ਜਲੰਧਰ — ਦਿਨ 'ਚ ਭੋਜਨ ਕਰਨ ਤੋਂ ਬਾਅਦ ਨੀਂਦ ਆਉਣ ਲੱਗ ਜਾਂਦੀ ਹੈ। ਜੇਕਰ ਦੋਪਹਿਰ ਦੇ ਭੋਜਨ 'ਚ ਦਾਲ, ਪਨੀਰ, ਆਲੂ, ਨਮਕੀਨ ਆਦਿ ਲੈਂਦੇ ਹੋ ਤਾਂ ਨੀਂਦ ਆਉਂਦੀ ਹੈ। ਇਨ੍ਹਾਂ ਨੂੰ 'ਸਲੀਪਰ' ਵੀ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਖਾਣ ਨਾਲ ਸਰੀਰ ਦੀਆਂ ਨਸਾਂ 'ਚ ਖਿਚਾਂਵ ਨਹੀਂ ਹੋ ਪਾਉਂਦਾ ਜਿਸ ਦੇ ਕਾਰਨ ਨੀਂਦ ਆਉਂਦੀ ਹੈ।
ਭਾਰੀ ਨਾਸ਼ਤਾ
- ਜੇਕਰ ਨਾਸ਼ਤਾ ਭਾਰਾ ਹੋਵੇਗਾ ਤਾਂ ਜਲਦੀ ਭੁੱਖ ਨਹੀਂ ਲੱਗੇਗੀ ਅਤੇ ਦਿਨ ਭਰ ਤੁਸੀਂ ਚੁਸਤ ਰਹੋਗੇ। ਨਾਸ਼ਤੇ 'ਚ ਭਾਰੀ ਚੀਜ਼ਾ ਜਿਵੇਂ ਅਨਾਜ, ਦਹੀਂ, ਫਲ, ਜੂਸ, ਆਂਡੇ ਅਤੇ ਮਲਟੀਗ੍ਰੇਨ ਬ੍ਰੈੱਡ ਆਦਿ ਖਾਣੇ ਚਾਹੀਦੇ ਹਨ। ਬ੍ਰੈੱਡ ਪੀਨਟ ਬਟਰ ਲਗਾ ਕੇ ਖਾ ਸਕਦੇ ਹੋ।
- ਭੋਜਨ ਦੇ ਬਾਅਦ ਥੋੜ੍ਹੀ ਸੈਰ ਜ਼ਰੂਰ ਕਰੋ। ਤੁਸੀਂ ਕੋਈ ਹਲਕੀ-ਫੁਲਕੀ ਕਸਰਤ ਜਿਵੇਂ 'ਸਟ੍ਰੈਚਿੰਗ' ਆਦਿ ਵੀ ਕਰ ਸਕਦੇ ਹੋ। ਦਫਤਰ 'ਚ 'ਲਿਫਟ' ਦੀ ਜਗ੍ਹਾਂ ਪੌੜੀਆਂ ਦੀ ਹੀ ਵਰਤੋਂ ਕਰੋ।
'ਫਾਸਟ ਫੂਡ ' ਤੋਂ ਰਹੋ ਦੂਰ
ਬਾਜ਼ਾਰ ਦੇ ਭੋਜਨ ਤੋਂ ਪਰਹੇਜ਼ ਹੀ ਕਰੋ ਕਿਉਂਕਿ ਬਾਜ਼ਾਰ ਦੇ ਭੋਜਨ 'ਚ ਵਸਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤੋਂ ਇਲਾਵਾ ਸਵਾਦ ਵਧਾਉਣ ਲਈ ਵੀ ਰਸਾਇਣਿਕ ਪਦਾਰਥਾਂ ਦੀ ਵਰਤੋਂ ਕੀਤੀ ਜਾਂਦੀ ਹੈ, ਜੋ ਕਿ ਸਾਡੀ ਸਿਹਤ ਲਈ ਹਾਨੀਕਾਰਕ ਹੁੰਦੇ ਹਨ। ਜੇਕਰ ਕਿਸੇ ਕਾਰਨ ਬਾਹਰ ਖਾਣਾ ਵੀ ਪੈ ਰਿਹਾ ਹੈ ਤਾਂ ਭੁੰਨੀ ਹੋਈ ਜਾਂ ਬੇਕ ਕੀਤੀ ਹੋਈ ਚੀਜ਼ ਹੀ ਖਾਓ।
ਮਿੱਠਾ ਖਾਣ ਤੋਂ ਕਰੋ ਪਰਹੇਜ਼
ਦਫਤਰ 'ਚ ਭੋਜਨ ਕਰਦੇ ਸਮੇਂ ਮਿੱਠੇ ਤੋਂ ਦੂਰ ਰਹੋ। ਬਿਸਕੁੱਟ, ਦੁੱਧ, ਕੇਕ, ਪੇਸਟਰੀ, ਪਾਸਤਾ, ਬਨ ਆਦਿ ਚੀਜ਼ਾ ਨਹੀਂ ਖਾਣੀਆਂ ਚਾਹੀਦੀਆਂ। ਦਿਨ 'ਚ ਚਾਵਲ ਦੀ ਜਗ੍ਹਾਂ ਰੋਟੀ ਖਾਣ ਦੀ ਆਦਤ ਪਾਓ। ਚਾਵਲ ਖਾਣ ਨਾਲ ਵੀ ਨੀਂਦ ਆਉਂਦੀ ਹੈ।
ਹਰੀਆਂ ਸਬਜ਼ੀਆਂ ਦੀ ਵਰਤੋਂ
- ਦੁਪਿਹਰ ਦੇ ਭੋਜਨ 'ਚ ਫਲੀਆਂ, ਮਸ਼ਰੂਮ, ਗੋਭੀ, ਖੀਰਾ, ਸਲਾਦ, ਬ੍ਰੋਕਲੀ, ਹਰੀ ਸਬਜ਼ੀਆਂ ਆਦਿ ਖਾਣੀਆਂ ਚਾਹੀਦੀਆਂ ਹਨ।
- ਦਫਤਰ 'ਚ ਭੋਜਨ ਕਰਦੇ ਸਮੇਂ ਆਲੂ ਖਾਣ ਤੋਂ ਬਚੋ। ਆਲੂ ਸਰੀਰ 'ਚ ਸ਼ੂਗਰ ਦਾ ਪੱਧਰ ਵਧਾ ਦਿੰਦਾ ਹੈ ਜਿਸ ਦੇ ਕਾਰਨ ਨੀਂਦ ਆਉਂਦੀ ਹੈ।
- ਜ਼ਿਆਦਾ ਭੋਜਨ ਖਾਣ ਨਾਲ ਹਜ਼ਮ ਹੋਣ 'ਚ ਵੀ ਸਮਾਂ ਲੱਗਦਾ ਹੈ, ਇਸ ਲਈ ਜ਼ਰੂਰਤ ਤੋਂ ਜਿਆਦਾ ਨਾ ਖਾਓ। ਵੈਸੇ ਵੀ ਜੇਕਰ ਪੇਟ ਭਰ ਕੇ ਨਾਸ਼ਤਾ ਕੀਤਾ ਹੋਵੇਗਾ ਤਾਂ ਭੁੱਖ ਘੱਟ ਹੀ ਲੱਗੇਗੀ।
ਬੱਚੇ ਦੀ ਘੱਟ ਲੰਬਾਈ ਅਤੇ ਕਮਜ਼ੋਰ ਸਿਹਤ ਦਾ ਕਾਰਨ ਹੋ ਸਕਦੀ ਹੈ ਵ੍ਹੀਟ ਐਲਰਜੀ
NEXT STORY