ਜਲੰਧਰ— ਗਰਮੀਆਂ 'ਚ ਮਿਲਣ ਵਾਲਾ ਨਾਸ਼ਪਤੀ ਫਲ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਡਾਕਟਰਾਂ ਦੇ ਅਨੁਸਾਰ ਇਸ ਫਲ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ਪਰ ਕਦੀ ਵੀ ਇਸ ਫਲ ਦੇ ਛਿੱਲਕੇ ਉੱਤਾਰ ਕੇ ਨਾ ਖਾਓ ਕਿਉਂਕਿ ਇਸ ਦੇ ਛਿੱਲਕਿਆਂ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਬਹੁਤ ਲਾਭਦਾਇਕ ਹੁੰਦੇ ਹਨ।
1. ਆਇਰਨ ਨਾਲ ਭਰਪੂਰ ਨਾਸ਼ਪਤੀ ਸਾਡੇ ਸਰੀਰ 'ਚ ਖੂਨ ਦੀ ਕਮੀ ਨੂੰ ਪੂਰਾ ਕਰਦਾ ਹੈ।
2. ਇਹ ਸਾਡੇ ਸਰੀਰ ਦੀ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ। ਨਾਲ ਹੀ ਇਹ ਸਾਡੀ ਪਾਚਣ ਸ਼ਕਤੀ ਨੂੰ ਵੀ ਠੀਕ ਕਰਦਾ ਹੈ ਅਤੇ ਬੀਮਾਰੀਆਂ ਤੋਂ ਬਚਾਅ ਕਰਦਾ ਹੈ।
3. ਇਸ ਨੂੰ ਖਾਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ। ਇਸ ਲਈ ਰੋਜ਼ਾਨਾਂ ਇਕ ਨਾਸ਼ਪਤੀ ਜ਼ਰੂਰ ਖਾਣਾ ਚਾਹੀਦਾ ਹੈ।
4. ਮੋਟਾਪੇ ਤੋਂ ਪਰੇਸ਼ਾਨ ਲੋਕਾਂ ਨੂੰ ਵੀ ਨਾਸ਼ਪਤੀ ਖਾਣਾ ਚਾਹੀਦਾ ਹੈ। ਉਨ੍ਹਾਂ ਲਈ ਨਾਸ਼ਪਤੀ ਬਹੁਤ ਫਾਇਦੇਮੰਦ ਹੋਵੇਗਾ। ਇਸ 'ਚ ਭਰਪੂਰ ਮਾਤਰਾ 'ਚ ਫਾਇਬਰ ਪਾਇਆ ਜਾਂਦਾ ਹੈ ਜੋ ਪੇਟ ਨੂੰ ਕਾਫੀ ਸਮੇਂ ਤੱਕ ਭਰਿਆ ਹੋਇਆ ਰੱਖਦਾ ਹੈ।
ਗਰਮੀਆਂ 'ਚ ਭੁੱਲ ਕੇ ਵੀ ਨਾ ਕਰੋ ਇਨ੍ਹਾਂ ਚੀਜ਼ਾਂ ਦੀ ਜ਼ਿਆਦਾ ਵਰਤੋ
NEXT STORY