ਜਲੰਧਰ— ਆਮਤੌਰ 'ਤੇ ਛੋਲਿਆਂ ਨੂੰ ਜਿਸ ਪਾਣੀ 'ਚ ਭਿਓਂਆਂ ਜਾਂਦਾ ਹੈ, ਇਸ ਨੂੰ ਸੁੱਟ ਦਿੱਤਾ ਜਾਂਦਾ ਹੈ। ਸੁੱਟਣ ਦੀ ਬਜਾਏ ਜੇਕਰ ਇਸ ਪਾਣੀ ਨੂੰ ਛਾਣਕੇ ਪੀਤਾ ਜਾਵੇਂ ਤਾਂ ਕਈ ਬੀਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਇਸ ਨੂੰ ਪੀਣ ਨਾਲ ਸਰੀਰ ਕਈ ਬੀਮਾਰੀਆਂ ਤੋਂ ਦੂਰ ਰਹਿਦਾ ਹੈ। ਆਓ ਜਾਣਦੇ ਹਾਂ ਇਸ ਦੇ ਫਾਇਦਿਆਂ ਬਾਰੇ।
1. ਇਸ ਡ੍ਰਿੰਕ ਨਾਲ ਕੌਲੇਸਟਰੋਲ ਪੱਧਰ ਘੱਟ ਹੁੰਦਾ ਹੈ। ਇਹ ਹਾਰਟ ਦੀ ਪਰੇਸ਼ਾਨੀ ਤੋਂ ਬਚਾਉਂਦਾ ਹੈ।
2. ਇਸ ਡ੍ਰਿੰਕ 'ਚ ਪ੍ਰੋਟੀਨ ਹੁੰਦਾ ਹੈ। ਇਸ ਨਾਲ ਮਸਲ ਮਜ਼ਬੂਤ ਹੋਣਗੇ।
3. ਛੋਲਿਆਂ ਦੇ ਪਾਣੀ ਨਾਲ ਬਲੱਡ ਸ਼ੂਗਰ ਪੱਧਰ ਕੰਟਰੋਲ ਰਹਿਦਾ ਹੈ। ਇਹ ਸ਼ੂਗਰ ਤੋਂ ਬਚਾਉਂਦਾ ਹੈ।
4. ਇਸ 'ਚ ਮੌਜ਼ੂਦ ਵਿਟਾਮਿਨ-ਬੀ6 ਨਾਲ ਦਿਮਾਗ ਦੀ ਤਾਕਤ ਵਧਦੀ ਹੈ।
5. ਇਸ 'ਚ ਜਿੰਕ, ਕਾਪਰ ਹੁੰਦਾ ਹੈ। ਇਸ ਨਾਲ ਵਾਲ ਝੜਣੇ ਰੁੱਕ ਜਾਂਦੇ ਹਨ ਅਤੇ ਸਕਿਨ ਚਮਕਦਾਰ ਹੁੰਦੀ ਹੈ।
6. ਛੋਲਿਆਂ ਦੇ ਪਾਣੀ 'ਚ ਫਾਸਫੋਰਸ ਹੁੰਦਾ ਹੈ। ਇਸ ਨਾਲ ਦੰਦ ਮਜ਼ਬੂਤ ਹੁੰਦੇ ਹਨ।
ਪਪੀਤੇ ਦੀ ਇਕ ਸਲਾਈਸ ਨਾਲ ਘੱਟ ਕਰੋ ਹਿਪ ਦੀ ਚਰਬੀ, ਇਸ ਤਰ੍ਹਾਂ ਅਪਣਾਓ ਇਹ ਨੁਸਖਾ
NEXT STORY