ਨਵੀਂ ਦਿੱਲੀ— ਗਰਮੀਆਂ 'ਚ ਆਪਣੀ ਸਿਹਤ ਨੂੰ ਠੀਕ ਰੱਖਣ ਲਈ ਕਈ ਤਰ੍ਹਾਂ ਦੇ ਉਪਾਅ ਕਰਨੇ ਪੈਂਦੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਖੁਰਾਕ ਵੱਲ ਧਿਆਨ ਦੇਣਾ ਪੈਂਦਾ ਹੈ। ਅਦਰਕ ਅਤੇ ਲਸਣ ਦੋਹਾਂ 'ਚ ਐਂਟੀ ਫੰਗਲ, ਐਂਟੀ ਸੈਪਟਿਕ ਅਤੇ ਐਂਟੀ ਇੰਫਲੇਮੇਟਰੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ। ਇਨ੍ਹਾਂ ਦੋਹਾਂ ਨੂੰ ਇੱਕਠੇ ਖਾਣ ਨਾਲ ਸਰੀਰ ਨੂੰ ਜ਼ਰੂਰੀ ਪੋਸ਼ਕ ਤੱਤ ਮਿਲਦੇ ਹਨ।ਅੱਜ ਅਸੀਂ ਤੁਹਾਨੂੰ ਇਨ੍ਹਾਂ ਦੋਹਾਂ ਨੂੰ ਇਕੱਠੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਬਾਰੇ...
1. ਜੋੜਾਂ ਦਾ ਦਰਦ ਦੂਰ ਕਰੇ
ਅਦਰਕ ਅਤੇ ਲਸਣ 'ਚ ਐਂਟੀ ਇੰਫਲੇਮੇਟਰੀ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜੋ ਜੋੜਾਂ ਦੇ ਦਰਦ ਤੋਂ ਬਚਾਉਂਦੀਆਂ ਹਨ।
2. ਯੂਰਿਨ ਇੰਨਫੈਰਸ਼ਨ
ਇਨ੍ਹਾਂ ਦੋਹਾਂ 'ਚ ਐਂਟੀ ਬੈਕਟੀਰੀਅਲ ਵਿਸ਼ੇਸ਼ਤਾਵਾਂ ਹੁੰਦੀਆਂ ਹਨ, ਜੋ ਯੂਰਿਨ ਇੰਨਫੈਰਸ਼ਨ ਤੋਂ ਬਚਾਉਂਦੀਆਂ ਹਨ।
3. ਭਾਰ ਘੱਟ ਕਰੇ
ਅਦਰਕ ਨਾਲ ਲਸਣ ਖਾਣ 'ਤੇ ਫੈਟ ਬਰਨਿੰਗ ਦੀ ਕਿਰਿਆ ਤੇਜ਼ ਹੁੰਦੀ ਹੈ, ਜਿਸ ਨਾਲ ਸਰੀਰ ਦਾ ਭਾਰ ਘੱਟਦਾ ਹੈ।
4. ਦਿਲ ਸਬੰਧੀ ਬੀਮਾਰੀਆਂ
ਇਨ੍ਹਾਂ ਦੋਹਾਂ 'ਚ ਕੋਲੇਸਟਰੌਲ ਬਿਲਕੁਲ ਵੀ ਨਹੀਂ ਹੁੰਦਾ, ਜਿਸ ਕਾਰਨ ਦਿਲ ਸੰਬੰਧੀ ਬੀਮਾਰੀਆਂ ਤੋਂ ਬਚਾਅ ਰਹਿੰਦਾ ਹੈ।
5. ਬਲੱਡ ਪ੍ਰੈਸ਼ਰ ਕੰਟਰੋਲ ਕਰੇ
ਅਦਰਕ ਅਤੇ ਲਸਣ 'ਚ ਪੋਟਾਸ਼ੀਅਮ ਦੀ ਮਾਤਰਾ ਵਧ ਹੁੰਦੀ ਹੈ, ਜੋ ਬੀ. ਪੀ. ਨੂੰ ਕੰਟਰੋਲ 'ਚ ਰੱਖਦੀ ਹੈ।
6. ਸਰੀਰਕ ਕਮਜ਼ੋਰੀ ਦੂਰ ਕਰੇ
ਇਨ੍ਹਾਂ 'ਚ ਕਾਰਬੋਹਾਈਡ੍ਰੇਟਸ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜਿਸ ਨਾਲ ਸਰੀਰਕ ਕਮਜ਼ੋਰੀ ਹੁੰਦੀ ਹੈ ਅਤੇ ਸਰੀਰ ਚੁਸਤ ਰਹਿੰਦਾ ਹੈ।
7. ਯਾਦਦਾਸ਼ਤ ਤੇਜ਼ ਹੁੰਦੀ ਹੈ
ਇਨ੍ਹਾਂ ਦੋਹਾਂ ਨੂੰ ਇਕੱਠੇ ਖਾਣ ਨਾਲ ਸਰੀਰ ਨੂੰ ਵਿਟਾਮਿਨ ਬੀ-6 ਮਿਲਦਾ ਹੈ, ਜਿਸ ਨਾਲ ਯਾਦਦਾਸ਼ਤ ਤੇਜ਼ ਹੁੰਦੀ ਹੈ।
8. ਖੂਨ ਦੀ ਕਮੀ
ਅਦਰਕ ਅਤੇ ਲਸਣ 'ਚ ਆਇਰਨ ਹੁੰਦਾ ਹੈ, ਜੋ ਅਨੀਮੀਆ (ਖੂਨ ਦੀ ਕਮੀ) ਤੋਂ ਬਚਾਉਂਦਾ ਹੈ।
9. ਪਾਚਨ ਕਿਰਿਆ ਨੂੰ ਸਹੀ ਰੱਖੇ
ਇਨ੍ਹਾਂ ਦੋਹਾਂ 'ਚ ਫਾਈਬਰ ਹੁੰਦੇ ਹਨ, ਜੋ ਹਾਜ਼ਮੇ ਨੂੰ ਠੀਕ ਰੱਖਦੇ ਹਨ।
10. ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ
ਇਨ੍ਹਾਂ ਦੋਹਾਂ 'ਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਰਹਿੰਦੀਆਂ ਹਨ।
ਸ਼ਹਿਦ 'ਚ ਇਹ ਚੀਜ਼ਾਂ ਮਿਲਾ ਕੇ ਖਾਣ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ
NEXT STORY