ਜਲੰਧਰ —ਫੁੱਲ ਮਖਾਣਿਆਂ ਨੂੰ ਅਸੀਂ ਅਕਸਰ ਸਰਦੀਆਂ 'ਚ ਪੰਜੀਰੀ ਜਾਂਂ ਪਿੰਨੀਆਂ ਆਦਿ 'ਚ ਪਾਉਂਦੇ ਹਨ ਕਿਉੁਂਕਿ ਇਹ ਸਿਹਤ ਲਈ ਕਾਫੀ ਫਾਇਦੇਮੰਦ ਹਨ। ਸਿਹਤ ਨਾਲ ਜੁੜੇ ਫੁੱਲ ਮਖਾਣਿਆਂ ਦੇ ਹੋਰ ਫਾਇਦਿਆਂ ਬਾਰੇ ਅੱਜ ਦੱਸ ਰਹੇ ਹਾਂ, ਜੋ ਸ਼ਾਇਦ ਤੁਸੀਂ ਨਹੀਂ ਜਾਣਦੇ।
* ਗੁਰਦਿਆਂ ਲਈ ਚੰਗੇ
ਮਖਾਣਿਆਂ ਦੇ ਸੇਵਨ ਨਾਲ ਗੁਰਦੇ ਅਤੇ ਦਿਲ ਦੀ ਸਿਹਤ ਚੰਗੀ ਰਹਿੰਦੀ ਹੈ। ਇਨ੍ਹਾਂ ਨੂੰ ਪਚਾਉਣਾ ਸੌਖਾ ਹੈ, ਇਸ ਲਈ ਇਨ੍ਹਾਂਂ ਨੂੰ ਪਚਣਯੋਗ ਕਹਿ ਸਕਦੇ ਹਾਂ।
* ਵੀਰਜ ਸ਼ਕਤੀ ਵਧਾਉਂਦੇ ਹਨ
ਫੁੱਲ ਮਖਾਣੇ ਮਰਦਾਂ ਦੀ ਵੀਰਜ ਸ਼ਕਤੀ ਵਧਾਉਣ 'ਚ ਵੀ ਸਹਾਇਕ ਹਨ। ਆਯੁਰਵੇਦ ਅਤੇ ਯੂਨਾਨੀ ਇਲਾਜ ਪ੍ਰਣਾਲੀ 'ਚ ਮਖਾਣਿਆਂ ਨਾਲ ਵੀਰਜ ਅਤੇ ਕਾਮ ਇੱਛਾ ਵਧਾਉਣ 'ਚ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ।
* ਉਨੀਂਦਰਾ ਦੂਰ ਕਰੇ
ਇਨ੍ਹਾਂ ਦੇ ਸੇਵਨ ਨਾਲ ਤਣਾਅ ਤਾਂ ਘਟਦਾ ਹੀ ਹੈ, ਨਾਲ ਹੀ ਨੀਂਦ ਵੀ ਚੰਗੀ ਆਉਂਦੀ ਹੈ। ਰਾਤ ਨੂੰ ਸੌਣ ਵੇਲੇ ਦੁੱਧ ਨਾਲ ਫੁੱਲ ਮਖਾਣਿਆਂ ਦਾ ਸੇਵਨ ਕਰਨ ਨਾਲ ਉਨੀਂਦਰੇ ਦੀ ਸਮੱਸਿਆ ਦੂਰ ਹੁੰਦੀ ਹੈ।
* ਬਣਾਵੇ ਜਵਾਨ
ਕਿਉਂਕਿ ਫੁੱਲ ਮਖਾਣੇ ਐਂਟੀਆਕਸੀਡੈਂਟ ਭਰਪੂਰ ਹੁੰਦੇ ਹਨ, ਇਸ ਲਈ ਇਹ ਤੁਹਾਨੂੰ ਲੰਬੇ ਸਮੇਂ ਤੱਕ ਜਵਾਨ ਬਣਾਈ ਰੱਖਣ ਲਈ ਮਹੱਤਵਪੂਰਨ ਹਨ। ਇਹ ਐਂਟੀ ਏਜਿੰਗ ਡਾਈਟ ਹੈ।
*ਗਠੀਏ ਦੇ ਮਰੀਜ਼ਾਂ ਲਈ ਲਾਭਦਾਇਕ
ਇਨ੍ਹਾਂ 'ਚ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ, ਇਸ ਲਈ ਜੋੜਾਂ ਦੇ ਦਰਦ, ਖਾਸ ਕਰ ਗਠੀਏ ਦੇ ਮਰੀਜ਼ਾਂ ਲਈ ਇਨ੍ਹਾਂ ਦਾ ਸੇਵਨ ਕਾਫੀ ਫਾਇਦੇਮੰਦ ਹੈ।
* ਪ੍ਰੋਟੀਨ ਦਾ ਭਰਪੂਰ ਸਰੋਤ
ਫੁੱਲ ਮਖਾਣਿਆਂ 'ਚ 12 ਫੀਸਦੀ ਪ੍ਰੋਟੀਨ ਹੈ, ਜੋ ਮਸਲਸ ਬਣਾਉਣ ਅਤੇ ਫਿੱਟ ਰੱਖਣ 'ਚ ਮਦਦ ਕਰਦਾ ਹੈ।
ਪ੍ਰਸੂਤ ਤੋਂ ਬਾਅਦ ਲਾਭਦਾਇਕ
ਬੱਚਾ ਪੈਦਾ ਹੋਣ ਤੋਂ ਬਾਅਦ ਅਕਸਰ ਔਰਤਾਂ ਨੂੰ ਲੱਕ ਦਰਦ ਦੀ ਸਮੱਸਿਆ ਰਹਿੰਦੀ ਹੈ। ਇਸ ਲਈ ਉਨ੍ਹਾਂ ਨੂੰ ਕਿਸੇ ਵੀ ਰੂਪ 'ਚ ਫੁੱਲ ਮਖਾਣਿਆਂ ਦਾ ਸੇਵਨ ਕਰਨਾ ਚਾਹੀਦੈ, ਇਸ ਨਾਲ ਲੱਕ ਨੂੰ ਤਾਕਤ ਮਿਲਦੀ ਹੈ।
ਡੇਂਗੂ ਦੀ ਬੀਮਾਰੀ ਵੇਲੇ ਫਾਇਦੇਮੰਦ ਸਾਬਤ ਹੋ ਸਕਦੇ ਹਨ ਇਹ ਘਰੇਲੂ ਨੁਸਖ਼ੇ
NEXT STORY