ਤੰਬਾਕੂ ਨਸ਼ੇ ਦਾ ਸਭ ਤੋਂ ਪੁਰਾਣਾ ਤਰੀਕਾ ਹੈ। ਜੋ ਗੁਟਖਾ, ਜ਼ਰਦਾ, ਖੈਨੀ, ਬੀੜੀ, ਸਿਗਰੇਟ ਅਤੇ ਹੁੱਕਾ ਆਦਿ ਹੋਰ ਚੀਜ਼ਾਂ ਨਾਲ ਕੀਤਾ ਜਾ ਸਕਦਾ ਹੈ। ਦੋਸਤਾਂ ਦੀ ਸੰਗਤ, ਸ਼ੌਕ ਅਤੇ ਪਰਿਵਾਰਿਕ ਮਾਹੌਲ ਨਸ਼ੇ ਦਾ ਕਾਰਨ ਬਣਦਾ ਹੈ। ਅੱਜ ਅਸੀਂ ਤੁਹਾਨੂੰ ਨਸ਼ਾ ਛੱਡਣ ਦੇ ਤਰੀਕਿਆਂ ਬਾਰੇ ਦੱਸਾਂਗੇ। ਆਓ ਜਾਣਦੇ ਹਾਂ ਇਹ ਨੁਸਖੇ।
1. ਆਂਵਲਾ— ਚਕੁੰਦਰ ਦੇ ਰਸ 'ਚ ਬਾਰੀਕ ਕੱਟੇ ਆਂਵਲੇ ਦੇ ਟੁਕੜੇ ਪਾ ਕੇ ਡੁਬੋ ਦਿਓ। ਇਸ 'ਚ ਥੌੜਾ ਕਾਲਾ ਨਮਕ ਪਾਓ। ਸਾਰਿਆਂ ਨੂੰ ਮਿਕਸ ਕਰਕੇ 2-3 ਦਿਨ ਛਾਂ 'ਚ ਸੁਕਾਓ। ਤੰਬਾਕੂ ਖਾਣ ਵਾਲਿਆਂ ਨੂੰ 3-4 ਟੁਕੜੇ ਮੂੰਹ 'ਚ ਰੱਖ ਕੇ ਚਬਾਉਣੇ ਚਾਹੀਦੇ ਹਨ। ਤੰਬਾਕੂ ਖਾਣ ਦੀ ਤਲਬ ਘੱਟ ਜਾਂਦੀ ਹੈ। ਪਾਚਨ ਠੀਕ ਰਹਿੰਦਾ ਹੈ ਅਤੇ ਭੁੱਖ ਵੱਧਦੀ ਹੈ।
2. ਹਰੜ— ਕਬਜ਼, ਐਸੀਡੀਟੀ, ਭੁੱਖ ਨਾ ਲੱਗਣਾ ਆਦਿ ਲੱਛਣਾਂ ਦੇ ਇਲਾਵਾ ਹਰੜ ਨਸ਼ੇ ਦੀ ਤਲਬ ਘੱਟ ਕਰਨ ਲਈ ਫਾਇਦੇਮੰਦ ਹੈ। ਕਬਜ਼ ਹੋਣ 'ਤੇ ਅੱਧਾ ਇਕ ਚਮਚ ਹਰੜ ਚੂਰਨ ਨੂੰ ਰਾਤ ਦੇ ਸਮੇਂ ਪਾਣੀ ਨਾਲ ਲਓ। ਨਸ਼ੇ ਦੀ ਤਲਬ ਹੋਣ 'ਤੇ ਕੱਚੀ ਹਰੜ ਅਤੇ ਆਂਵਲੇ ਦੇ ਟੁਕੜੇ, ਸੌਂਫ ਅਤੇ ਇਲਾਇਚੀ ਮਿਲਾ ਕੇ ਖਾਓ।
3. ਅਦਰਕ— ਅਦਰਕ ਦੇ ਛੋਟੇ-ਛੋਟੇ ਟੁਕੜਿਆਂ ਨੂੰ ਥੌੜੇ ਨਿੰਬੂ ਦੇ ਰਸ ਅਤੇ ਕਾਲਾ ਨਮਕ ਮਿਲਾ ਕੇ ਧੁੱਪ 'ਚ ਸੁੱਕਾ ਲਓ। ਦਿਨ 'ਚ 1-2 ਟੁਕੜੇ 3-4 ਵਾਰ ਚਬਾਉਣ ਨਾਲ ਤੰਬਾਕੂ, ਬੀੜੀ, ਸਿਗਰੇਟ ਦੀ ਤਲਬ ਘੱਟ ਜਾਂਦੀ ਹੈ ਅਤੇ ਐਸੀਡੀਟੀ ਅਤੇ ਪਾਚਨ ਸ਼ਕਤੀ ਠੀਕ ਰਹਿੰਦੀ ਹੈ।
4. ਮਲੱਠੀ— ਖਾਂਸੀ, ਜ਼ੁਕਾਮ 'ਚ ਮਲੱਠੀ ਦਾ ਟੁਕੜਾ ਮੂੰਹ 'ਚ ਰੱਖੋ ਅਤੇ ਇਸ 'ਚ ਅੱਧਾ ਚਮਚ ਸ਼ਹਿਦ ਮਿਲਾ ਕੇ ਵੀ ਖਾ ਸਕਦੇ ਹੋ।ਇਸ ਨਾਲ ਤੰਬਾਕੂ ਖਾਣ ਦੀ ਆਦਤ ਤੋਂ ਛੁਟਕਾਰਾ ਮਿਲ ਜਾਂਦਾ ਹੈ।
5. ਅਸ਼ਵਗੰਧਾ— ਹੱਥ ਪੈਰ ਕੰਬਣਾ, ਕਮਜ਼ੋਰੀ, ਥਕਾਵਟ, ਬਦਨ ਦਰਦ, ਅਨਿੰਦਰਾ ਆਦਿ ਹੋਣ 'ਤੇ ਅਸ਼ਵਗੰਧਾ ਪਾਊਡਰ ਨੂੰ ਦੁੱਧ ਨਾਲ ਲਓ। ਇਹ ਤੰਬਾਕੂ ਛੁਡਾਉਣ 'ਚ ਵੀ ਕੰਮ ਆਉਂਦਾ ਹੈ।
ਤੰਬਾਕੂ ਖਾਣ ਨਾਲ ਨੁਕਸਾਨ— ਰੋਜ਼ ਤੰਬਾਕੂ ਲੈਣ ਨਾਲ ਕੈਂਸਰ, ਦਿਲ ਸੰਬੰਧੀ ਰੋਗ, ਬੀਪੀ, ਐਸੀਡੀਟੀ ਆਦਿ ਰੋਗਾਂ ਦੀ ਸਮੱਸਿਆ ਹੋਣੀ ਸ਼ੁਰੂ ਹੋ ਜਾਂਦੀ ਹੈ।
ਡੇਂਗੂ ਅਤੇ ਚਿਕਨਗੁਨੀਆਂ ਤੋਂ ਬਚਣ ਲਈ ਖਾਓ ਇਹ 10 ਫੂਡਸ
NEXT STORY