ਨਵੀਂ ਦਿੱਲੀ- ਭਾਰ ਘਟ ਕਰਨ ਲਈ ਤੁਸੀਂ ਕਈ ਤਰੀਕੇ ਦੀਆਂ ਕੋਸ਼ਿਸ਼ਾਂ ਕੀਤੀਆਂ ਹੋਣਗੀਆਂ, ਜਿਸ 'ਚ ਸਖ਼ਤ ਖੁਰਾਕ, ਭਾਰੀ ਵਰਕਆਊਟ ਅਤੇ ਕਈ ਘਰੇਲੂ ਨੁਸਖ਼ੇ ਸ਼ਾਮਲ ਹੋਣਗੇ। ਭਾਰ ਵਧਣਾ ਦੁਨੀਆ ਭਰ ਦੀ ਇਕ ਵੱਡੀ ਸਮੱਸਿਆ ਬਣ ਚੁੱਕਾ ਹੈ, ਇਹ ਆਪਣੇ ਆਪ 'ਚ ਕੋਈ ਬੀਮਾਰੀ ਨਹੀਂ ਹੈ ਪਰ ਹਾਈ ਕੋਲੈਸਟਰਾਲ, ਹਾਈ ਬਲੱਡ ਪ੍ਰੈਸ਼ਰ, ਸ਼ੂਗਰ, ਕੋਰੋਨਰੀ ਆਰਟਰੀ ਡਿਜ਼ੀਜ਼, ਟ੍ਰਿਪਲ ਵੈਸਲ ਡਿਜ਼ੀਜ਼ ਅਤੇ ਹਾਰਟ ਅਟੈਕ ਵਰਗੀਆਂ ਗੰਭੀਰ ਸਮੱਸਿਆਵਾਂ ਦੀ ਜੜ੍ਹ ਜ਼ਰੂਰ ਹਨ। ਇਸ ਲਈ ਤੁਹਾਨੂੰ ਇੱਕ ਆਸਾਨ ਉਪਾਅ ਕਰਨਾ ਹੋਵੇਗਾ, ਜਿਸ ਨਾਲ ਤੁਸੀਂ ਮੋਟਾਪੇ 'ਤੇ ਕੰਟਰੋਲ ਕਰ ਸਕਦੇ ਹੋ।
ਪਾਣੀ ਪੀ ਕੇ ਕਿਵੇਂ ਘਟਾਈਏ ਮੋਟਾਪਾ?
ਤੁਸੀਂ ਸ਼ਾਇਦ ਇਸ ਗੱਲ ਨੂੰ ਨਹੀਂ ਜਾਣਦੇ ਹੋਵੋਗੇ ਕਿ ਪਾਣੀ ਪੀ ਕੇ ਵੀ ਤੁਸੀਂ ਵਧਦੇ ਭਾਰ ਨੂੰ ਘੱਟ ਕਰ ਸਕਦੇ ਹੋ। ਸਾਡੇ ਸਰੀਰ ਦਾ ਜ਼ਿਆਦਾਤਰ ਹਿੱਸਾ ਪਾਣੀ ਨਾਲ ਹੀ ਬਣਿਆ ਹੈ ਅਤੇ ਅਸੀਂ ਇਸ ਤੋਂ ਬਿਨਾਂ ਅਸੀਂ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਜ਼ਿਆਦਾਤਰ ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇੱਕ ਦਿਨ 'ਚ ਘੱਟੋ-ਘੱਟ 8 ਗਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਖ਼ਾਸ ਤਰ੍ਹਾਂ ਨਾਲ ਪਾਣੀ ਪੀਂਓਗੇ ਤਾਂ ਮੋਟਾਪਾ ਘੱਟ ਸਕਦਾ ਹੈ।

1. ਗਰਮ ਪਾਣੀ ਨਾਲ ਘੱਟ ਕਰੋ ਭਾਰ - ਚੰਗੀ ਸਿਹਤ ਲਈ ਤੁਹਾਨੂੰ ਰੋਜ਼ਾਨਾ ਸਵੇਰੇ ਕੋਸਾ ਪਾਣੀ ਪੀਣਾ ਚਾਹੀਦਾ ਹੈ, ਇਸ ਨਾਲ ਸਰੀਰ 'ਚੋਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ ਅਤੇ ਭਾਰ ਵੀ ਹੌਲੀ-ਹੌਲੀ ਘੱਟ ਹੋਣ ਲੱਗਦਾ ਹੈ। ਹਾਲਾਂਕਿ ਕਸਰਤ ਕਰਨ ਤੋਂ ਬਾਅਦ ਅਜਿਹਾ ਨਾ ਕਰੋ, ਸਗੋਂ ਕੂਲ ਡਾਊਨ ਹੋਣ ਲਈ ਹਲਕਾ ਠੰਡਾ ਪਾਣੀ ਪੀਓ।
2. ਪਿਘਲੇਗੀ ਢਿੱਡ ਅਤੇ ਕਮਰ ਦੀ ਚਰਬੀ - ਢਿੱਡ ਦੀ ਚਰਬੀ ਨੂੰ ਘੱਟ ਕਰਨ ਲਈ ਤੁਹਾਨੂੰ ਤੇਲਯੁਕਤ ਅਤੇ ਚਰਬੀ ਵਾਲੇ ਭੋਜਨ ਤੋਂ ਦੂਰੀ ਬਣਾਉਣੀ ਹੋਵੇਗੀ। ਨਾਲ ਹੀ ਜੇਕਰ ਤੁਸੀਂ ਨਿਯਮਿਤ ਤੌਰ 'ਤੇ ਗਰਮ ਪਾਣੀ ਪੀਂਦੇ ਹੋ ਤਾਂ ਇਹ ਕੈਲੋਰੀ ਅਤੇ ਚਰਬੀ ਨੂੰ ਘਟਾਉਣ 'ਚ ਮਦਦ ਕਰੇਗਾ। ਤੁਸੀਂ ਖਾਣਾ ਖਾਣ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਕੋਸੇ ਪਾਣੀ ਦਾ ਸੇਵਨ ਕਰੋ।

3. ਭੁੱਖ ਨੂੰ ਕਰਦੈ ਘੱਟ - ਗਰਮ ਪਾਣੀ ਦਾ ਸਭ ਤੋਂ ਵੱਡਾ ਫ਼ਾਇਦਾ ਇਹ ਹੁੰਦਾ ਹੈ ਕਿ ਇਸ ਨੂੰ ਪੀਣ ਨਾਲ ਭੁੱਖ ਦੀ ਲਾਲਸਾ ਘੱਟ ਹੋਣ ਲੱਗਦੀ ਹੈ ਅਤੇ ਜਦੋਂ ਤੁਸੀਂ ਭੁੱਖ ਨਾ ਲੱਗਣ ਕਾਰਨ ਖਾਣਾ ਘੱਟ ਖਾਂਦੇ ਹੋ ਤਾਂ ਹੌਲੀ-ਹੌਲੀ ਭਾਰ ਆਪਣੇ-ਆਪ ਘੱਟ ਹੋਣ ਲੱਗਦਾ ਹੈ।
4. ਕਬਜ਼ ਤੋਂ ਮਿਲੇਗੀ ਰਾਹਤ - ਜੇਕਰ ਤੁਸੀਂ ਨਿਯਮਿਤ ਤੌਰ 'ਤੇ ਗਰਮ ਪਾਣੀ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਢਿੱਡ ਦੀਆਂ ਸਮੱਸਿਆਵਾਂ ਜਿਵੇਂ ਕਬਜ਼, ਬਦਹਜ਼ਮੀ, ਗੈਸ ਆਦਿ ਦੂਰ ਹੋਣ ਲੱਗਦੀ ਹੈ। ਪਾਚਨ ਕਿਰਿਆ ਠੀਕ ਹੋਣ ਨਾਲ ਭਾਰ ਘੱਟ ਹੋਣ ਲੱਗਦਾ ਹੈ, ਇਸ ਲਈ ਪਾਣੀ ਨੂੰ ਇਸ ਤਰ੍ਹਾਂ ਨਾਲ ਜ਼ਰੂਰ ਪੀਓ।

ਪ੍ਰੋਸਟੇਟ ਕੈਂਸਰ ਤੋਂ ਬਚਾਅ 'ਚ ਮਦਦਗਾਰ ਸਾਬਤ ਹੋ ਸਕਦੀ ਹੈ 'ਦਾਲਚੀਨੀ'
NEXT STORY