ਡਬਲਿਨ (ਬਿਊਰੋ)— ਆਇਰਲੈਂਡ ਦੇ ਬੈਲੀਵਾਰਡ ਵਿਚ ਰਹਿਣ ਵਾਲੀ ਇਕ 8 ਸਾਲਾ ਬੱਚੀ ਨੂੰ ਅਜਿਹੀ ਅਜੀਬੋ-ਗਰੀਬ ਬੀਮਾਰੀ ਲੱਗ ਗਈ, ਜਿਸ ਨਾਲ ਉਸ ਦਾ ਸਰੀਰ ਆਮ ਇਨਸਾਨ ਦੇ ਸਰੀਰ ਨਾਲੋਂ 9 ਗੁਣਾ ਜ਼ਿਆਦਾ ਤੇਜ਼ੀ ਨਾਲ ਬੁੱਢਾ ਹੋ ਗਿਆ। ਇਸ ਦੁਰਲੱਭ ਬੀਮਾਰੀ ਕਾਰਨ ਇਹ ਬੱਚੀ ਛੋਟੀ ਉਮਰ ਵਿਚ ਹੀ ਬੁੱਢੀ ਦਿੱਸਣ ਲੱਗ ਪਈ ਸੀ ਅਤੇ ਹੁਣ ਇਸ ਬੱਚੀ ਦੀ ਮੌਤ ਹੋ ਗਈ ਹੈ। ਲੂਸੀ ਪਾਰਕੇ ਨਾਂ ਦੀ ਇਸ ਬੱਚੀ ਦੀਆਂ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ। ਮੀਡੀਆ ਰਿਪੋਰਟਸ ਮੁਤਾਬਕ ਪਾਰਕੇ ਪਰਿਵਾਰ ਵਿਚ ਪੈਦਾ ਹੋਈ ਇਸ ਬੱਚੀ ਨੂੰ Hutchinson Gilford Progeria Syngrome ਨਾਂ ਦੀ ਬੀਮਾਰੀ ਜਨਮ ਤੋਂ ਹੀ ਹੋ ਗਈ ਸੀ। ਸੂਤਰਾਂ ਮੁਤਾਬਕ ਇਹ ਦੁਰਲੱਭ ਬੀਮਾਰੀ 4 ਲੱਖ ਵਿਚੋਂ ਕਿਸੇ 1 ਇਨਸਾਨ ਨੂੰ ਹੁੰਦੀ ਹੈ। ਇਸ ਬੀਮਾਰੀ ਵਿਚ ਸਰੀਰ ਦੀ ਉਮਰ ਸਧਾਰਨ ਏਜਿੰਗ ਪ੍ਰੋਸੈੱਸ ਨਾਲੋਂ 8 ਗੁਣਾ ਜ਼ਿਆਦਾ ਗਤੀ ਨਾਲ ਵੱਧਦੀ ਹੈ।
ਮਾਂ ਨੇ ਸ਼ੇਅਰ ਕੀਤੀਆਂ ਤਸਵੀਰਾਂ
ਲੂਸੀ ਦੀ ਇਸ ਦੁਰਲੱਭ ਬੀਮਾਰੀ ਕਾਰਨ ਮੌਤ ਹੋ ਜਾਣ ਮਗਰੋਂ ਉਸ ਦੀ ਮਾਂ ਸਟੈਫਨੀ ਨੇ ਸੋਸ਼ਲ ਮੀਡੀਆ 'ਤੇ ਜਾਣਕਾਰੀ ਦਿੱਤੀ ਅਤੇ ਉਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਸਟੈਫਨੀ ਨੇ ਆਪਣੀ ਬੇਟੀ ਲਈ ਲਿਖਿਆ,''ਉਹ ਕਮਜ਼ੋਰ ਸੀ ਪਰ ਉਸ ਦਾ ਦਿਲ ਬਹੁਤ ਮਜ਼ਬੂਤ ਸੀ।''
ਮਾਤਾ-ਪਿਤਾ ਨੇ ਕਵਿਤਾ ਰਾਹੀਂ ਦਿੱਤੀ ਸ਼ਰਧਾਂਜਲੀ
ਲੂਸੀ ਦੀ ਮੌਤ ਮਗਰੋ ਉਸ ਦੇ ਮਾਤਾ-ਪਿਤਾ ਨੇ 'We have lost our precious Lucy ' ਨਾਂ ਦੀ ਕਵਿਤਾ ਲਿਖ ਕੇ ਉਸ ਨੂੰ ਸ਼ਰਧਾਂਜਲੀ ਦਿੱਤੀ। ਸਟੈਫਨੀ ਨੇ ਕਿਹਾ,''ਉਸ ਨੇ ਮਦਰ ਡੇਅ 'ਤੇ ਮੇਰੇ ਲਈ ਕਵਿਤਾ ਲਿਖੀ ਸੀ। ਹੁਣ ਇਹ ਕਵਿਤਾ ਲਿਖ ਕੇ ਅਸੀਂ ਉਸ ਨੂੰ ਸ਼ਰਧਾਂਜਲੀ ਦੇ ਰਹੇ ਹਾਂ।''
ਓਨਟਾਰੀਓ 'ਚ ਗੋਲੀਬਾਰੀ ਦੌਰਾਨ ਇਕ ਵਿਅਕਤੀ ਦੀ ਮੌਤ
NEXT STORY