ਜਲੰਧਰ (ਬਿਊਰੋ) : ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਹੈ ਕਿ ਹਰੀਆਂ ਸਬਜ਼ੀਆਂ ਪੌਸ਼ਟਿਕ ਤੱਤ ਅਤੇ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦੀਆਂ ਹਨ। ਇਸ ਲਈ ਰੋਜ਼ਾਨਾ ਦੇ ਭੋਜਨ 'ਚ ਤਾਜ਼ੀਆਂ ਅਤੇ ਮੌਸਮੀ ਸਬਜ਼ੀਆਂ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਸਬਜ਼ੀਆਂ ਦੇ ਗੁਣ ਇਨ੍ਹਾਂ ਦੀਆਂ ਛਿੱਲਾਂ 'ਚ ਵੀ ਪਾਏ ਜਾਂਦੇ ਹਨ। ਇਸ ਲਈ ਗਾਜਰ, ਮੂਲੀ, ਲੌਕੀ ਅਤੇ ਇੱਥੋਂ ਤਕ ਕਿ ਹਰੇ ਮਟਰ ਦੀ ਛਿੱਲ ਵੀ ਰਸੋਈ 'ਚ ਵੱਖ-ਵੱਖ ਤਰੀਕਿਆਂ ਨਾਲ ਵਰਤੀ ਜਾਂਦੀ ਹੈ ਅਤੇ ਪਰਾਂਠੇ, ਚਟਨੀ ਅਤੇ ਕਰੀ ਬਣਾਉਣ ਲਈ ਵਰਤੀ ਜਾਂਦੀ ਹੈ ਪਰ, ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਗੰਢਿਆਂ ਅਤੇ ਲਸਣ ਦੇ ਸੁੱਕੇ ਛਿਲਕਿਆਂ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ।
ਦੱਸ ਦਈਏ ਕਿ ਪਿਆਜ਼ ਅਤੇ ਲਸਣ ਦੀ ਵਰਤੋਂ ਲਗਭਗ ਹਰ ਦੂਜੇ ਪਕਵਾਨ 'ਚ ਕੀਤੀ ਜਾਂਦੀ ਹੈ ਪਰ ਸੁੱਕੀਆਂ ਛਿੱਲਾਂ ਨੂੰ ਸੁੱਟ ਦਿੱਤਾ ਜਾਂਦਾ ਹੈ। ਹਾਲਾਂਕਿ, ਵੱਖ-ਵੱਖ ਐਂਟੀਆਕਸੀਡੈਂਟਾਂ ਤੋਂ ਇਲਾਵਾ, ਇਨ੍ਹਾਂ ਛਿਲਕਿਆਂ 'ਚ ਵਿਟਾਮਿਨ A,ਵਿਟਾਮਿਨ E ਅਤੇ ਫਲੇਵੋਨੋਇਡ ਹੁੰਦੇ ਹਨ, ਜਿਸ ਦੀ ਵਰਤੋਂ ਕਰਕੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕੁਝ ਅਜਿਹੇ ਹੀ ਫਾਇਦਿਆਂ ਬਾਰੇ...

ਇਨ੍ਹਾਂ ਸਮੱਸਿਆਵਾਂ ਲਈ ਘਰੇਲੂ ਨੁਸਖਿਆਂ 'ਚ ਲਸਣ ਅਤੇ ਪਿਆਜ਼ ਦੇ ਛਿਲਕਿਆਂ ਦੀ ਕਰੋ ਵਰਤੋਂ :-
ਐਕਜ਼ੀਮਾ (ਫੰਗਲ)
ਐਂਟੀ-ਫੰਗਲ ਤੱਤਾਂ ਨਾਲ ਭਰਪੂਰ ਹੋਣ ਕਾਰਨ ਗੰਢਿਆਂ ਅਤੇ ਲਸਣ ਦੇ ਛਿਲਕਿਆਂ ਦੀ ਵਰਤੋਂ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਜਿਵੇਂ ਕਿ ਖੁਜਲੀ, ਐਗਜ਼ੀਮਾ ਅਤੇ ਐਥਲੀਟ ਪੈਰਾਂ ਲਈ ਘਰੇਲੂ ਉਪਚਾਰ ਵਜੋਂ ਕੀਤੀ ਜਾ ਸਕਦੀ ਹੈ। ਗੰਢਿਆਂ ਅਤੇ ਲਸਣ ਦੇ ਸੁੱਕੇ ਛਿਲਕਿਆਂ ਨੂੰ ਉਬਾਲੋ ਅਤੇ ਇਸ ਨੂੰ ਨਹਾਉਣ ਵਾਲੇ ਪਾਣੀ 'ਚ ਮਿਲਾਓ ਜਾਂ ਇਸ ਪਾਣੀ ਨਾਲ ਚਮੜੀ ਨੂੰ ਸਾਫ਼ ਕਰੋ। ਇਸ ਨਾਲ ਚਮੜੀ ਦੀਆਂ ਸਮੱਸਿਆਵਾਂ ਘੱਟ ਹੋ ਸਕਦੀਆਂ ਹਨ।

ਨੀਂਦ ਨਾਲ ਜੁੜੀਆਂ ਸਮੱਸਿਆਵਾਂ ਹੋਣਗੀਆਂ ਘੱਟ :-
ਚੰਗੀ ਤਰ੍ਹਾਂ ਨੀਂਦ ਨਾ ਆਉਣ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਗੰਢੇ ਅਤੇ ਲਸਣ ਦੇ ਛਿਲਕੇ ਦੀ ਚਾਹ ਪੀਣ ਨਾਲ ਲਾਭ ਉਠਾ ਸਕਦੇ ਹਨ। ਦਰਅਸਲ ਇਨ੍ਹਾਂ ਛਿਲਕਿਆਂ 'ਚ ਅਜਿਹੇ ਤੱਤ ਪਾਏ ਜਾਂਦੇ ਹਨ ਜੋ ਤਣਾਅ ਨੂੰ ਘੱਟ ਕਰਦੇ ਹਨ ਅਤੇ ਨੀਂਦ ਵਧਾਉਂਦੇ ਹਨ। ਸੌਣ ਤੋਂ ਕੁਝ ਸਮਾਂ ਪਹਿਲਾਂ ਲਸਣ ਅਤੇ ਗੰਢਿਆਂ ਦੇ ਛਿਲਕਿਆਂ ਨੂੰ ਪਾਣੀ 'ਚ ਉਬਾਲ ਕੇ ਚਾਹ ਬਣਾ ਲਓ ਅਤੇ ਇਸ ਦਾ ਸੇਵਨ ਕਰੋ। ਇਸ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਘੱਟ ਹੋ ਜਾਵੇਗੀ।

ਮਾਸਪੇਸ਼ੀਆਂ ਦੇ ਦਰਦ ਦੀ ਦਵਾਈ ਹੈ ਪਿਆਜ਼ ਦਾ ਛਿਲਕਾ :-
ਮਾਸਪੇਸ਼ੀਆਂ ਦੇ ਦਰਦ ਤੋਂ ਰਾਹਤ ਪਾਉਣ ਲਈ ਗੰਢਿਆਂ ਦੇ ਛਿਲਕਿਆਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਅਸਲ 'ਚ ਗੰਢਿਆਂ 'ਚ ਪਾਏ ਜਾਣ ਵਾਲੇ ਐਂਟੀਆਕਸੀਡੈਂਟ ਮਾਸਪੇਸ਼ੀਆਂ ਦੇ ਖਿਚਾਅ ਤੇ ਦਰਦ ਨੂੰ ਘੱਟ ਕਰਦੇ ਹਨ। ਜਿਨ੍ਹਾਂ ਲੋਕਾਂ ਨੂੰ ਅਕਸਰ ਮਾਸਪੇਸ਼ੀਆਂ ਦੇ ਦਰਦ ਦੀ ਸਮੱਸਿਆ ਰਹਿੰਦੀ ਹੈ, ਉਹ ਸੁੱਕੇ ਗੰਢਿਆਂ ਦੇ ਛਿਲਕਿਆਂ ਨੂੰ ਪਾਣੀ 'ਚ ਉਬਾਲ ਕੇ ਇਸ ਦਾ ਕਾੜ੍ਹਾ ਬਣਾ ਕੇ ਪੀ ਸਕਦੇ ਹਨ।
ਢਿੱਡ ਦਰਦ ਅਤੇ ਬਵਾਸੀਰ ਤੋਂ ਰਾਹਤ ਦਿਵਾਉਂਦੈ ‘ਅਜਵਾਇਣ ਦਾ ਪਾਣੀ’, ਪੀਣ ’ਤੇ ਹੋਣਗੇ ਇਹ ਘਰੇਲੂ ਫ਼ਾਇਦੇ
NEXT STORY