ਨਵੀਂ ਦਿੱਲੀ— ਗਰਮੀਆਂ ਸ਼ੁਰੂ ਹੁੰਦੇ ਹੀ ਲੋਕ ਆਪਣੀ ਸਿਹਤ ਨੂੰ ਲੈ ਕੇ ਜ਼ਿਆਦਾ ਸੁਚੇਤ ਹੋ ਜਾਂਦੇ ਹਨ ਕਿਉਂਕਿ ਇਸ ਮੌਸਮ 'ਚ ਸਿਹਤ ਦੀ ਖਾਸ ਦੇਖਭਾਲ ਦੀ ਜ਼ਰੂਰਤ ਪੈਂਦੀ ਹੈ। ਗਰਮੀਆਂ 'ਚ ਖਾਦਾ ਜਾਣ ਵਾਲਾ ਤਲਿਆਂ ਭੁੰਨਿਆਂ ਖਾਣਾ, ਅਪਚ, ਬਦਹਜ਼ਮੀ ਦੀ ਵਜ੍ਹਾ ਬਣਦਾ ਹੈ। ਅਜਿਹੇ 'ਚ ਹੈਲਦੀ ਅਤੇ ਤਰਲ ਚੀਜ਼ਾਂ ਦੀ ਜ਼ਿਆਦਾ ਵਰਤੋਂ ਕਰਨਾ ਵੀ ਬਿਹਤਰ ਵਿਕਲਪ ਹੈ। ਉਂਝ ਹੀ ਜੋ ਲੋਕ ਆਪਣਾ ਭਾਰ ਕੰਟਰੋਲ ਕਰਨਾ ਚਾਹੁੰਦੇ ਹਨ ਉਨ੍ਹਾਂ ਲਈ ਵੀ ਇਹ ਮੌਸਮ ਕਾਫੀ ਵਧੀਆ ਹੁੰਦਾ ਹੈ ਕਿਉਂਕਿ ਇਸ ਮੌਸਮ 'ਚ ਫੈਟ ਜਲਦੀ ਨਾਲ ਬਰਨ ਹੁੰਦੀ ਹੈ।

ਤੁਸੀਂ ਸਿਰਫ ਜਿੰਮ 'ਚ ਕਸਰਤ ਜਾਂ ਸੈਰ ਕਰਕੇ ਆਪਣੇ ਭਾਰ ਨੂੰ ਕੰਟਰੋਲ 'ਚ ਨਹੀਂ ਕਰ ਪਾਉਂਦੇ ਸਗੋਂ ਖਾਣ-ਪੀਣ ਦੀਆਂ ਆਦਤਾਂ ਵੀ ਸਹੀਂ ਹੋਣੀਆਂ ਚਾਹੀਦੀਆਂ ਹਨ। ਪੋਸ਼ਕ ਤੱਤਾਂ ਨਾਲ ਭਰਪੂਰ ਡਾਈਟ ਲੈਣਾ ਬਹੁਤ ਜ਼ਰੂਰੀ ਹੈ। ਉਂਝ ਹੀ ਭੋਜਨ ਕਿਸ ਤਰ੍ਹਾਂ ਨਾਲ ਬਣਾ ਕੇ ਖਾ ਰਹੇ ਹੋ ਇਸ ਗੱਲ ਦੇ ਵੱਲ ਵੀ ਧਿਆਨ ਦੇਣ ਦੀ ਜ਼ਰੂਰਤ ਹੁੰਦੀ ਹੈ। ਭਾਰਤੀ ਲੋਕ ਖਾਣੇ 'ਚ ਅਕਸਰ ਰਿਫਾਇੰਡ ਤੇਲ ਦੀ ਵਰਤੋਂ ਕਰਦੇ ਹਨ ਪਰ ਰਿਸਰਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਸਿਹਤ ਦੇ ਲਿਹਾਜ ਨਾਲ ਕੋਕੋਨੇਟ ਮਤਲੱਬ ਨਾਰੀਅਲ ਤੇਲ ਕਾਫੀ ਫਾਇਦੇਮੰਦ ਹੈ ਜੋ ਭਾਰ ਨੂੰ ਘੱਟ ਕਰਨ ਅਤੇ ਫੈਟ ਨੂੰ ਤੇਜ਼ੀ ਨਾਲ ਬਰਨ ਕਰਦਾ ਹੈ।
1. ਨਾਰੀਅਲ ਤੇਲ ਦੀ ਵਰਤੋਂ ਕਰਨ ਨਾਲ ਮੈਟਾਬਾਲੀਜ਼ਮ ਦਾ ਸਤਰ ਵਧਦਾ ਹੈ, ਜੋ ਭਾਰ ਨੂੰ ਘੱਟ ਕਰਦਾ ਹੈ। ਸਟਡੀ ਦੇ ਮੁਤਾਬਕ, ਨਾਰੀਅਲ ਤੇਲ ਪੇਟ ਦੀ ਚਰਬੀ ਨੂੰ ਘੋਲਦਾ ਹੈ। ਨਾਲ ਹੀ ਨਾਰੀਅਲ ਤੇਲ 'ਚ ਬਣਿਆ ਖਾਣਾ ਜਲਦੀ ਪਚ ਜਾਂਦਾ ਹੈ।
2. ਇਸ ਤੇਲ ਨਾਲ ਬਣਿਆ ਖਾਣਾ ਖਾਣ ਨਾਲ ਐਨਰਜੀ ਲੈਵਲ ਵਧਦਾ ਹੈ ਜਿਸ ਨਾਲ ਫੈਟ ਬਰਨ ਹੋਣ ਦਾ ਪ੍ਰਾਸੈਸ ਤੇਜ਼ ਹੋ ਜਾਂਦਾ ਹੈ।
3. ਇਸ ਤੇਲ ਨਾਲ ਬਣਿਆ ਖਾਣਾ ਖਾਣ ਨਾਲ ਤੁਹਾਡਾ ਪੇਟ ਲੰਬੇ ਸਮੇਂ ਤੱਕ ਭਰਿਆ ਰਹਿੰਦਾ ਹੈ। ਜਿਸ ਨਾਲ ਵਾਰ-ਵਾਰ ਭੁੱਖ ਨਹੀਂ ਲੱਗਦੀ, ਜਿਸ ਨਾਲ ਭਾਰ ਆਪਣੇ ਆਪ ਕੰਟਰੋਲ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਕੈਲੋਰੀ ਘੱਟ ਹੋਣ ਲੱਗਦੀ ਹੈ।
ਸਰੀਰ ਦੀ ਇਮਿਊਨਿਟੀ ਪਾਵਰ ਨੂੰ ਵਧਾਉਂਦਾ ਹੈ ਨਾਸ਼ਪਤੀ
NEXT STORY