ਟੋਰੰਟੋ– ਸਮੇਂ-ਸਮੇਂ ’ਤੇ ਯੋਜਨਾਬੱਧ ਤਰੀਕੇ ਨਾਲ ਵਰਤ ਰੱਖਣ ਨਾਲ ਟਾਈਪ-2 ਸ਼ੂਗਰ ਰੋਗ ’ਚ ਮਰੀਜ਼ ਨੂੰ ਫਾਇਦਾ ਪਹੁੰਚ ਸਕਦਾ ਹੈ। ਅਜਿਹਾ ਕਰਨ ਨਾਲ ਮਾਹਿਰ ਤਿੰਨ ਮਰੀਜ਼ਾਂ ’ਚ ਇੰਸੁਲਿਨ ਦੀ ਲੋੜ ਨੂੰ ਘੱਟ ਕਰਨ ’ਚ ਸਫਲ ਰਹੇ ਹਨ। ਟਾਈਪ-2 ਸ਼ੂਗਰ ’ਚ ਉਂਝ ਤਾਂ ਜੀਵਨਸ਼ੈਲੀ ’ਚ ਬਦਲਾਅ ਕਰਨ ਨਾਲ ਫਾਇਦਾ ਮਿਲਦਾ ਹੈ ਪਰ ਅਜਿਹਾ ਕਰਕੇ ਹਮੇਸ਼ਾ ’ਚ ਖੂਨ ’ਚ ਗਲੂਕੋਜ਼ ਪੱਧਰ ਨੂੰ ਕੰਟਰੋਲ ’ਚ ਰੱਖ ਸਕਣਾ ਸੰਭਵ ਨਹੀਂ ਹੈ।
ਕੈਨੇਡਾ ਦੀ ਟੋਰੰਟੋ ਯੂਨੀਵਰਸਿਟੀ ਅਤੇ ਸਕਾਰਬੋਰੋ ਹਸਪਤਾਲ ਦੇ ਮਾਹਿਰਾਂ ਮੁਤਾਬਕ 40 ਤੋਂ 67 ਸਾਲ ਦੇ ਉਮਰ ਵਰਗ ਦੇ ਤਿੰਨ ਵਿਅਕਤੀਅਾਂ ਨੇ ਯੋਜਨਾਬੱਧ ਤਰੀਕੇ ਨਾਲ ਵਰਤ ਰੱਖਿਆ। ਇਹ ਮਰੀਜ਼ ਰੋਗ ’ਤੇ ਕੰਟਰੋਲ ਲਈ ਕਈ ਦਵਾਈਅਾਂ ਦਾ ਸੇਵਨ ਕਰ ਰਹੇ ਸਨ ਅਤੇ ਇੰਸੁਲਿਨ ਵੀ ਨਿਯਮਿਤ ਰੂਪ ਨਾਲ ਲੈ ਰਹੇ ਸਨ। ਟਾਈਪ-2 ਸ਼ੂਗਰ ਤੋਂ ਇਲਾਵਾ ਉਹ ਬਲੱਡ ਪ੍ਰੈਸ਼ਰ ਅਤੇ ਉੱਚ ਕੋਲੈਸਟ੍ਰਾਲ ਦੀ ਸਮੱਸਿਆ ਤੋਂ ਵੀ ਪੀੜਤ ਸਨ। ਇਸ ’ਚ 2 ਲੋਕਾਂ ਨੇ ਹਰ ਇਕ ਦਿਨ ਤੋਂ ਬਾਅਦ ਪੂਰੇ 24 ਘੰਟੇ ਦਾ ਵਰਤ ਰੱਖਿਆ ਜਦੋਂਕਿ ਤੀਜੇ ਨੇ ਹਫਤੇ ’ਚ ਤਿੰਨ ਦਿਨ ਤੱਕ ਵਰਤ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਬਹੁਤ ਹੀ ਘੱਟ ਕੈਲੋਰੀ ਵਾਲਾ ਤਰਲ ਜਾਂ ਖੁਰਾਕ ਪਦਾਰਥ ਇਸਤੇਮਾਲ ਕੀਤਾ। ਲਗਭਗ 10 ਮਹੀਨੇ ਤੱਕ ਉਨ੍ਹਾਂ ਨੇ ਇਹ ਜਾਰੀ ਰੱਖਿਆ। ਇਸ ਤੋਂ ਬਾਅਦ ਉਨ੍ਹਾਂ ਦੇ ਖੂਨ ’ਚ ਗਲੂਕੋਜ਼, ਭਾਰ ਆਦਿ ਦੀ ਮੁੜ ਜਾਂਚ ਕੀਤੀ। ਵਰਤ ਸ਼ੁਰੂ ਕਰਨ ਤੋਂ ਮਹੀਨੇ ਭਰ ਦੇ ਅੰਦਰ ਹੀ ਤਿੰਨਾਂ ਦੀ ਇੰਸੁਲਿਨ ਦੀ ਲੋੜ ਘੱਟ ਹੋ ਗਈ। ਦੋ ਵਿਅਕਤੀਅਾਂ ਨੇ ਸ਼ੂਗਰ ਸਬੰਧੀ ਹੋਰ ਦਵਾਈਅਾਂ ਦਾ ਸੇਵਨ ਕਰਨਾ ਵੀ ਬੰਦ ਕਰ ਦਿੱਤਾ ਜਦੋਂਕਿ ਤੀਜੇ ਨੇ ਚਾਰ ’ਚੋਂ ਤਿੰਨ ਦਵਾਈਅਾਂ ਦਾ ਸੇਵਨ ਕਰਨਾ ਬੰਦ ਕਰ ਦਿੱਤਾ। ਤਿੰਨਾਂ ਦਾ 10 ਤੋਂ 18 ਫੀਸਦੀ ਤੱਕ ਭਾਰ ਘੱਟ ਹੋ ਗਿਆ। ਹਾਲਾਂਕਿ ਮਾਹਿਰਾਂ ਦਾ ਕਹਿਣਾ ਹੈ ਕਿ ਸਿਰਫ ਤਿੰਨ ਮਾਮਲਿਅਾਂ ’ਤੇ ਆਧਾਰਿਤ ਇਸ ਖੋਜ ਨਾਲ ਕੋਈ ਨਤੀਜਾ ਨਹੀਂ ਕੱਢਿਆ ਜਾ ਸਕਦਾ ਹੈ।
ਰੋਜ਼ਾਨਾ ਸਵੇਰੇ ਨਮਕ ਵਾਲਾ ਪਾਣੀ ਪੀਣ ਨਾਲ ਹੁੰਦੇ ਹਨ ਕਈ ਫਾਇਦੇ
NEXT STORY