ਨਵੀਂ ਦਿੱਲੀ (ਬਿਊਰੋ)- ਹਰੀ ਮਿਰਚ ਸਾਡੇ ਸਾਰਿਆਂ ਦੇ ਘਰਾਂ ਵਿੱਚ ਹੁੰਦੀ ਹੈ ਅਤੇ ਅਸੀਂ ਇਨ੍ਹਾਂ ਦੀ ਵਰਤੋਂ ਸਬਜ਼ੀ ਅਤੇ ਸਲਾਦ ਬਣਾਉਣ ਵਿੱਚ ਕਰਦੇ ਹਾਂ। ਪਰ ਜੇ ਅਸੀਂ ਕਹੀਏ ਕਿ ਤੁਹਾਨੂੰ ਰੋਜ਼ਾਨਾ ਇਕ ਸਾਬਤ ਮਿਰਚ ਖਾਣੀ ਚਾਹੀਦੀ ਹੈ, ਤਾਂ ਤੁਸੀਂ ਪੁੱਛੋਗੇ ਕਿ ਕਿਉਂ? ਸਾਬਤ ਮਿਰਚ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਸਭ ਤੋਂ ਪਹਿਲਾਂ ਹਰੀ ਮਿਰਚ ਵਿੱਚ ਵਿਟਾਮਿਨ ਏ, ਵਿਟਾਮਿਨ ਸੀ ਅਤੇ ਵਿਟਾਮਿਨ ਬੀ ਹੁੰਦਾ ਹੈ। ਇਸ ਤੋਂ ਬਾਅਦ ਇਸ 'ਚ ਕੈਪਸਾਈਸਿਨ, ਕੈਰੋਟੀਨ, ਕ੍ਰਾਪਟੋਕਸਾਨਥਿਨ, ਲੂਟੇਨ ਅਤੇ ਜ਼ੈਕਸੈਂਥਿਨ ਵਰਗੇ ਕਈ ਐਂਟੀਆਕਸੀਡੈਂਟ ਹੁੰਦੇ ਹਨ ਜੋ ਫੇਫੜਿਆਂ ਅਤੇ ਦਿਲ ਦੀਆਂ ਬੀਮਾਰੀਆਂ ਤੋਂ ਬਚਾਉਂਦੇ ਹਨ। ਇਸ ਤੋਂ ਇਲਾਵਾ ਇਸ ਵਿਚ ਅਮੀਨੋ ਐਸਿਡ, ਫੋਲਿਕ ਐਸਿਡ ਅਤੇ ਐਸਕੋਰਬਿਕ ਐਸਿਡ ਹੁੰਦੇ ਹਨ ਜੋ ਪਾਚਨ ਤੰਤਰ ਨੂੰ ਠੀਕ ਰੱਖਣ ਅਤੇ ਪ੍ਰਤੀਰੋਧਕ ਸ਼ਕਤੀ ਵਧਾਉਣ ਵਿਚ ਮਦਦਗਾਰ ਹੁੰਦੇ ਹਨ। ਇਸ ਲਈ ਕੁਝ ਅਜਿਹੀਆਂ ਬੀਮਾਰੀਆਂ ਹਨ, ਜਿਨ੍ਹਾਂ 'ਚ ਹਰੀ ਮਿਰਚ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ। ਆਓ ਜਾਣਦੇ ਹਾਂ ਉਨ੍ਹਾਂ ਬੀਮਾਰੀਆਂ ਬਾਰੇ।
ਇਨ੍ਹਾਂ 4 ਬੀਮਾਰੀਆਂ 'ਚ ਹਰੀ ਮਿਰਚ ਖਾਓ
1. ਹਾਈ ਬੀ. ਪੀ. ਦੇ ਮਰੀਜ਼
ਹਾਈ ਬੀ. ਪੀ. ਦੇ ਰੋਗੀਆਂ ਨੂੰ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ। ਅਜਿਹਾ ਇਸ ਲਈ ਕਿਉਂਕਿ ਹਰੀ ਮਿਰਚ 'ਚ ਪਾਏ ਜਾਣ ਵਾਲੇ ਕੈਪਸਾਈਸਿਨ ਦੇ ਸੰਪਰਕ 'ਚ ਆਉਣ 'ਤੇ ਖੂਨ ਦੀਆਂ ਨਾੜੀਆਂ ਨੂੰ ਆਰਾਮ ਮਿਲਦਾ ਹੈ। ਇਹ ਰਿਲੈਕਸ ਮਹਿਸੂਸ ਕਰਦੀਆਂ ਹਨ। ਨਾਲ ਹੀ ਇਸ ਦਾ ਸਿਟ੍ਰਿਕ ਐਸਿਡ ਖੂਨ ਨੂੰ ਪਤਲਾ ਕਰਨ ਦਾ ਕੰਮ ਕਰਦਾ ਹੈ, ਜੋ ਹਾਈ ਬੀਪੀ ਦੀ ਸਮੱਸਿਆ ਨੂੰ ਕੰਟਰੋਲ ਕਰਦਾ ਹੈ।
2. ਗਠੀਏ ਦੇ ਰੋਗੀ
ਹਰੀ ਮਿਰਚ ਐਂਟੀ-ਇੰਮਫਲੇਮੇਟਰੀ ਹੈ ਭਾਵ ਇਹ ਦਰਦ ਤੋਂ ਰਾਹਤ ਦਿਵਾਉਣ ਵਿੱਚ ਮਦਦ ਕਰ ਸਕਦੀ ਹਨ। ਗਠੀਆ ਅਤੇ ਪੁਰਾਣੇ ਆਸਟੀਓਆਰਥਰਾਈਟਿਸ ਦੇ ਰੋਗੀਆਂ ਲਈ ਇਸ ਦੀ ਵਰਤੋਂ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਇਹ ਹੱਡੀਆਂ ਵਿੱਚ ਸੋਜ ਅਤੇ ਦਰਦ ਨੂੰ ਘੱਟ ਕਰਦੀ ਹੈ, ਜਿਸ ਨਾਲ ਗਠੀਏ ਦੇ ਮਰੀਜ਼ਾਂ ਨੂੰ ਰਾਹਤ ਮਿਲਦੀ ਹੈ। ਇਸ ਦੇ ਨਾਲ ਹੀ, ਹਰੀ ਮਿਰਚ ਕੈਲਸ਼ੀਅਮ ਦਾ ਵਧੀਆ ਸਰੋਤ ਹੈ ਜੋ ਹੱਡੀਆਂ ਨੂੰ ਸਿਹਤਮੰਦ ਅਤੇ ਮਜ਼ਬੂਤ ਬਣਾਉਂਦਾ ਹੈ।
ਇਹ ਵੀ ਪੜ੍ਹੋ : ਸਰਦੀਆਂ ਦੇ ਮੌਸਮ ’ਚ ਜ਼ਰੂਰ ਕਰੋ ਮੂੰਗਫਲੀ ਤੇ ਤਿਲ ਸਣੇ ਇਨ੍ਹਾਂ ਚੀਜ਼ਾਂ ਦੀ ਵਰਤੋਂ, ਸਰੀਰ ਨੂੰ ਮਿਲੇਗੀ ਗਰਮੀ
3. ਵਿਟਾਮਿਨ ਸੀ ਦੀ ਘਾਟ ਦੇ ਰੋਗੀ
ਜਦੋਂ ਤੁਹਾਡੇ ਸਰੀਰ ਵਿੱਚ ਵਿਟਾਮਿਨ ਸੀ ਦੀ ਕਮੀ ਹੁੰਦੀ ਹੈ, ਤਾਂ ਇਮਿਊਨਿਟੀ ਕਮਜ਼ੋਰ ਹੋ ਜਾਂਦੀ ਹੈ ਅਤੇ ਤੁਸੀਂ ਕਿਸੇ ਵੀ ਲਾਗ ਪ੍ਰਤੀ ਸੰਵੇਦਨਸ਼ੀਲ ਹੋ ਜਾਂਦੇ ਹੋ ਤੇ ਜਿਸ ਕਾਰਨ ਤੁਸੀਂ ਇਨਫੈਕਸ਼ਨ ਦਾ ਛੇਤੀ ਸ਼ਿਕਾਰ ਹੋ ਜਾਂਦੇ ਹੋ। ਇਸ ਲਈ ਵਿਟਾਮਿਨ ਸੀ ਨਾਲ ਭਰਪੂਰ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹੈ।
4. ਕਮਜ਼ੋਰ ਨਜ਼ਰ ਵਾਲੇ
ਹਰੀ ਮਿਰਚ 'ਚ ਵਿਟਾਮਿਨ ਏ ਵਰਗੇ ਪੋਸ਼ਕ ਤੱਤ ਹੁੰਦੇ ਹਨ ਜੋ ਅੱਖਾਂ ਦੀ ਰੋਸ਼ਨੀ ਵਧਾਉਣ 'ਚ ਮਦਦਗਾਰ ਹੁੰਦੇ ਹਨ। ਇਸ ਲਈ ਇਹ ਵਧਦੀ ਉਮਰ ਦੇ ਨਾਲ ਕਮਜ਼ੋਰ ਹੁੰਦੀ ਨਜ਼ਰ ਤੋਂ ਵੀ ਬਚਾਉਂਦੀ ਹੈ ਅਤੇ ਮੋਤੀਆਬਿੰਦ ਵਰਗੀਆਂ ਅੱਖਾਂ ਦੀਆਂ ਬੀਮਾਰੀਆਂ ਦੇ ਜੋਖਮ ਨੂੰ ਘਟਾਉਂਦੀ ਹੈ।
ਕਿੰਨੀ ਮਾਤਰਾ 'ਚ ਹਰੀ ਮਿਰਚ ਖਾਣੀ ਚਾਹੀਦੀ ਹੈ?
ਰੋਜ਼ਾਨਾ ਦੁਪਹਿਰ ਦੇ ਖਾਣੇ ਜਾਂ ਰਾਤ ਦੇ ਖਾਣੇ ਵਿੱਚ 1 ਜਾਂ 2 ਹਰੀਆਂ ਮਿਰਚਾਂ ਨੂੰ ਨਮਕ ਲਗਾ ਕੇ ਕੱਚੀਆਂ ਖਾਓ। ਜੇਕਰ ਤੁਹਾਨੂੰ ਇਸ ਤਰ੍ਹਾਂ ਖਾਣ ਦੀ ਆਦਤ ਨਹੀਂ ਹੈ ਤਾਂ ਸੁੱਕੀ ਰੋਟੀ ਨਾਲ ਖਾਓ। ਇਸ ਤਰ੍ਹਾਂ ਨਿਯਮਿਤ ਤੌਰ 'ਤੇ ਹਰੀ ਮਿਰਚ ਖਾਣ ਨਾਲ ਇਨ੍ਹਾਂ ਬੀਮਾਰੀਆਂ ਨੂੰ ਕਾਫੀ ਹੱਦ ਤੱਕ ਕੰਟਰੋਲ ਕਰਨ 'ਚ ਮਦਦ ਮਿਲੇਗੀ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਸਰਦੀਆਂ ’ਚ ਵੱਧ ਜਾਂਦਾ ਹੈ ਹਾਰਟ ਅਟੈਕ ਦਾ ਖ਼ਤਰਾ, ਸਵੇਰ ਦੀ ਸੈਰ ਕਰੋ ਬੰਦ, ਇੰਝ ਕਰੋ ਬਚਾਅ
NEXT STORY