀਕਾਰਕ ਹੁੰਦਾ ਹੈ। ਆਯੁਰਵੇਦ ਮੁਤਾਬਕ ਭੋਜਨ ਉਹੀ ਪੌਸ਼ਟਿਕ ਹੁੰਦਾ ਹੈ ਜੋ ਹੋਲੀ-ਹੋਲੀ ਪੱਕਦਾ ਹੈ।
4. ਕਲੇ ਪਾਟ ਕੁਕਿੰਗ
ਕਲੇ ਦੇ ਬਰਤਨਾਂ 'ਚ ਬਣਾਏ ਭੋਜਨ 'ਚ ਕੁਦਰਤੀ ਤੱਤ ਬਰਕਰਾਰ ਰਹਿੰਦੇ ਹਨ। ਇਸ ਤਕਨੀਕ ਨਾਲ ਬਣੇ ਖਾਣੇ ਨਾਲ ਕੈਲੋਰੀ ਘਟਾਉਣ 'ਚ ਮਦਦ ਮਿਲਦੀ ਹੈ।
5. ਗਰਿਲ ਕੁਕਿੰਗ
ਜੇ ਤੁਸੀਂ ਪੋਸ਼ਕ ਤੱਤਾਂ ਨਾਲ ਭਰਪੂਰ ਭੋਜਨ ਖਾਣਾ ਚਾਹੁੰਦੇ ਹੋ ਤਾਂ ਆਪਣੀ ਖੁਰਾਕ 'ਚ ਗਰਿਲਡ ਫੂਡ ਨੂੰ ਸ਼ਾਮਲ ਕਰੋ। ਗਰਿਲ 'ਚ ਖਾਣਾ ਬਣਾਉਣ ਨਾਲ ਵਸਾ ਦੀ ਮਾਤਰਾ ਘੱਟ ਜਾਂਦੀ ਹੈ। ਇਸ 'ਚ ਬਣਿਆ ਭੋਜਨ ਕਮਰ ਅਤੇ ਪੇਟ 'ਤੇ ਚਰਬੀ ਵੱਧਣ ਤੋਂ ਰੋਕਦਾ ਹੈ।
ਮਰਦਾਂ ਲਈ ਬਹੁਤ ਫਾਇਦੇਮੰਦ ਹੈ ਪਿਆਜ਼
NEXT STORY