ਬ੍ਰਸੇਲਸ (ਅਨਸ)- ਯੂਰਪੀ ਸੰਘ (ਈ. ਯੂ.) ਵਿਚ 2024 ਤੱਕ ਛੋਟੇ ਅਤੇ ਮਧਿਅਮ ਆਕਾਰ ਦੇ ਪੋਰਟੇਬਲ ਇਲੈਕਟ੍ਰਾਨਿਕ ਉਪਕਰਣਾਂ ਲਈ ਇਕ ਹੀ ਚਾਰਜਰ ਦੀ ਵਰਤੋਂ ਕੀਤੀ ਜਾਏਗੀ। ਯੂਰਪੀ ਸੰਸਦ ਅਤੇ ਪ੍ਰੀਸ਼ਦ ਦੇ ਵਾਰਤਾਕਾਰਾਂ ਵਿਚ ਇਸਨੂੰ ਲੈ ਕੇ ਸਹਿਮਤੀ ਬਣੀ ਹੈ।
ਇਹ ਵੀ ਪੜ੍ਹੋ: ਖ਼ੁਸ਼ਖ਼ਬਰੀ: ਇਸ ਵਾਰ ਵੀ ਭਾਰਤੀ ਵਿਦਿਆਰਥੀਆਂ ਨੂੰ ਰਿਕਾਰਡ ਪੱਧਰ 'ਤੇ ਵੀਜ਼ਾ ਮਿਲਣ ਦੀ ਉਮੀਦ
ਸੰਸਦ ਤੋਂ ਇੱਕ ਪ੍ਰੈਸ ਬਿਆਨ ਵਿੱਚ ਕਿਹਾ ਗਿਆ ਹੈ, 2024 ਤੱਕ ਯੂ. ਐੱਸ. ਬੀ. ਟਾਈਪ-ਸੀ ਯੂਰਪੀ ਸੰਘ ਵਿਚ ਸਾਰੇ ਮੋਬਾਈਲ ਫੋਨ, ਟੈਬਲੇਟ ਅਤੇ ਕੈਮਰਿਆਂ ਲਈ ਆਮ ਚਾਰਜਿੰਗ ਪੋਰਟ ਬਣ ਜਾਏਗਾ। ਈ-ਰੀਡਰ, ਈਅਰਬਡ, ਡਿਜ਼ੀਟਲ ਕੈਮਰਾ, ਹੈੱਡਫੋਨ ਅਤੇ ਹੈਂਡਸੈੱਟ, ਹੈਂਡਹੋਲਡ ਵੀਡੀਓਗੇਮ ਕੰਸੋਲ ਅਤੇ ਵਾਇਰਡ ਕੇਬਲ ਰਾਹੀਂ ਚਾਰਜ ਹੋਣ ਵਾਲੇ ਪੋਰਟੇਬਲ ਸਪੀਕਰ, ਕੀਬੋਰਡ, ਕੰਪਿਊਟਰ ਮਾਊਸ ਅਤੇ ਪੋਰਟੇਬਲ ਉਪਕਰਣ ਵੀ ਇਸ ਤੋਂ ਪ੍ਰਭਾਵਿਤ ਹੋਣਗੇ। ਲੈਪਟਾਪ ਨਿਰਮਾਤਾਵਾਂ ਨੂੰ ਨਵੇਂ ਰੈਗੂਲੇਸ਼ਨ ਦੇ ਅਨੁਰੂਪ ਆਪਣੇ ਉਪਕਰਣ ਬਣਾਉਣੇ ਹੋਣਗੇ ਪਰ ਉਨ੍ਹਾਂ ਦੀ ਪਾਲਣਾ ਕਰਨ ਲਈ ਇਹ ਫੈਸਲਾ ਲਾਗੂ ਹੋਣ ਤੋਂ ਬਾਅਦ 40 ਮਹੀਨੇ ਹੋਰ ਸਮਾਂ ਦਿੱਤਾ ਜਾਵੇਗਾ। ਨਵੇਂ ਰੈਗੂਲੇਸ਼ਨ ਵਿਚ ਵਾਇਰਲੈੱਸ ਚਾਰਜਿੰਗ ਦੀ ਵੀ ਵਿਵਸਥਾ ਕੀਤੀ ਗਈ ਹੈ, ਕਿਉਂਕਿ ਇਹ ਜ਼ਿਆਦਾ ਪ੍ਰਚਲਿਤ ਹੋ ਰਿਹਾ ਹੈ। ਖ਼ਪਤਕਾਰ ਨਵਾਂ ਉਪਕਰਣ ਖ਼ਰੀਦਦੇ ਸਮੇਂ ਇਹ ਚੁਣ ਸਕਣਗੇ ਕਿ ਉਹ ਚਾਰਜਰ ਨਾਲ ਖਰੀਦਣ ਜਾਂ ਉਸਦੇ ਬਿਨਾਂ।
ਇਹ ਵੀ ਪੜ੍ਹੋ: ਫਲੋਰੀਡਾ 'ਚ 2 ਸਾਲਾ ਬੱਚੇ ਨੇ ਪਿਤਾ ਨੂੰ ਮਾਰੀ ਗੋਲੀ, ਮਾਂ ਲਈ ਖੜ੍ਹੀ ਹੋਈ ਮੁਸੀਬਤ
ਅਣਵਰਤੇ ਚਾਰਜਰ ਦਾ ਹਰੇਕ ਸਾਲ ਬਣਦੈ 11,000 ਟਨ ਈ-ਕਚਰਾ
ਨਵੇਂ ਰੈਗੂਲੇਸ਼ਨ ਦੇ 2 ਅਹਿਮ ਲਾਭ ਇਹ ਹਨ ਕਿ ਖ਼ਪਤਕਾਰਾਂ ਨੂੰ ਉਚਿਤ ਸੌਦਾ ਮਿਲੇਗਾ ਅਤੇ ਵਾਤਾਵਰਣ ਨੂੰ ਵੀ ਨੁਕਸਾਨ ਘੱਟ ਹੋਵੇਗਾ। ਇਹ ਅਨੁਮਾਨ ਹੈ ਕਿ ਅਣਵਰਤੇ ਚਾਰਜਰ ਹਰੇਕ ਸਾਲ ਲਗਭਗ 11,000 ਟਨ ਈ-ਕਚਰਾ ਪੈਦਾ ਕਰਦੇ ਹਨ। ਯੂਰਪ ਦੇ ਖ਼ਪਤਕਾਰ ਬੇਲੋੜੇ ਚਾਰਜ ਖ਼ਰੀਦ ’ਤੇ ਹਰੇਕ ਸਾਲ 250 ਮਿਲੀਅਨ ਯੂਰੋ (267 ਮਿਲੀਅਨ ਡਾਲਰ) ਤੱਕ ਦੀ ਬਚਤ ਕਰ ਸਕਣਗੇ, ਕਿਉਂਕਿ ਉਹ ਕਈ ਉਪਕਰਣਾਂ ਲਈ ਇਕ ਹੀ ਚਾਰਜਰ ਦੀ ਵਰਤੋਂ ਕਰਨ ਵਿਚ ਸਮਰੱਥ ਹੋਣਗੇ।
ਇਹ ਵੀ ਪੜ੍ਹੋ: ਨਿਊਯਾਰਕ 'ਚ ਨਵਾਂ ਕਾਨੂੰਨ ਪਾਸ, 21 ਸਾਲ ਤੋਂ ਘੱਟ ਉਮਰ ਦੇ ਲੋਕ ਨਹੀਂ ਖ਼ਰੀਦ ਸਕਣਗੇ 'ਰਾਈਫਲ'
ਯੂ. ਕੇ. ਨੇ ਕਿਹਾ-ਅਸੀਂ ਈ. ਯੂ. ਦੀ ਨਕਲ ਨਹੀਂ ਕਰਾਂਗੇ
ਯੂ. ਕੇ. ਸਰਕਾਰ ਦਾ ਕਹਿਣਾ ਹੈ ਕਿ ਉਹ ਇਕੋ ਬਰਾਬਰ ਚਾਰਜਿੰਗ ਕੇਬਲ ਲਈ ਯੂਰਪੀ ਸੰਘ ਦੀ ਯੋਜਨਾ ਦੀ ਨਕਲ ਕਰਨ ’ਤੇ ਮੌਜੂਦਾ ਸਮੇਂ ਵਿਚ ਵਿਚਾਰ ਨਹੀਂ ਕਰ ਰਹੀ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਈ. ਯੂ. ਦਾ ਇਹ ਕਦਮ ਨਵੀਨੀਕਰਨ ਨੂੰ ਰੋਕਣ ਅਤੇ ਯੂਰਪ ਦੇ ਖਪਤਕਾਰਾਂ ਨੂੰ ਨੁਕਸਾਨ ਪਹੁੰਚਾਏਗਾ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਤੋਂ ਬਾਅਦ ਮਸ਼ਹੂਰ ਅਮਰੀਕੀ ਰੈਪਰ ਟ੍ਰਬਲ ਦਾ ਗੋਲੀ ਮਾਰ ਕੇ ਕਤਲ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੂੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੰਬਸ਼ਨ ਇੰਜਣ ਵਾਲੀਆਂ ਕਾਰਾਂ 'ਤੇ ਪਾਬੰਦੀ ਲਾਉਣ ਲਈ EU 'ਚ ਹੋਵੇਗੀ ਵੋਟਿੰਗ
NEXT STORY