ਪਾਕਿਸਤਾਨ- ਪਾਕਿਸਤਾਨ ਦੀ ਅਰਥਵਿਵਸਥਾ ਖ਼ਤਰੇ ’ਚ ਹੈ, ਕਿਉਂਕਿ ਅੰਤਰਰਾਸ਼ਟਰੀ ਵਸਤੂਆਂ ਦੀਆਂ ਕੀਮਤਾਂ ’ਚ ਵਾਧੇ ਨਾਲ ਮਹਿੰਗਾਈ ਆਪਣੇ ਸਿਖ਼ਰ ’ਤੇ ਪਹੁੰਚ ਸਕਦੀ ਹੈ ਅਤੇ ਬੈਲੇਂਸ ਆਫ਼ ਪੇਮੈਂਟ (ਬੀ.ਓ.ਪੀ.) ’ਤੇ ਵੀ ਕਾਫ਼ੀ ਅਸਰ ਪਵੇਗਾ, ਅਜਿਹਾ ਕਹਿਣਾ ਹੈ ਦੇਸ਼ ਦੇ ਵਿੱਤ ਮੰਤਰਾਲਾ ਦਾ। ਮੰਤਰਾਲਾ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਇਕ ਨਿਊਜ਼ ਚੈਨਲ ਨੇ ਦੱਸਿਆ ਕਿ ਇਸ ਤੋਂ ਇਲਾਵਾ, ਅੰਤਰਰਾਸ਼ਟਰੀ ਵਸਤੂਆਂ ਦੀਆਂ ਕੀਮਤਾਂ ’ਚ ਵਾਧਾ ਘਰੇਲੂ ਮੁਦਰਾਸਫ਼ੀਤੀ ਦੇ ਨਾਲ-ਨਾਲ ਪੇਮੈਂਟ ਬੈਲੇਂਸ ’ਤੇ ਦਬਾਅ ਬਣਾ ਸਕਦੀ ਹੈ। ਇਸ ਨੇ ਅੱਗੇ ਕਿਹਾ ਕਿ ਹਾਲਾਂਕਿ ਐਕਸਪੋਰਟ ਵਧਾਉਣ ਦੀ ਪਹਿਲ ਦੇ ਨਾਲ-ਨਾਲ ਵਿਸ਼ੇਸ਼ ਰੂਪ ਨਾਲ ਖਾਧ ਨਾਲ ਸੰਬੰਧਤ ਰਣਨੀਤਕ ਰਿਜ਼ਰਵ ਬਣਾਉਣ ਲਈ ਸਰਕਾਰ ਦੇ ਉਪਾਅ, ਇਸ ਤਰ੍ਹਾਂ ਦੇ ਜ਼ੋਖਮਾਂ ਨੂੰ ਘੱਟ ਕਰਨਗੇ।
ਪਾਕਿਸਤਾਨ ਦੀ ਮੁਦਰਾਸਫ਼ੀਤੀ ਦਰ ਮੁੱਖਰੂਪ ਨਾਲ ਮੌਜੂਦਾ ਸਮੇਂ ਅਤੇ ਪਿਛਲੇ ਵਿੱਤੀ ਤੇ ਮੁਦਰਾ ਨੀਤੀਆਂ, ਅੰਤਰਰਾਸ਼ਟਰੀ ਕਮੋਡਿਟੀ ਕੀਮਤਾਂ, ਯੂ.ਐੱਸ.ਡੀ. ਐਕਸਚੇਂਜ ਰੇਟ, ਮੌਸਮੀ ਕਾਰਕਾਂ ’ਤੇ ਨਿਰਭਰ ਕਰਦੀਆਂ ਹਨ। ਬੈਲੇਂਸ ਆਫ਼ ਪੇਮੈਂਟਸ ਦੇ ਅੰਕੜਿਆਂ ਅਨੁਸਾਰ ਅਗਸਤ 2021 ’ਚ ਵਸਤੂਆਂ ਅਤੇ ਸੇਵਾਵਾਂ ਦਾ ਆਯਾਤ ਕਰੀਬ 6 ਅਰਬ ਡਾਲਰ ’ਤੇ ਪਹੁੰਚਣ ਦੀ ਉਮੀਦ ਹੈ। ਨਿਊਜ਼ ਏਜੰਸੀ ਅਨੁਸਾਰ, ਆਯਾਤ ਦੇ ਉਲਟ, ਵਸਤੂਆਂ ਅਤੇ ਸੇਵਾਵਾਂ ਦੇ ਨਿਰਯਾਤ, ਅੰਕੜਿਆਂ ਅਨੁਸਾਰ, ਆਮ ਤੌਰ ’ਤੇ ਜੂਨ ਤੋਂ ਸਤੰਬਰ ਦੌਰਾਨ ਨਕਾਰਾਤਮਕ ਮੌਸਮ ਦਾ ਅਨੁਭਵ ਹੁੰਦਾ ਹੈ। ਸਥਾਨਕ ਮੀਡੀਆ ਅਨੁਸਾਰ, ਪਾਕਿਸਤਾਨ ’ਚ ਮੁਦਰਾਸਫ਼ੀਤੀ ਨੇ ਦੇਸ਼ ’ਚ ਖਾਧ ਪਦਾਰਥਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਹੈ, ਜਿਸ ਨਾਲ ਨਿਮਨ-ਮੱਧਮ ਆਮਦਨ ਵਾਲੇ ਪਰਿਵਾਰਾਂ ਦੀ ਸਥਿਤੀ ਵਿਗੜਦੀ ਜਾ ਰਹੀ ਹੈ। ਵਰਲਡ ਬੈਂਕ ਦੇ ਅਨੁਮਾਨ ਅਨੁਸਾਰ, ਪਾਕਿਸਤਾਨ ’ਚ ਗਰੀਬੀ 2020 ’ਚ 4.4 ਫੀਸਦੀ ਤੋਂ ਵੱਧ ਕੇ 5.4 ਫੀਸਦੀ ਹੋ ਗਈ ਹੈ, ਕਿਉਂਕਿ 2 ਮਿਲੀਅਨ ਤੋਂ ਵੱਧ ਲੋਕ ਗਰੀਬੀ ਰੇਖਾ ਤੋਂ ਹੇਠਾਂ ਆ ਗਏ ਹਨ।
ਸ਼ਹੀਦਾਂ ਨੂੰ ਸਲਾਮੀ ਦੇਣ ਤੋਂ ਬਾਅਦ ਘੜੀ ਦੇਖਣ ’ਤੇ ਟ੍ਰੋਲ ਹੋਏ ਅਮਰੀਕੀ ਰਾਸ਼ਟਰਪਤੀ ਬਾਈਡੇਨ
NEXT STORY