ਨਵੀਂ ਦਿੱਲੀ : ਖੂਬਸੂਰਤੀ ਦੀ ਇੱਛਾ ਹਰ ਕੋਈ ਰੱਖਦਾ ਹੈ। ਸੁੰਦਰ ਅਤੇ ਆਕਰਸ਼ਕ ਦਿਸਣ ਲਈ ਲੋਕ ਤਰ੍ਹਾਂ-ਤਰ੍ਹਾਂ ਦੇ ਬਿਊਟੀ ਪ੍ਰੋਡਕਟਸ, ਘਰੇਲੂ ਨੁਸਖੇ ਅਤੇ ਬਿਊਟੀ ਮਾਹਿਰਾਂ ਦਾ ਸਹਾਰਾ ਲੈਂਦੇ ਹਨ ਪਰ ਚਿਹਰੇ ਦੀ ਸੁੰਦਰਤਾ ਸਿਰਫ ਇਨ੍ਹਾਂ ਚੀਜ਼ਾਂ ਦੀ ਮੁਥਾਜ ਨਹੀਂ ਹੈ ਸਗੋਂ ਚੰਗੀ ਡਾਈਟ ਵੀ ਸਾਡਾ ਰੂਪ ਨਿਖਾਰਦੀ ਹੈ। ਜੇ ਤੁਹਾਡਾ ਖਾਣਾ-ਪੀਣਾ ਸਹੀ ਨਹੀਂ ਹੈ ਤਾਂ ਤੁਸੀਂ ਕਿੰਨੇ ਵੀ ਮਹਿੰਗੇ ਪ੍ਰੋਡਕਟਸ ਇਸਤੇਮਾਲ ਕਰ ਲਓ, ਤੁਹਾਡੀ ਸਕਿਨ ਹੈਲਦੀ ਨਹੀਂ ਨਜ਼ਰ ਆਵੇਗੀ। ਇਨ੍ਹਾਂ ਪ੍ਰੋਡਕਟਸ ਦੇ ਨਾਲ-ਨਾਲ ਤੁਹਾਡੀ ਡਾਈਟ ਵੀ ਬੈਸਟ ਹੋਣੀ ਚਾਹੀਦੀ ਹੈ, ਤਾਂ ਹੀ ਤੁਹਾਡੀ ਸਕਿਨ ਹੈਲਦੀ ਅਤੇ ਗਲੋਇੰਗ ਹੋਵੇਗੀ।
ਦਹੀਂ
ਐਂਟੀ ਏਜਿੰਗ ਖੁਰਾਕ ਦੀ ਗੱਲ ਕਰੀਏ ਤਾਂ ਦਹੀਂ ਦਾ ਨਾਂ ਸਭ ਤੋਂ ਪਹਿਲਾਂ ਆਉਂਦਾ ਹੈ। ਦਹੀਂ ਉਂਝ ਤਾਂ ਇੰਡੀਅਨ ਡਾਈਟ ਵਿਚ ਅਹਿਮ ਥਾਂ ਰੱਖਦਾ ਹੈ। ਇਸ ਵਿਚ ਕੈਲਸ਼ੀਅਮ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿਚ ਪਾਏ ਜਾਂਦੇ ਹਨ ਜੋ ਤੁਹਾਡੀ ਸਕਿਨ ਵਿਚ ਕਸਾਅ ਬਣਾਈ ਰੱਖਦਾ ਹੈ। ਇਸ ਵਿਚ ਪਾਇਆ ਜਾਣ ਵਾਲਾ ਪ੍ਰੋਬਾਇਓਟਿਕ ਬੈਕਟੀਰੀਆ ਤੁਹਾਡੀ ਪਾਚਨ ਸ਼ਕਤੀ ਨੂੰ ਠੀਕ ਰੱਖਦਾ ਹੈ। ਜੇ ਪੇਟ ਠੀਕ ਹੈ ਤਾਂ ਸਕਿਨ ਵੀ ਹੈਲਦੀ ਰਹੇਗੀ। ਇਸ ਨਾਲ ਪਿੰਪਲਸ ਵੀ ਨਹੀਂ ਹੁੰਦੇ।
ਬੇਰੀ
ਬੇਰੀ ਵਿਚ ਜਾਮੁਨ, ਸਟ੍ਰਾਬੇਰੀ ਅਤੇ ਸ਼ਹਿਤੂਤ ਆਦਿ ਛੋਟੇ-ਛੋਟੇ ਫਲ ਸ਼ਾਮਲ ਹੁੰਦੇ ਹਨ। ਇਹ ਸਿਰਫ ਦੇਖਣ ਵਿਚ ਹੀ ਸੁੰਦਰ ਨਹੀਂ ਲਗਦੇ ਸਗੋਂ ਇਨ੍ਹਾਂ ਵਿਚ ਲੋੜੀਂਦੇ ਐਂਟੀਆਕਸੀਡੈਂਟ ਅਤੇ ਵਿਟਾਮਿਨ ਸੀ ਭਰਪੂਰ ਮਾਤਰਾ ਵਿਚ ਹੁੰਦਾ ਹੈ, ਜੋ ਤੁਹਾਡੀ ਸਕਿਨ ਦੇ ਡੈਮੇਜ ਸੈੱਲ ਦੀ ਰਿਪੇਅਰ ਅਤੇ ਸੋਜ ਨੂੰ ਘੱਟ ਕਰਦਾ ਹੈ। ਇਸ ਨਾਲ ਸਕਿਨ ਟਾਈਟ ਰਹਿੰਦੀ ਹੈ।
ਨਟਸ ਅਤੇ ਬੀਜ (ਸੁੱਕੇ ਮੇਵੇ)
ਸੁੱਕੇ ਮੇਵੇ ਆਹਾਰ ਦਾ ਮਹਾਨ ਸ੍ਰੋਤ ਹਨ। ਇਨ੍ਹਾਂ ਵਿਚ ਓਮੇਗਾ 3 ਫੈਟੀ ਐਸਿਡ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਸਕਿਨ ਨੂੰ ਟਾਈਟ ਅਤੇ ਗਲੋਇੰਗ ਰੱਖਣ ਵਿਚ ਮਦਦਗਾਰ ਹੁੰਦਾ ਹੈ। ਇਸ ਨੂੰ ਆਪਣੀ ਰੋਜ਼ਾਨਾ ਦੀ ਡਾਈਟ ਵਿਚ ਜ਼ਰੂਰ ਸ਼ਾਮਲ ਕਰੋ।
ਗ੍ਰੀਨ ਟੀ
ਗ੍ਰੀਨ ਟੀ ਸਿਹਤ ਲਈ ਬਹੁਤ ਹੀ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਸਕਿਨ ਨੂੰ ਯੂ. ਵੀ. ਕਿਰਨਾਂ ਅਤੇ ਸਕਿਨ ਕੈਂਸਰ ਤੋਂ ਬਚਾਈ ਰੱਖਦੀ ਹੈ। ਰੋਜ਼ਾਨਾ ਗ੍ਰੀਨ ਟੀ ਪੀਣ ਨਾਲ ਪਿੰਪਲਸ, ਝੁਰੜੀਆਂ ਅਤੇ ਛਾਈਆਂ ਦੂਰ ਹੁੰਦੀਆਂ ਹਨ ਅਤੇ ਚਮੜੀ ਵਿਚ ਨਿਖਾਰ ਆਉਂਦਾ ਹੈ।
ਭਿੰਡੀ
ਇਸ ਵਿਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਨਾਂ ਦੇ ਤੱਤ ਪਾਏ ਜਾਂਦੇ ਹਨ। ਇਹ ਦੋਵੇਂ ਤੱਤ ਚਮੜੀ ਨੂੰ ਹੈਲਦੀ ਤਾਂ ਰੱਖਦੇ ਹੀ ਹਨ, ਨਾਲ ਹੀ ਨਾਲ ਝੁਰੜੀਆਂ ਤੋਂ ਵੀ ਬਚਾਈ ਰੱਖਦੇ ਹਨ।
ਦੁੱਧ ਅਤੇ ਹਲਦੀ
ਹਲਦੀ ਦੀ ਵਰਤੋਂ ਅਸੀਂ ਮਸਾਲੇ ਦੇ ਰੂਪ ਵਿਚ ਕਰਦੇ ਹਾਂ। ਇਹ ਚਮੜੀ ਲਈ ਬਹੁਤ ਹੀ ਚੰਗੀ ਮੰਨੀ ਜਾਂਦੀ ਹੈ। ਜ਼ਖਮ ਭਰਨ ਅਤੇ ਮੁਹਾਸਿਆਂ 'ਤੇ ਵੀ ਇਹ ਕਾਫੀ ਅਸਰਦਾਰ ਸਾਬਤ ਹੁੰਦੀ ਹੈ। ਗਰਮ ਦੁੱਧ ਵਿਚ ਹਲਦੀ ਪਾ ਕੇ ਪੀਣਾ ਸਕਿਨ ਲਈ ਬਹੁਤ ਹੀ ਚੰਗਾ ਹੈ ਪਰ ਹਲਦੀ ਖੂਨ ਨੂੰ ਸੰਘਣਾ ਕਰਨ ਦਾ ਵੀ ਕੰਮ ਕਰਦੀ ਹੈ, ਇਸ ਲਈ ਇਸ ਨੂੰ ਰੋਜ਼ਾਨਾ ਆਪਣੀ ਡਾਈਟ ਵਿਚ ਸ਼ਾਮਲ ਕਰਨ ਲਈ ਡਾਕਟਰ ਦੀ ਸਲਾਹ ਜ਼ਰੂਰ ਲਓ।
ਡਿਪ੍ਰੈੱਸ਼ਨ ਦਾ ਹੁੰਦਾ ਹੈ ਸਾਰੇ ਸਰੀਰ 'ਤੇ ਅਸਰ
NEXT STORY