ਹੈਲਥ ਡੈਸਕ : ਅਮਰੂਦ ਦਾ ਰੁੱਖ ਦੇਸ਼ ਭਰ 'ਚ ਪਾਇਆ ਜਾਂਦਾ ਹੈ। ਖ਼ਾਸ ਤੌਰ 'ਤੇ ਪੇਂਡੂ ਇਲਾਕਿਆਂ 'ਚ ਹਰ ਘਰ 'ਚ ਅਮਰੂਦ ਦੇ ਰੁੱਖ ਦਿਸ ਜਾਂਦੇ ਹਨ। ਅਜਿਹਾ ਕਿਹਾ ਜਾਂਦਾ ਹੈ ਕਿ ਪੁਰਤਗਾਲੀਆਂ ਨੇ 17ਵੀਂ ਸਦੀ 'ਚ ਅਮਰੂਦ ਨੂੰ ਭਾਰਤ ਲਿਆਂਦਾ ਸੀ। ਹਾਲਾਂਕਿ, ਇਸ ਤੱਥ ਨੂੰ ਲੈ ਕੇ ਇਤਿਹਾਸਕਾਰਾਂ 'ਚ ਮਤਭੇਦ ਹੈ। ਕੁਝ ਇਤਿਹਾਸਕਾਰਾਂ ਦਾ ਕਹਿਣਾ ਹੈ ਕਿ ਪ੍ਰਾਚੀਨ ਸਮੇਂ ਤੋਂ ਭਾਰਤ 'ਚ ਅਮਰੂਦ ਪਾਇਆ ਜਾਂਦਾ ਹੈ। ਭਾਰਤ ਦੇ ਜੰਗਲਾਂ 'ਚ ਅੱਜ ਵੀ ਅਮਰੂਦ ਦੇ ਰੁੱਖ ਦੇਖਣ ਨੂੰ ਮਿਲ ਜਾਂਦੇ ਹਨ। ਇਸ ਦੇ ਫਲ ਅਤੇ ਪੱਤਿਆਂ 'ਚ ਔਸ਼ਧੀ ਗੁਣ ਪਾਏ ਜਾਂਦੇ ਹਨ।
ਅਮਰੂਦ 'ਚ ਐਂਟੀ-ਆਕਸੀਡੈਂਟ, ਫਾਈਬਰ, ਪਾਲੀਫੇਨੋਲਸ, ਕੈਰੋਟੀਨੋਏਡਸ ਫੋਲਿਕ ਐਸਿਡ, ਕੈਲਸ਼ੀਅਮ, ਮੈਗਨੀਸ਼ੀਅਮ ਵਿਟਾਮਿਨ-ਏ, ਬੀ9 ਸੀ ਅਤੇ ਈ ਪਾਏ ਜਾਂਦੇ ਹਨ, ਜੋ ਕਈ ਬਿਮਾਰੀਆਂ 'ਚ ਲਾਭਦਾਇਕ ਹੁੰਦੇ ਹਨ। ਖ਼ਾਸ ਤੌਰ 'ਤੇ ਭਾਰ ਘੱਟ ਕਰਨ ਅਤੇ ਡਾਇਬਟੀਜ਼ ਨੂੰ ਕਾਬੂ ਕਰਨ 'ਚ ਅਮਰੂਦ ਬੇਹੱਦ ਫਾਇਦੇਮੰਦ ਹੈ। ਰਿਸਰਚ 'ਚ ਖ਼ੁਲਾਸਾ ਹੋਇਆ ਹੈ ਕਿ ਅਮਰੂਦ ਬਲੱਡ ਸ਼ੂਗਰ ਨੂੰ ਘੱਟ ਕਰਨ 'ਚ ਮਦਦਗਾਰ ਹੈ। ਜੇਕਰ ਤੁਸੀਂ ਸ਼ੂਗਰ ਭਾਵ ਡਾਇਬਟੀਜ਼ ਤੋਂ ਪੀੜਤ ਹੋ ਤਾਂ ਤੁਸੀਂ ਅਮਰੂਦ ਦਾ ਸੇਵਨ ਕਰ ਸਕਦੇ ਹੋ। ਆਓ ਜਾਣਦੇ ਹਾਂ ਸਿਹਤ ਲਈ ਲਾਲ ਅਮਰੂਦ ਦੇ ਫਾਇਦਿਆਂ ਬਾਰੇ-
ਇਹ ਵੀ ਪੜ੍ਹੋ- ਇਹ ਵੀ ਪੜ੍ਹੋ-ਇਨ੍ਹਾਂ ਔਰਤਾਂ ਨੂੰ ਨਹੀਂ ਰੱਖਣਾ ਚਾਹੀਦਾ Karwa Chauth ਦਾ ਵਰਤ, ਫਾਇਦੇ ਦੀ ਥਾਂ ਹੋ ਸਕਦੈ ਨੁਕਸਾਨ
ਪਾਚਨ ਕਿਰਿਆ ਨੂੰ ਠੀਕ ਰੱਖਦਾ ਹੈ
ਲਾਲ ਅਮਰੂਦ ਦੀ ਤਾਸੀਰ ਠੰਡੀ ਹੁੰਦੀ ਹੈ, ਇਹ ਤੁਹਾਡੇ ਪੇਟ ਲਈ ਬਹੁਤ ਵਧੀਆ ਹੈ। ਇਸ ਦਾ ਸੇਵਨ ਕਰਨ ਨਾਲ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ। ਲਾਲ ਅਮਰੂਦ ਵਿੱਚ ਮੌਜੂਦ ਵਿਟਾਮਿਨ ਸੀ ਪਾਚਨ ਕਿਰਿਆ ਵਿੱਚ ਸੁਧਾਰ ਕਰਕੇ ਕਈ ਬਿਮਾਰੀਆਂ ਨੂੰ ਠੀਕ ਕਰ ਸਕਦਾ ਹੈ।
ਡਾਇਬਟੀਜ਼ 'ਚ ਹੈ ਫਾਇਦੇਮੰਦ
ਡਾਇਬਟੀਜ਼ 'ਚ ਅਮਰੂਦ ਖਾਣ ਨਾਲ ਬਲੱਡ ਸ਼ੂਗਰ ਘੱਟਦਾ ਹੈ ਅਤੇ ਨਾਲ ਹੀ ਇਹ ਖ਼ੂਨ 'ਚ 84Lc ਲੈਵਲ ਨੂੰ ਵੀ ਵਧਾਉਂਦਾ ਹੈ। ਜਦੋਂਕਿ ਪੱਕੇ ਅਮਰੂਦ ਖਾਣ ਨਾਲ ਬਲੱਡ ਪ੍ਰੈਸ਼ਰ ਵੀ ਘਟਦਾ ਹੈ। ਇਹ ਲੇਖ ਇਕ ਰਿਸਰਚ 'ਤੇ ਆਧਾਰਿਤ ਹੈ, ਜਿਸ 'ਚ ਦੱਸਿਆ ਗਿਆ ਹੈ ਕਿ ਬਿਨਾਂ ਛਿਲਕੇ ਵਾਲਾ ਅਮਰੂਦ ਖਾਣ ਨਾਲ ਡਾਇਬਟੀਜ਼ 'ਚ ਆਰਾਮ ਮਿਲਦਾ ਹੈ।
ਕਬਜ਼ ਤੋਂ ਮਿਲਦੀ ਹੈ ਰਾਹਤ
ਕਬਜ਼ ਦੀ ਸਮੱਸਿਆ ਤੋਂ ਪੀੜਤ ਮਰੀਜ਼ਾਂ ਲਈ ਲਾਲ ਅਮਰੂਦ ਬਹੁਤ ਫਾਇਦੇਮੰਦ ਹੋ ਸਕਦਾ ਹੈ। ਇਸ ਵਿਚ ਮੌਜੂਦ ਫਾਈਬਰ ਤੁਹਾਡੇ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ।
ਸਰਦੀ-ਜ਼ੁਕਾਮ ਤੋਂ ਮਿਲੇ ਰਾਹਤ
ਲਾਲ ਅਮਰੂਦ ਦੇ ਬੀਜ ਜ਼ੁਕਾਮ ਅਤੇ ਫਲੂ ਤੋਂ ਦੂਰ ਰੱਖਦੇ ਹਨ। ਇਸ ਲਈ ਅਮਰੂਦ ਦੇ ਨਾਲ-ਨਾਲ ਇਸ ਦੇ ਬੀਜ ਵੀ ਖਾਓ। ਇੰਨਾ ਹੀ ਨਹੀਂ ਇਹ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰਨ 'ਚ ਵੀ ਫਾਇਦੇਮੰਦ ਹੈ, ਜਿਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ- ਮਰਦਾਨਾ ਕਮਜ਼ੋਰੀ 'ਚ ਸੋਨੇ 'ਤੇ ਸੁਹਾਗਾ ਹੋ ਰਿਹੈ ਇਹ ਖ਼ਾਸ ਦੇਸੀ ਇਲਾਜ
ਆਇਰਨ ਦੀ ਕਮੀ ਨੂੰ ਕਰੇ ਦੂਰ
ਲਾਲ ਅਮਰੂਦ ਦਾ ਸੇਵਨ ਕਰਨ ਨਾਲ ਸਰੀਰ ਵਿਚ ਆਇਰਨ ਦੀ ਪੂਰਤੀ ਕੀਤੀ ਜਾ ਸਕਦੀ ਹੈ। ਖਾਸ ਤੌਰ 'ਤੇ ਜੇਕਰ ਤੁਸੀਂ ਨਿਯਮਿਤ ਰੂਪ ਨਾਲ ਅਮਰੂਦ ਨੂੰ ਚਬਾ ਕੇ ਖਾਂਦੇ ਹੋ ਤਾਂ ਇਹ ਸਰੀਰ 'ਚ ਆਇਰਨ ਦੀ ਕਮੀ ਨੂੰ ਦੂਰ ਕਰ ਸਕਦਾ ਹੈ।
ਕੈਂਸਰ ਵਰਗੀ ਬੀਮਾਰੀ ਨੂੰ ਰੱਖੇ ਦੂਰ
ਅਮਰੂਦ 'ਚ ਲਾਈਕੋਪੀਨ ਨਾਂ ਦਾ ਫਾਇਟੋ ਨਿਊਟੀਰਏਸ ਮੌਜੂਦ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਸਰੀਰ ਕੈਂਸਰ ਵਰਗੀਆਂ ਗੰਭੀਰ ਬੀਮਾਰੀਆਂ ਦੇ ਖ਼ਤਰੇ ਤੋਂ ਹਮੇਸ਼ਾ ਦੂਰ ਰਹਿੰਦਾ ਹੈ।
ਮੂੰਹ ਦੇ ਛਾਲਿਆਂ ਨੂੰ ਕਰੇ ਠੀਕ
ਜੇਕਰ ਤੁਹਾਡੇ ਮੂੰਹ 'ਚ ਛਾਲੇ ਹੋ ਗਏ ਹਨ ਜਾਂ ਫਿਰ ਅਕਸਰ ਤੁਹਾਨੂੰ ਮਾਊਥ ਅਲਸਰ ਦੀ ਸਮੱਸਿਆ ਰਹਿੰਦੀ ਹੈ ਤਾਂ ਅਮਰੂਦ ਦੀਆਂ ਨਵੀਆਂ-ਨਵੀਆਂ ਕੋਮਲ ਪੱਤੀਆਂ ਦਾ ਸੇਵਨ ਕਰੋ। ਇਸ ਨਾਲ ਆਰਾਮ ਮਿਲਦਾ ਹੈ।
ਇਹ ਵੀ ਪੜ੍ਹੋ- ਕਰਵਾ ਚੌਥ ਦਾ ਵਰਤ ਰੱਖਣ ਵਾਲੀਆਂ ਔਰਤਾਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖਣ ਖ਼ਾਸ ਧਿਆਨ
ਅੱਖਾਂ ਨੂੰ ਬਣਾਏ ਸਿਹਤਮੰਦ
ਅਮਰੂਦ 'ਚ ਵਿਟਾਮਿਨ-ਏ ਦੀ ਕਾਫ਼ੀ ਮਾਤਰਾ ਹੁੰਦੀ ਹੈ, ਜੋ ਅੱਖਾਂ ਨੂੰ ਸਿਹਤਮੰਦ ਬਣਾਈ ਰੱਖਦਾ ਹੈ। ਇਸ ਤੋਂ ਇਲਾਵਾ ਅਮਰੂਦ 'ਚ ਵਿਟਾਮਿਨ-ਸੀ ਵੀ ਹੁੰਦਾ ਹੈ, ਜੋ ਬੀਮਾਰੀਆਂ ਨੂੰ ਸਰੀਰ ਤੋਂ ਦੂਰ ਕਰਦਾ ਹੈ।
ਚਮੜੀ 'ਚ ਲਿਆਵੇ ਚਮਕ
ਇਸ 'ਚ ਮੌਜੂਦ ਪੋਟਾਸ਼ੀਅਮ ਕਾਰਨ ਇਸ ਦੇ ਰੋਜ਼ਾਨਾ ਸੇਵਨ ਨਾਲ ਚਮੜੀ 'ਚ ਚਮਕ ਆ ਜਾਂਦੀ ਹੈ ਅਤੇ ਕਿੱਲ-ਮੁਹਾਸਿਆਂ ਤੋਂ ਵੀ ਛੁਟਕਾਰਾ ਮਿਲਦਾ ਹੈ।
ਇਹ ਵੀ ਪੜ੍ਹੋ- ਅਧੂਰੀ ਨਾ ਰਹਿ ਜਾਵੇ 'ਕਰਵਾ ਚੌਥ ਦੀ ਪੂਜਾ', ਚੈੱਕ ਕਰੋ ਪੂਰੀ ਲਿਸਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
Health Tips : ਕੋਲੇ ਤੋਂ ਹੁੰਦੈ Lung disease, ਜਾਣੋ ਇਸ ਦੇ ਲੱਛਣ
NEXT STORY