ਬੀਜਿੰਗ (ਭਾਸ਼ਾ): ਚੀਨ ਵਿਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 25 ਹੋ ਗਈ ਹੈ ਅਤੇ ਇਸ ਨਾਲ ਹੋਰ 830 ਲੋਕਾਂ ਦੇ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ। ਰਾਸ਼ਟਰੀ ਸਿਹਤ ਕਮੇਟੀ ਨੇ ਦੱਸਿਆ ਕਿ ਇਸ ਵਾਇਰਸ ਕਾਰਨ 25 ਲੋਕਾਂ ਦੀ ਮੌਤ ਹੋਈ ਹੈ ਜਿਹਨਾਂ ਵਿਚੋਂ 24 ਦੀ ਮੌਤ ਮੱਧ ਚੀਨ ਦੇ ਹੁਬੇਈ ਸੂਬੇ ਵਿਚ ਅਤੇ ਹੋਰ ਇਕ ਦੀ ਮੌਤ ਉੱਤਰੀ ਚੀਨ ਦੇ ਹੇਬੇਈ ਵਿਚ ਹੋਈ। ਉਸ ਨੇ ਦੱਸਿਆ ਕਿ ਵੀਰਵਾਰ ਤੱਕ ਕੋਰੋਨਾਵਾਇਰਸ ਦੇ ਕਾਰਨ ਨਿਮੋਨੀਆ ਨਾਲ ਪੀੜਤ ਹੋਣ ਦੇ 830 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਕਮਿਸ਼ਨ ਨੇ ਦੱਸਿਆ ਕਿ ਦੇਸ਼ ਦੇ 20 ਸੂਬਾਈ ਪੱਧਰ ਦੇ ਖੇਤਰਾਂ ਵਿਚ ਕੁੱਲ 1072 ਸ਼ੱਕੀ ਮਾਮਲੇ ਸਾਹਮਣੇ ਆਏ ਹਨ।
ਚੀਨ ਨੇ ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਬੇਮਿਸਾਲ ਕਦਮ ਚੁੱਕਦੇ ਹੋਏ ਵੀਰਵਾਰ ਨੂੰ ਵੁਹਾਨ ਸਮੇਤ 5 ਸ਼ਹਿਰਾਂ ਨੂੰ ਸੀਲ ਕਰ ਦਿੱਤਾ ਸੀ। ਚੀਨੀ ਅਧਿਕਾਰੀਆਂ ਨੇ ਵੀਰਵਾਰ ਸ਼ਾਮ ਹੁਬੇਈ ਸੂਬੇ ਵਿਚ ਵੀਰਵਾਰ ਸ਼ਾਮ ਹੁਬੇਈ ਸੂਬੇ ਵਿਚ 8 ਸ਼ਹਿਰਾਂ ਹੁਆਗਾਂਗ, ਏਝਾਓ, ਚੀਬੀ, ਸ਼ਿਆਤਾਓ,ਝਿਜਿਆਂਗ, ਛਿਨਜਿਆਂਗ, ਲਿਚੁਆਨ ਅਤੇ ਵੁਹਾਨ ਵਿਚ ਜਨਤਕ ਆਵਾਜਾਈ ਨੂੰ ਰੋਕਣ ਦਾ ਐਲਾਨ ਕੀਤਾ। ਇਹਨਾਂ ਸ਼ਹਿਰਾਂ ਵਿਚ ਤਕਰੀਬਨ 2 ਕਰੋੜ ਲੋਕ ਰਹਿੰਦੇ ਹਨ। ਚੀਨ ਦੇ ਨਵੇਂ ਸਾਲ ਦੇ ਪਹਿਲਾਂ ਸੜਕਾਂ 'ਤੇ ਭੀੜ ਵੱਧਣ ਦੇ ਮੱਦੇਨਜ਼ਰ ਗੱਡੀਆਂ, ਟਰੇਨਾਂ ਅਤੇ ਜਹਾਜ਼ਾਂ ਸਮੇਤ ਆਵਾਜਾਈ ਦੇ ਵਿਭਿੰਨ ਮਾਧਿਅਮਾਂ ਨੂੰ ਰੋਕ ਦਿੱਤਾ ਗਿਆ ਹੈ। ਇਸ ਵਾਇਰਸ ਨਾਲ ਮਰਨ ਵਾਲਿਆਂ ਦੀ ਔਸਤ ਉਮਰ 73 ਸਾਲ ਹੈ। ਮ੍ਰਿਤਕਾਂ ਵਿਚ ਸਭ ਤੋਂ ਵੱਡੀ ਉਮਰ ਦਾ ਸ਼ਖਸ 89 ਸਾਲ ਦਾ ਸੀ ਜਦਕਿ ਸਭ ਤੋਂ ਛੋਟੀ ਉਮਰ ਦੇ ਲਿਹਾਜ ਨਾਲ 48 ਸਾਲ ਦੇ ਵਿਅਕਤੀ ਦੀ ਮੌਤ ਹੋਈ।
ਭਾਰਤੀ ਦੂਤਾਵਾਸ ਨੇ ਇਕ ਪ੍ਰੈੱਸ ਬਿਆਨ ਵਿਚ ਕਿਹਾ ਕਿ ਚੀਨੀ ਅਧਿਕਾਰੀਆਂ ਨੇ ਸੂਬੇ ਵਿਚ ਰਹਿ ਰਹੇ ਭਾਰਤੀਆਂ ਨੂੰ ਖਾਧ ਸਪਲਾਈ ਸਮੇਤ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੱਤਾ ਹੈ। ਭਾਰਤ ਦੇ ਲਿਹਾਜ ਨਾਲ ਵੀ ਚਿੰਤਾ ਦਾ ਕਾਰਨ ਹੈ ਕਿਉਂਕਿ ਕਰੀਬ 700 ਭਾਰਤੀ ਵਿਦਿਆਰਥੀ ਵੁਹਾਨ ਅਤੇ ਨੇੜੇ ਦੇ ਇਲਾਕੇ ਵਿਚ ਰਹਿੰਦੇ ਹਨ। ਇਹਨਾਂ ਵਿਦਿਆਰਥੀਆਂ ਵਿਚ ਜ਼ਿਆਦਾਤਰ ਚੀਨੀ ਯੂਨੀਵਰਸਿਟੀਆਂ ਵਿਚ ਮੈਡੀਕਲ ਦੀ ਪੜ੍ਹਾਈ ਕਰਦੇ ਹਨ। ਚੀਨ ਦੀ ਰਾਜਧਾਨੀ ਵਿਚ ਭਾਰਤੀ ਦੂਤਾਵਾਸ ਨੇ ਕਿਹਾ ਕਿ ਕੋਰੋਨਾਵਾਇਰਸ ਦੇ ਸੰਬੰਧ ਵਿਚ ਉੱਥੇ ਰਹਿਣ ਵਾਲੇ ਭਾਰਤੀਆਂ ਦੇ ਬਾਰੇ ਵਿਚ ਜਾਣਕਾਰੀ ਹਾਸਲ ਕਰਨ ਵਾਲਿਆਂ ਲਈ ਦੋ ਹਾਟਲਾਈਨ ਨੰਬਰ ਜਾਰੀ ਕੀਤੇ ਗਏ ਹਨ।
ਕੋਰੋਨਾ ਵਾਇਰਸ ਦੀ ਚਪੇਟ 'ਚ ਆਈ ਭਾਰਤੀ ਨਰਸ
NEXT STORY