ਹੈਲਥ ਡੈਸਕ - ਕੋਲੇ ਤੋਂ ਹੋਣ ਵਾਲੀ Lung disease, ਜਿਸਨੂੰ ਬਲੈਕ ਲੰਗ ਬਿਮਾਰੀ (Black Lung Disease) ਕਿਹਾ ਜਾਂਦਾ ਹੈ, ਮੁੱਖ ਤੌਰ 'ਤੇ ਕੋਲ ਖਦਾਨਾਂ ’ਚ ਕੰਮ ਕਰਨ ਵਾਲਿਆਂ ’ਚ ਹੁੰਦੀ ਹੈ। ਇਸ ਬਿਮਾਰੀ ਦਾ ਕਾਰਨ ਕੋਲੇ ਦੀ ਧੂੜ ਹੈ, ਜੋ ਲੰਮੇ ਸਮੇਂ ਤੱਕ ਸਾਹ ਲੈਣ ਨਾਲ ਫੇਫੜਿਆਂ ’ਚ ਜਾ ਕੇ ਜਮ ਜਾਂਦੀ ਹੈ। ਇਸ ਨਾਲ ਫੇਫੜਿਆਂ ’ਚ ਸੋਜ, ਦਾਗ ਅਤੇ ਸਥਾਈ ਨੁਕਸਾਨ ਹੋ ਸਕਦਾ ਹੈ, ਜਿਸ ਕਾਰਨ ਸਾਹ ਲੈਣ ’ਚ ਮੁਸ਼ਕਲ ਆਉਂਦੀ ਹੈ ਅਤੇ ਆਖ਼ਰੀ ਹਾਲਤ ’ਚ ਇਹ ਮੌਤ ਤੱਕ ਲੈ ਜਾਂਦੀ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿ ਇਸ ਦੇ ਲੱਛਣ ਕੀ ਹਨ ਅਤੇ ਇਸ ਤੋਂ ਕਿਵੇਂ ਬਚਿਆ ਜਾ ਸਕਦਾ ਹੈ :
ਲੱਛਣ :
1. ਲਗਾਤਾਰ ਖੰਘ : ਖਾਸ ਕਰ ਕੇ ਖੁਸ਼ਕ ਖੰਘ ਜੋ ਲੰਮੇ ਸਮੇਂ ਤੱਕ ਰਹਿੰਦੀ ਹੈ।
2. ਸਾਹ ਲੈਣ ’ਚ ਮੁਸ਼ਕਲ : ਹੌਲੀ-ਹੌਲੀ ਵਧਦੀ ਸਾਹ ਲੈਣ ਦੀ ਦਿੱਕਤ, ਖਾਸ ਤੌਰ 'ਤੇ ਮਿਹਨਤ ਕਰਨ 'ਤੇ।
3. ਛਾਤੀ ’ਚ ਦਰਦ : ਛਾਤੀ ’ਚ ਲਗਾਤਾਰ ਦਰਦ ਮਹਿਸੂਸ ਹੋਣਾ।
4. ਥਕਾਵਟ : ਥੋੜੀ ਜਿਹੀ ਸਰੀਰਕ ਕਿਰਿਆ ਵੀ ਕਿਉਂ ਨਾ ਹੋਵੇ ਪਰ ਵੱਧ ਥਕਾਵਟ ਮਹਿਸੂਸ ਹੋਣਾ।
5. ਫੇਫੜਿਆਂ ’ਚ ਘਾਟੇ : ਹਵਾ ’ਚੋਂ ਆਕਸੀਜਨ ਲੈਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਜਿਸ ਨਾਲ ਫੇਫੜਿਆਂ ਦੀ ਸਿਹਤ ਖਰਾਬ ਹੋ ਜਾਂਦੀ ਹੈ।
6. ਨੀਲਾਪਨ : ਬੁੱਲਾਂ ਦਾ ਰੰਗ ਨੀਲਾ ਪੈਣ ਲੱਗਦਾ ਹੈ, ਜਿਹੜਾ ਆਮ ਤੌਰ ਤੇ ਆਕਸੀਜਨ ਦੀ ਕਮੀ ਕਾਰਨ ਹੁੰਦਾ ਹੈ।
ਉਪਾਅ :
ਬਲੈਕ ਲੰਗ ਬਿਮਾਰੀ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਨਹੀਂ ਹੁੰਦਾ ਕਿਉਂਕਿ ਇਹ ਫੇਫੜਿਆਂ ਨੂੰ ਸਥਾਈ ਨੁਕਸਾਨ ਪਹੁੰਚਾਉਂਦੀ ਹੈ। ਹਾਲਾਂਕਿ, ਇਸਦੇ ਲੱਛਣਾਂ ਨੂੰ ਘਟਾਉਣ ਅਤੇ ਬਿਮਾਰੀ ਨੂੰ ਹੋਰ ਵਧਣ ਤੋਂ ਰੋਕਣ ਲਈ ਕੁਝ ਉਪਾਅ ਕੀਤੇ ਜਾ ਸਕਦੇ ਹਨ :
1. ਧੂੰਏਂ ਵਾਲੇ ਇਲਾਕਿਆਂ ਤੋਂ ਦੂਰ ਰਹੋ
- ਕੋਲੇ ਦੀ ਧੂੜ ਜਾਂ ਹੋਰ ਹਾਨੀਕਾਰਕ ਧੂੰਏਂ ਵਾਲੇ ਇਲਾਕਿਆਂ ’ਚ ਘੱਟ ਟਾਇਮ ਬਿਤਾਓ। ਉੱਚ ਗੁਣਵੱਤਾ ਵਾਲੇ ਮਾਸਕ ਜਿਵੇਂ ਕਿ N95 ਪਹਿਨੋ।
2. ਦਵਾਈਆਂ :
- ਬ੍ਰੌਂਕੋਡਾਇਲੇਟਰ : ਇਹ ਦਵਾਈਆਂ ਸਾਹ ਦੀ ਨਲੀਆਂ ਨੂੰ ਖੋਲ੍ਹ ਕੇ ਸਾਹ ਲੈਣ ’ਚ ਆਸਾਨੀ ਕਰਦੀਆਂ ਹਨ।
- ਸਟੀਰਾਇਡਸ : ਛਾਤੀ ’ਚ ਸੋਜ ਨੂੰ ਘਟਾਉਣ ਲਈ ਸਟੀਰਾਇਡਸ ਵਰਤੇ ਜਾ ਸਕਦੇ ਹਨ।
- ਐਂਟੀਬਾਇਓਟਿਕਸ : ਜੇਕਰ ਫੇਫੜਿਆਂ ’ਚ ਇਨਫੈਕਸ਼ਨ ਹੋਵੇ ਤਾਂ ਐਂਟੀਬਾਇਓਟਿਕਸ ਵਰਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ- Health tips : ਸਿਹਤ ਲਈ ਕਾਰਗਰ ਹੈ ਲੌਂਗ, ਜਾਣੋ ਇਸ ਦੇ ਫਾਇਦੇ ਅਤੇ ਨੁਕਸਾਨ
3. ਆਕਸੀਜਨ ਥੈਰੇਪੀ
ਜਿਨ੍ਹਾਂ ਨੂੰ ਬਹੁਤ ਜ਼ਿਆਦਾ ਸਾਹ ਲੈਣ ਦੀ ਦਿੱਕਤ ਹੁੰਦੀ ਹੈ, ਉਨ੍ਹਾਂ ਲਈ ਆਕਸੀਜਨ ਥੈਰੇਪੀ ਦੀ ਲੋੜ ਪੈਂਦੀ ਹੈ, ਜਿਸ ਨਾਲ ਲਗਾਤਾਰ ਸ਼ੁੱਧ ਆਕਸੀਜਨ ਮੁਹੱਈਆ ਕਰਵਾਈ ਜਾਂਦੀ ਹੈ।
4. ਫਿਜ਼ੀਓਥੈਰੇਪੀ
ਸ਼ਰੀਰ ਦੀ ਸਹੀ ਕਸਰਤ ਅਤੇ ਛਾਤੀ ਦੇ ਵਿਸ਼ੇਸ਼ ਕਸਰਤ ਨਾਲ ਬਿਮਾਰੀਆਂ ਦੇ ਲੱਛਣ ਘਟਾਏ ਜਾ ਸਕਦੇ ਹਨ, ਜੋ ਕਿ ਫਿਜ਼ੀਓਥੈਰੇਪੀ ਦੇ ਤਹਿਤ ਹੁੰਦੇ ਹਨ।
5. ਤਬਦੀਲੀ ਇਲਾਜ (ਲੰਗ ਟ੍ਰਾਂਸਪਲਾਂਟ)
ਕਈ ਵਾਰ ਜੇ ਬਿਮਾਰੀ ਬਹੁਤ ਖਤਰਨਾਕ ਹਾਲਤ ’ਚ ਪਹੁੰਚ ਜਾਂਦੀ ਹੈ, ਤਾਂ ਫੇਫੜੇ ਟਰਾਂਸਪਲਾਂਟ (ਪ੍ਰਤਿਆਰੋਪਣ) ਦਾ ਇਲਾਜ ਕਦੀ-ਕਦੀ ਕੀਤਾ ਜਾਂਦਾ ਹੈ।
6. ਜਾਂਚ ਕਰਵਾਉਣਾ
ਖਦਾਨਾਂ ’ਚ ਕੰਮ ਕਰਨ ਵਾਲੇ ਮੁਲਾਜ਼ਮਾਂ ਲਈ ਨਿਯਮਤ ਫੇਫੜਿਆਂ ਦੀ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ, ਤਾਂ ਜੋ ਬਿਮਾਰੀ ਦੀ ਸ਼ੁਰੂਆਤੀ ਪੜਾਅ ’ਚ ਪਛਾਣ ਕੀਤੀ ਜਾ ਸਕੇ।
7. ਸਿਹਤਮੰਦ ਜੀਵਨਸ਼ੈੱਲੀ
ਹਰ ਵੇਲੇ ਸਿਹਤਮੰਦ ਖਾਣਾ, ਕਸਰਤ ਅਤੇ ਸਾਫ਼ ਪਾਣੀ ਪੀਣ ਨਾਲ ਸਰੀਰ ਨੂੰ ਮਜ਼ਬੂਤ ਰੱਖੋ ਤਾਂ ਜੋ ਇਹ ਕਿਸੇ ਵੀ ਬਿਮਾਰੀ ਨਾਲ ਜ਼ਿਆਦਾ ਚੰਗੇ ਤਰੀਕੇ ਨਾਲ ਲੜ ਸਕੇ।
8. ਸਮੇਂ ਸਿਰ ਰਿਟਾਇਰਮੈਂਟ ਜਾਂ ਪੇਸ਼ੇ ’ਚ ਤਬਦੀਲੀ
ਜਿਨ੍ਹਾਂ ਲੋਕਾਂ ਨੂੰ ਬਲੈਕ ਲੰਗ ਬਿਮਾਰੀ ਹੋ ਚੁੱਕੀ ਹੈ, ਉਨ੍ਹਾਂ ਨੂੰ ਖਦਾਨ ਜਾਂ ਅਜਿਹੀਆਂ ਜਗ੍ਹਾ ’ਤੇ ਕੰਮ ਛੱਡਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤਾਂ ਜੋ ਬਿਮਾਰੀ ਹੋਰ ਨਾ ਵਧੇ।
ਇਹ ਵੀ ਪੜ੍ਹੋ- ਕੀ ਚਾਹ ਪੀਣਾ ਸਿਹਤ ਲਈ ਹੈ ਨੁਕਸਾਨਦਾਇਕ, ਕਦੋਂ ਕੀ ਹੈ ਪੀਣ ਦਾ ਸਹੀ ਸਮਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੌਜਵਾਨ ਪੀੜੀ ਕਿਉਂ ਹੋ ਰਹੀ ਸਾਈਲੈਂਟ ਹਾਰਟ ਅਟੈਕ ਦਾ ਸ਼ਿਕਾਰ, ਜਾਣੋ ਕੀ ਹੋ ਸਕਦੀ ਵਜ੍ਹਾ
NEXT STORY