ਨਵੀਂ ਦਿੱਲੀ: ਲੌਂਗ ’ਚ ਯੂਨੀਨਾਲ ਨਾਂ ਦਾ ਐਸਿਡ ਪਾਇਆ ਜਾਂਦਾ ਹੈ ਜੋ ਕੁਦਰਤੀ ਐਂਟੀ-ਸੈਪਟਿਕ ਦਾ ਕੰਮ ਕਰਦਾ ਹੈ। ਇਸ ਲਈ ਇਸ ਨੂੰ ਨੈਚੁਰਲ ਪੇਨ ਕਿਲਰ ਵੀ ਕਿਹਾ ਜਾਂਦਾ ਹੈ। ਜਿਸ ਦੰਦ ’ਚ ਦਰਦ ਹੋਵੇ ਉਥੇ ਲੌਂਗ ਦੀ ਕਲੀ ਰੱਖ ਕੇ ਉਸ ਨੂੰ ਚੂਸੋ। ਲੌਂਗ ਘੱਟ ਤੋਂ ਘੱਟ 20 ਮਿੰਟ ਜ਼ਰੂਰ ਰੱਖੋ। ਇਹ ਦੰਦਾਂ ਦੇ ਦਰਦ ਤੋਂ ਇਲਾਵਾ ਚਿਹਰੇ ਦੀ ਖ਼ੂਬਸੂਰਤੀ ਵਧਾਉਣ ਲਈ ਵੀ ਲਾਹੇਵੰਦ ਹੈ।
ਇਹ ਵੀ ਪੜ੍ਹੋ:Cooking Tips :ਘਰ ਦੀ ਰਸੋਈ ’ਚ ਇੰਝ ਬਣਾਓ ਛੋਲਿਆਂ ਦੀ ਦਾਲ ਦੀ ਖ਼ਿਚੜੀ
ਮੂੰਹ ਦੀ ਬਦਬੂ ਅਤੇ ਮਸੂੜਿ੍ਹਆਂ ਦੀ ਸੋਜ ਤੋਂ ਆਰਾਮ
ਲੌਂਗ ਦੇ ਐਂਟੀ-ਫੰਗਲ ਗੁਣ ਸਕਿਨ ਨੂੰ ਮੁਹਾਸਿਆਂ ਤੋਂ ਬਚਾਉਂਦੇ ਹਨ। ਇਸ ਦੇ ਨਾਲ ਇਸ ’ਚ ਪਾਣੀ ਵਾਲੇ ਐਂਟੀ-ਇੰਫਲਾਮੇਟਰੀ ਗੁਣ ਸਰੀਰ ਨੂੰ ਇਨਫੈਕਸ਼ਨ ਅਤੇ ਸੋਜ ਦੂਰ ਕਰਨ ’ਚ ਸਹਾਈ ਹੁੰਦੇ ਹਨ। ਲੌਂਗ ਦੀ ਚਾਹ, ਸਬਜ਼ੀ ’ਚ ਮਿਲਾ ਕੇ ਜਾਂ ਪੀਸ ਦੇ ਇਸ ਨੂੰ ਵਰਤਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ
ਲੌਂਗ ਨਾਲ ਜੁੜਿਆ ਵਾਸਤੂ ਟੋਟਕਾ
ਛੋਟੀਆਂ-ਛੋਟੀਆਂ ਲੌਂਗ ਦੀਆਂ ਕਲੀਆਂ ਘਰ ’ਚ ਨਾ-ਪੱਖੀ ਊਰਜਾ ਦੂਰ ਕਰਨ ’ਚ ਫ਼ਾਇਦੇਮੰਦ ਹੁੰਦੀਆਂ ਹਨ। ਸ਼ਨੀਵਾਰ ਜਾਂ ਐਤਵਾਰ ਦੀ ਸ਼ਾਮ 5 ਲੌਂਗ, 3 ਕਪੂਰ ਅਤੇ 3 ਵੱਡੀਆਂ ਇਲਾਇਚੀਆਂ ਲੈ ਕੇ ਉਸ ਨੂੰ ਸਾੜੋ ਅਤੇ ਖੁਸ਼ਬੂਦਾਰ ਧੂੰਆਂ ਘਰ ’ਚ ਫੈਲਾਓ। ਇਸ ਨਾਲ ਨਾ-ਪੱਖੀ ਊਰਜਾ ਦਾ ਨਾਸ਼ ਹੁੰਦਾ ਹੈ ਅਤੇ ਹਾਂ-ਪੱਖੀ ਊਰਜਾ ਦਾ ਸੰਚਾਰ।
ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।
ਗੁਣਾਂ ਨਾਲ ਭਰਪੂਰ ‘ਕੱਚਾ ਪਪੀਤਾ’, ਖਾਣ ’ਤੇ ਇਨ੍ਹਾਂ ਰੋਗਾਂ ਤੋਂ ਹਮੇਸ਼ਾਂ ਲਈ ਮਿਲੇਗੀ ਨਿਜ਼ਾਤ
NEXT STORY