ਸਿਡਨੀ (ਬਿਊਰੋ): 2020 ਦੇ ਸ਼ੁਰੂ ਵਿਚ ਇੱਕ ਲੱਖ ਲੋਕਾ ਨੂੰ ਆਸਟ੍ਰੇਲੀਆਈ ਨਾਗਰਿਕਤਾ ਦੀ ਪ੍ਰਮਾਣਿਕਤਾ ਤਾਂ ਮਿਲ ਹੀ ਗਈ ਸੀ ਪਰ ਕੋਵਿਡ-19 ਦੇ ਚਲਦਿਆਂ ਇਸ ਦੇ ਸਮਾਰੋਹਾਂ ਦੇ ਰੁੱਕ ਜਾਣ ਕਾਰਨ ਸਮੁੱਚੇ ਐਲਾਨਾਂ ਉਪਰ ਹੀ ਰੋਕ ਲਗਾ ਦਿੱਤੀ ਗਈ ਸੀ। ਅਧਿਕਾਰਿਤ ਤੌਰ 'ਤੇ ਸਿਰਫ ਇਸ ਦਾ ਐਲਾਨ ਹੋਣਾ ਹੀ ਬਾਕੀ ਰਹਿ ਗਿਆ ਸੀ। ਇਸ ਤੋਂ ਬਾਅਦ ਫਿਰ ਸਮੇਂ ਦੀ ਮੰਗ ਨੂੰ ਦੇਖਦਿਆਂ ਹੋਇਆਂ ਆਸਟ੍ਰੇਲੀਆਈ ਸਰਕਾਰ ਨੇ ਆਨਲਾਈਨ ਅਜਿਹੇ ਅਰਜ਼ੀ ਧਾਰਕਾਂ ਦੇ ਐਲਾਨ ਕਰਨੇ ਸ਼ੁਰੂ ਕਰ ਦਿੱਤੇ ਸਨ। ਇਸ ਦੇ ਤਹਿਤ ਕੈਨੇਡੀਅਨ ਨਾਗਰਿਕ ਪੈਟ੍ਰਸੀਆ ਯੰਗ ਜੋ ਆਸਟ੍ਰੇਲੀਆ ਵਿਚ ਤਿੰਨ ਦਹਾਕਿਆਂ ਤੋਂ ਰਹਿ ਰਹੀ ਹੈ ਉਸ ਦਾ ਨਾਗਰਿਕ ਬਣਨ ਦਾ ਸੁਫ਼ਨਾ ਹਾਲ ਦੀ ਵਿਚ ਪੂਰਾ ਹੋਇਆ।
ਉਸ ਨੇ ਆਸਟ੍ਰੇਲੀਆ ਦੀ ਨਾਗਰਿਕਤਾ ਦਾ ਪ੍ਰਣ ਲਿਆ। ਪ੍ਰਕ੍ਰਿਆ ਨੂੰ ਪੂਰਾ ਕਰਨ ਦੀ ਕਾਨੂੰਨੀ ਜ਼ਰੂਰਤ ਨੂੰ ਇੱਕ ਇਮੀਗ੍ਰੇਸ਼ਨ ਅਧਿਕਾਰੀ ਨੇ ਵਿਕਟੋਰੀਆ ਦੇ ਬੱਲਾਰਤ ਵਿਚ ਉਸ ਦੇ ਲਿਵਿੰਗ ਰੂਮ ਵਿਚ ਵੀਡੀਓ ਕਾਨਫਰੰਸ ਜ਼ਰੀਏ ਪੂਰਾ ਕੀਤਾ ਅਤੇ ਅਧਿਕਾਰਤ ਤੌਰ 'ਤੇ ਅਕਤੂਬਰ ਦੇ ਅਖੀਰ ਵਿਚ ਉਹ ਮੌਲਬੋਰਨ ਦੀ ਦੂਜੇ ਕੋਵਿਡ-19 ਤਾਲਾਬੰਦੀ ਦੇ ਅੰਤ ਤੱਕ ਆਸਟ੍ਰੇਲੀਆ ਦੀ ਇੱਕ ਨਾਗਰਿਕ ਬਣ ਗਈ।
ਹੁਣ ਤੱਕ ਅਜਿਹੇ ਲੋਕਾਂ ਦੀ ਗਿਣਤੀ 30,000 ਦੇ ਕਰੀਬ ਰਹਿ ਗਈ ਹੈ ਜਿਨ੍ਹਾਂ ਦਾ ਅਧਿਕਾਰਿਕ ਤੌਰ 'ਤੇ ਆਸਟ੍ਰੇਲੀਆਈ ਨਾਗਰਿਕਤਾ ਦਾ ਐਲਾਨ ਹੋਣਾ ਬਾਕੀ ਰਹਿ ਗਿਆ ਹੈ ਅਤੇ 90,000 ਤੋਂ ਵੀ ਜ਼ਿਆਦਾ ਲੋਕਾਂ ਨੂੰ ਆਨਲਾਈਨ ਹੀ ਨਾਗਰਿਕਤਾ ਪ੍ਰਦਾਨ ਕਰ ਦਿੱਤੀ ਗਈ ਹੈ। ਅੰਕੜਾ ਜਾਰੀ ਕਰਦਿਆਂ ਅਧਿਕਾਰੀਆਂ ਨੇ ਦੱਸਿਆ ਹੈ ਕਿ ਹਰ ਰੋਜ਼ 400 ਜਾਂ ਇਸ ਤੋਂ ਵੱਧ ਲੋਕਾਂ ਨੂੰ ਆਨਲਾਈਨ ਕਾਰਵਾਈ ਕਰਕੇ ਉਨ੍ਹਾਂ ਦੀਆਂ ਅਰਜ਼ੀਆਂ ਨੂੰ ਅੰਤਿਮ ਪੜਾਅ ਦਿੱਤੇ ਗਏ ਹਨ। ਇਸੇ ਸਾਲ ਜੂਨ ਤੋਂ ਹੀ, ਜਿੱਥੇ ਕਿਤੇ ਵੀ ਸੰਭਵ ਸੀ, 14,000 ਵਿਅਕਤੀਆਂ ਨੂੰ ਆਹਮੋ-ਸਾਹਮਣੇ (ਇਨ-ਪਰਸਨ) ਵੀ ਸਰਕਾਰ ਵੱਲੋਂ ਨਾਗਰਿਕਤਾ ਦੇ ਸਰਟੀਫਿਕੇਟ ਜਾਰੀ ਕੀਤੇ ਜਾ ਚੁੱਕੇ ਹਨ ਅਤੇ ਸਮੁੱਚੀ ਕਾਰਵਾਈ ਜਾਰੀ ਹੈ।
ਪੜ੍ਹੋ ਇਹ ਅਹਿਮ ਖਬਰ- ਬੰਗਲਾਦੇਸ਼ ਦੀ ਸਾਹਸੀ ਪਹਿਲ, ਟਰਾਂਸਜੈਂਡਰ ਲੋਕਾਂ ਨੂੰ ਮਿਲੇਗਾ ਜੱਦੀ ਜਾਇਦਾਦ 'ਚ ਹੱਕ
ਜ਼ਿਕਰਯੋਗ ਹੈ ਕਿ ਸਮੁੱਚੇ ਦੇਸ਼ ਅੰਦਰ ਨਾਗਰਿਕਤਾ ਪ੍ਰਦਾਨ ਕਰਨ ਦੀ ਕਾਰਵਾਈ ਅਧੀਨ, ਸਥਾਨਕ ਕੌਂਸਲਾਂ ਨੂੰ ਅਧਿਕਾਰ ਪ੍ਰਾਪਤ ਹਨ ਅਤੇ ਨਾਗਰਿਕਤਾ ਲੈਣ ਵਾਲੇ ਲੋਕ ਵਧੀਆ ਤਿਆਰ ਹੋ ਕੇ ਆਉਂਦੇ ਹਨ।ਲੋਕ ਆਪਣੇ ਦੋਸਤਾਂ ਜਾਂ ਰਿਸ਼ਤੇਦਾਰਾਂ ਨੂੰ ਵੀ ਇਸ ਸਮਾਗਮ ਵਿਚ ਸ਼ਾਮਿਲ ਕਰਦੇ ਹਨ ਅਤੇ ਆਪਣੀ-ਆਪਣੀ ਨਾਗਰਿਕਤਾ ਪ੍ਰਾਪਤ ਕਰਦੇ ਹਨ।ਇਸ ਤੋਂ ਬਾਅਦ ਛੋਟੀਆਂ-ਛੋਟੀਆਂ ਖਾਣ-ਪੀਣ ਦੀਆਂ ਪਾਰਟੀਆਂ ਵੀ ਰੱਖੀਆਂ ਜਾਂਦੀਆਂ ਹਨ। ਪਰ ਇਸ ਸਾਲ ਦੇ ਸ਼ੁਰੂ ਵਿਚ ਹੀ ਕੋਵਿਡ-19 ਦੀ ਮਾਰ ਕਾਰਨ ਹਰ ਤਰ੍ਹਾਂ ਦੇ ਜਨਤਕ ਇਕੱਠਾਂ ਵਾਲੇ ਸਮਾਰੋਹ ਬੰਦ ਕਰ ਦਿੱਤੇ ਗਏ ਸਨ ਅਤੇ ਫਿਰ ਨਾਗਰਿਕਤਾ ਵਾਲੀਆਂ ਅਰਜ਼ੀਆਂ ਦੀ ਬਹੁਤਾਤ ਨੂੰ ਦੇਖਦਿਆਂ ਹੋਇਆਂ ਫ਼ੈਸਲਾ ਲਿਆ ਗਿਆ ਸੀ ਕਿ ਇਨ੍ਹਾਂ ਅਰਜ਼ੀਆਂ ਦਾ ਨਿਪਟਾਰਾ ਬਿਨ੍ਹਾਂ ਕਿਸੇ ਇਕੱਠਾਂ ਵਾਲੇ ਸਮਾਰੋਹਾਂ ਦੇ, ਆਨਲਾਈਨ ਕਰ ਦਿੱਤਾ ਜਾਵੇ ਅਤੇ ਇਸ ਨੂੰ ਵਧੀਆ ਹੁੰਗਾਰਾ ਵੀ ਮਿਲਿਆ।
ਅਧਿਐਨ 'ਚ ਖੁਲਾਸਾ- '43 ਫ਼ੀਸਦੀ ਬੱਚਿਆਂ 'ਚ ਮਿਲੇ ਕੋਰੋਨਾ ਵਾਇਰਸ ਐਂਟੀਬਾਡੀਜ਼'
NEXT STORY