ਟੋਰਾਂਟੋ - ਕੋਰੋਨਾ ਵਾਇਰਸ ਦੇ ਮਾਮਲਿਆਂ ਵਿਚ ਕਮੀ ਨੂੰ ਵੇਖਦੇ ਹੋਏ ਕਈ ਦੇਸ਼ਾਂ ਨੇ ਸੈਲਾਨੀਆਂ ਸਮੇਤ ਸਾਰੀਆਂ ਗੈਰ ਜ਼ਰੂਰੀ ਯਾਤਰਾਵਾਂ ਲਈ ਭਾਰਤੀ ਸੈਲਾਨੀਆਂ ਨੂੰ ਇਜਾਜ਼ਤ ਦੇਣੀ ਸ਼ੁਰੂ ਕਰ ਦਿੱਤੀ ਹੈ, ਜਿਸ ਦੇ ਚਲਦੇ ਹੁਣ ਭਾਰਤੀ ਕੈਨੇਡਾ, ਮਾਲਦੀਵ ਅਤੇ ਜਰਮਨੀ ਦੀ ਯਾਤਰਾ ਕਰ ਸਕਦੇ ਹਨ। ਬਹੁਤੇ ਦੇਸ਼ਾਂ ਨੇ ਅਜੇ ਵੀ ਆਪਣੀਆਂ ਸਰਹੱਦਾਂ ਨਹੀਂ ਖੋਲ੍ਹੀਆਂ ਹਨ।
ਇਹ ਵੀ ਪੜ੍ਹੋ: ਭਾਰਤ ’ਚ ਅਮਰੀਕਾ ਦੇ ਅਗਲੇ ਰਾਜਦੂਤ ਹੋਣਗੇ ਏਰਿਕ ਗੈਰੇਸਟੀ, ਕਿਹਾ-ਮੈਂ ਇਸ ਸਨਮਾਨ ਤੋਂ ਬੇਹੱਦ ਖ਼ੁਸ਼ ਹਾਂ
ਕੈਨੇਡਾ
ਕੈਨੇਡਾ ਸਰਕਾਰ ਨੇ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਗਵਾ ਚੁੱਕੇ ਲੋਕਾਂ ਲਈ ਦਰਵਾਜ਼ੇ ਖੋਲ੍ਹ ਦਿੱਤੇ ਹਨ। ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੇ 3 ਜੁਲਾਈ ਨੂੰ ਐਲਾਨ ਕੀਤਾ ਸੀ ਕਿ ਉਹ ਦੇਸ਼ ਦੇ ਨਾਗਰਿਕਾਂ ਅਤੇ ਸਥਾਈ ਵਸਨੀਕਾਂ ਲਈ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣਗੇ। ਇਹ ਕਦਮ ਅੰਤਰਰਾਸ਼ਟਰੀ ਵਿਦਿਆਰਥੀਆਂ, ਸਥਾਈ ਵਸਨੀਕਾਂ ਦੇ ਰਿਸ਼ਤੇਦਾਰਾਂ ਅਤੇ ਵਰਕ ਪਰਮਿਟ 'ਤੇ ਕੰਮ ਕਰਨ ਵਾਲੇ ਅਸਥਾਈ ਕਰਮਚਾਰੀਆਂ ਨੂੰ ਸਹੂਲਤ ਦੇਣ ਲਈ ਚੁੱਕਿਆ ਗਿਆ ਹੈ। ਭਾਰਤੀਆਂ ਸਮੇਤ ਸਾਰੇ ਯਾਤਰੀਆਂ ਨੂੰ ਕੈਨੇਡਾ ਪਹੁੰਚਣ 'ਤੇ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ (72 ਘੰਟਿਆਂ ਤੋਂ ਜ਼ਿਆਦਾ ਪੁਰਾਣੀ ਨਹੀਂ) ਦਿਖਾਉਣੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਕੈਨੇਡਾ ਜਾਣ ਵਾਲੇ ਸਾਰੇ ਲੋਕਾਂ ਨੂੰ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲੈਣੀਆਂ ਪੈਣਗੀਆਂ। ਕੈਨੇਡਾ ਸਿਹਤ ਮੰਤਰਾਲਾ ਨੇ ਫਾਈਜ਼ਰ, ਮੋਡਰਨਾ, ਕੋਵਿਸ਼ੀਲਡ, ਐਸਟ੍ਰਾਜ਼ੇਨੇਕਾ ਤੇ ਜਾਨਸਨ ਐਂਡ ਜਾਨਸਨ ਵੈਕਸੀਨ ਨੂੰ ਮਾਨਤਾ ਦਿੱਤੀ ਹੈ ਤੇ ਇਨ੍ਹਾਂ ਵਿਚੋਂ ਕੋਈ ਵੀ ਵੈਕਸੀਨ ਲਗਵਾ ਚੁੱਕੇ ਲੋਕ ਹੀ ਕੈਨੇਡਾ ਆ ਸਕਦੇ ਹਨ। ਕੈਨੇਡਾ ਨੇ ਅਜੇ ਤੱਕ ਭਾਰਤ ਦੀ ਕੋਵੈਕਸਿਨ ਅਤੇ ਰੂਸ ਦੀ ਸਪੁਤਨਿਕ-ਵੀ ਨੂੰ ਮਨਜ਼ੂਰੀ ਨਹੀਂ ਦਿੱਤੀ ਹੈ। ਜੋ ਪੂਰੀ ਤਰ੍ਹਾਂ ਨਾਲ ਵੈਕਸੀਨੇਟ ਨਹੀਂ ਹਨ ਜਾਂ ਕੈਨੇਡਾ ਸਰਕਾਰ ਵੱਲੋਂ ਮਨਜ਼ੂਰ ਨਾ ਕੀਤੀ ਗਈ ਵੈਕਸੀਨ ਲੈ ਚੁੱਕੇ ਹਨ, ਉਨ੍ਹਾਂ ਨੂੰ ਤਿੰਨ ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਏਗਾ।
ਇਹ ਵੀ ਪੜ੍ਹੋ: ਪਾਕਿਸਤਾਨ: ਸਿੱਖਾਂ ਦੇ ਵਿਰੋਧ ਅੱਗੇ ਝੁਕੀ ਸਰਕਾਰ, 100 ਸਾਲ ਪੁਰਾਣੇ ਗੁਰਦੁਆਰੇ ਨੂੰ ਮੁੜ ਖੋਲ੍ਹਣ ਦੀ ਦਿੱਤੀ ਇਜਾਜ਼ਤ
ਜਰਮਨੀ
ਭਾਰਤ ਵਿਚ ਜਰਮਨੀ ਦੇ ਰਾਜਦੂਤ ਵਾਲਟਰ ਜੇ ਲਿੰਡਨਰ ਨੇ ਮੰਗਲਵਾਰ ਨੂੰ ਕਿਹਾ ਸੀ ਕਿ ਇਹ ਪਾਬੰਦੀ ਭਾਰਤ ਸਮੇਤ ਪੰਜ ਡੈਲਟਾ ਵੇਰੀਐਂਟ ਤੋਂ ਪ੍ਰਭਾਵਤ ਦੇਸ਼ਾਂ ਤੋਂ ਹਟਾ ਦਿੱਤੀ ਗਈ ਹੈ। ਭਾਰਤੀ ਯਾਤਰੀ ਜਿਨ੍ਹਾਂ ਨੇ ਟੀਕੇ ਦੀਆਂ ਦੋਵੇਂ ਖੁਰਾਕਾਂ ਲਈਆਂ ਹਨ ਜਾਂ ਵਾਇਰਸ ਤੋਂ ਠੀਕ ਹੋਣ ਦੇ ਸਬੂਤ ਦਿਖਾਉਣ 'ਤੇ ਉਨ੍ਹਾਂ ਨੂੰ ਜਰਮਨੀ ਪਹੁੰਚਣ ਤੋਂ ਬਾਅਦ ਇਕਾਂਤਵਾਸ ਵਿਚ ਰਹਿਣ ਦੀ ਜ਼ਰੂਰਤ ਨਹੀਂ ਹੋਵੇਗੀ। ਭਾਰਤ ਵਿਚ ਕੋਵਿਡ ਦੀ ਦੂਜੀ ਲਹਿਰ ਦੌਰਾਨ ਜਰਮਨੀ ਨੇ ਭਾਰਤੀ ਯਾਤਰੀਆਂ 'ਤੇ ਰੋਕ ਲਗਾ ਦਿੱਤੀ ਸੀ।
ਇਹ ਵੀ ਪੜ੍ਹੋ: ਸਦੀ ਦੇ ਅਖ਼ੀਰ ਤਕ ਦੁਨੀਆ ਦੇ ਲਗਭਗ 840 ਕਰੋੜ ਲੋਕਾਂ ’ਤੇ ਮੰਡਰਾ ਰਿਹਾ ਹੋਵੇਗਾ ਡੇਂਗੂ ਤੇ ਮਲੇਰੀਆ ਦਾ ਖ਼ਤਰਾ
ਮਾਲਦੀਵ
ਮਾਲਦੀਵ ਲਈ ਉਡਾਣ ਸੇਵਾ 15 ਜੁਲਾਈ ਤੋਂ ਦੁਬਾਰਾ ਸ਼ੁਰੂ ਹੋ ਰਹੀ ਹੈ। ਗੋਫਰਸਟ (ਪਹਿਲਾਂ ਗੋਏਅਰ) ਨਵੀਂ ਦਿੱਲੀ, ਮੁੰਬਈ ਅਤੇ ਬੰਗਲੌਰ ਤੋਂ ਰਾਜਧਾਨੀ ਮਾਲੇ ਲਈ ਉਡਾਣ ਸ਼ੁਰੂ ਕਰੇਗੀ। ਏਅਰਲਾਇਨ ਹਫ਼ਤੇ ਵਿਚ 2 ਵਾਰ (ਵੀਰਵਾਰ ਅਤੇ ਐਤਵਾਰ) ਆਪਣੇ ਜਹਾਜ਼ਾਂ ਦਾ ਸੰਚਾਲਨ ਸ਼ੁਰੂ ਕਰੇਗੀ ਅਤੇ ਫਿਰ 4 ਅਗਸਤ ਤੋਂ ਦੋ ਹੋਰ ਉਡਾਣਾਂ (ਬੁੱਧਵਾਰ ਅਤੇ ਐਤਵਾਰ) ਸ਼ੁਰੂ ਕਰੇਗੀ। ਉਥੇ ਹੀ 3 ਸਤੰਬਰ ਤੋਂ ਰੋਜ਼ਾਨਾ ਉਡਾਣ ਭਰੇਗੀ। ਇੰਡੀਗੋ ਨੇ ਕੋਚੀ, ਬੰਗਲੌਰ ਅਤੇ ਮੁੰਬਈ ਤੋਂ ਸਿੱਧੀਆਂ ਉਡਾਣਾਂ ਦੀ ਘੋਸ਼ਣਾ ਕੀਤੀ ਹੈ। ਕੋਚੀ ਅਤੇ ਬੰਗਲੌਰ ਤੋਂ 15 ਜੁਲਾਈ ਅਤੇ ਮੁੰਬਈ ਤੋਂ ਉਡਾਣਾਂ ਦਾ ਸੰਚਾਲਨ 16 ਜੁਲਾਈ ਤੋਂ ਸ਼ੁਰੂ ਹੋਵੇਗਾ। 20 ਜੁਲਾਈ ਤੋਂ ਮੁੰਬਈ ਅਤੇ ਮਾਲੇ ਦਰਮਿਆਨ ਰੋਜ਼ਾਨਾ ਉਡਾਣ ਹੋਵੇਗੀ। ਯਾਤਰੀਆਂ ਨੂੰ ਲਾਜ਼ਮੀ ਤੌਰ 'ਤੇ ਆਰਟੀ-ਪੀਸੀਆਰ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਪਵੇਗੀ ਅਤੇ ਦੇਸ਼ ਵਿਚ ਜਾਣ ਤੋਂ 24 ਘੰਟੇ ਪਹਿਲਾਂ ਮਾਲਦੀਵ ਦੇ ਇਮੀਗ੍ਰੇਸ਼ਨ ਪੋਰਟਲ 'ਤੇ ਹੈਲਥ ਡਿਕਲੇਰੇਸ਼ਨ ਫਾਰਮ ਵੀ ਜਮ੍ਹਾ ਕਰਨਾ ਪਏਗਾ। ਮਾਲਦੀਵ ਪਹੁੰਚਣ 'ਤੇ ਇਕਾਂਤਵਾਸ ਜਾਂ ਟੈਸਟ ਕਰਾਉਣਾ ਲਾਜ਼ਮੀ ਨਹੀਂ ਹੈ।
ਇਹ ਵੀ ਪੜ੍ਹੋ: ਦੁਨੀਆ ਦੇ ਸਭ ਤੋਂ ਸ਼ਕਤੀਸ਼ਾਲੀ ਪਾਸਪੋਰਟ ਦੀ ਸੂਚੀ ’ਚ ਚੀਨ ਅਤੇ UAE ਦੀ ਬੱਲੇ-ਬੱਲੇ, ਭਾਰਤ ਨੂੰ ਵੱਡਾ ਝਟਕਾ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਬਿਲਾਵਲ ਭੁੱਟੋ ਨੇ ਪਾਈ ਇਮਰਾਨ ਖ਼ਾਨ ਨੂੰ ਝਾੜ, ‘ਪਾਕਿ ’ਚ ਅਮਰੀਕੀ ਫੌਜੀ ਟਿਕਾਣਿਆਂ ਨੂੰ ਠੁਕਰਵਾਉਣ ਦਾ ਦਾਅਵਾ ਝੂਠ’
NEXT STORY