ਲੰਡਨ— ਹਰ ਦਿਨ ਤਿੰਨ ਤੋਂ ਚਾਰ ਕੱਪ ਕੌਫੀ ਪੀਣ ਨਾਲ ਡਾਈਬੀਟੀਜ ਟਾਈਫ-2 ਦਾ ਖਤਰਾ 25 ਫੀਸਦੀ ਤੱਕ ਘੱਟ ਹੋ ਸਕਦਾ ਹੈ। ਇਹ ਸੁਝਾਅ ਇਕ ਖੋਜ ਦੇ ਨਤੀਜਿਆਂ ਦੇ ਆਧਾਰ 'ਤੇ ਦਿੱਤਾ ਗਿਆ ਹੈ। ਇੰਸਟੀਚਿਊਟ ਫਾਰ ਸਾਈਂਟੀਫਿਕ ਇਨਫਾਰਮੈਸ਼ਨ ਆਨ ਕੌਫੀ ਦੀ ਰਿਪੋਰਟ ਇਸ ਗੱਲ 'ਤੇ ਜ਼ੋਰ ਦਿੰਦੀ ਹੈ ਕਿ ਕੌਫੀ ਦੇ ਸੇਵਨ ਅਤੇ ਡਾਇਬੀਟੀਜ ਦਾ ਖਤਰਾ ਘੱਟ ਹੋਣ ਵਿਚਾਲੀ ਡੂੰਘਾ ਸਬੰਧ ਹੈ।
ਟਾਈਪ-2 ਡਾਇਬੀਟੀਜ ਦੇ ਮਾਮਲਿਆਂ 'ਚ ਕਮੀ
ਡਾਇਬੀਟੀਜ ਟਾਈਪ-2 ਦੇ ਮਾਮਲਿਆਂ 'ਚ ਕੌਫੀ ਪੀਣ ਦਾ ਅਸਰ ਮਰਦ ਅਤੇ ਔਰਤ ਦੋਨਾਂ 'ਚ ਪਾਇਆ ਗਿਆ। ਸਵੀਡਨ ਦੇ ਕਾਰੋਲਿੰਸਕਾ ਇੰਸਟੀਚਿਊਟ ਦੇ ਐਸੋਸੀਏਟ ਪ੍ਰੋਫੈਸਰ ਨੇ ਕਿਹਾ ਕਿ ਸਿਰਫ ਕੈਫੀਨ ਨਹੀਂ, ਸਗੋਂ ਹਾਈਡ੍ਰਾਕਸੀਸਿਨੇਮਿਕ ਏਸੀਡਸ ਕਾਰਨ ਇਹ ਅਸਰ ਹੁੰਦਾ ਹੈ। ਹਾਈਡ੍ਰਾਕਸੀਸਿਨੇਮਿਕ ਏਸੀਡਸ 'ਚ ਮੁੱਖ ਤੌਰ 'ਤੇ ਕਲੋਰੋਜੇਨਿਕ ਏਸਿਡ, ਟ੍ਰਾਜੋਨੇਲਿਨ, ਕੈਫੇਸਟਾਲ, ਕਾਵੀਯੋਲ ਅਤੇ ਕੈਫਿਕ ਏਸਿਡ ਹੁੰਦੇ ਹਨ। ਇਹ ਖੋਜ 1 ਕਰੋੜ ਤੋਂ ਜ਼ਿਆਦਾ ਲੋਕਾਂ 'ਚ ਹੋਈ ਹੈ।
ਅਫਗਾਨਿਸਤਾਨ: ਤਾਲਿਬਾਨ ਦੇ ਹਮਲੇ ਵਿਚ 30 ਪੁਲਸ ਅਧਿਕਾਰੀਆਂ ਦੀ ਮੌਤ
NEXT STORY