ਟੋਰਾਂਟੋ (ਭਾਸ਼ਾ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਇਕ ਸਕੂਲ ਕੰਪਲੈਕਸ ਵਿਚ 200 ਤੋਂ ਵੱਧ ਬੱਚਿਆਂ ਦੀਆਂ ਲਾਸ਼ਾਂ ਮਿਲਣ ਦੀ ਘਟਨਾ ਇਸ ਤਰ੍ਹਾਂ ਦੀ ਇਕਲੌਤੀ ਘਟਨਾ ਨਹੀਂ ਹੈ। ਇਸ ਸਕੂਲ ਨੂੰ ਕੈਨੇਡਾ ਦਾ ਸਭ ਤੋਂ ਵੱਡਾ ਰਿਹਾਇਸ਼ੀ ਸਕੂਲ ਮੰਨਿਆ ਜਾਂਦਾ ਸੀ। ਇਸ ਘਟਨਾ ਦੇ ਸਾਹਮਣੇ ਆਉਣ ਦੇ ਬਾਅਦ ਭਾਈਚਾਰਕ ਨੇਤਾਵਾਂ ਨੇ ਮੰਗੀ ਕੀਤੀ ਕਿ ਹਰ ਉਸ ਜਗ੍ਹਾ ਦੀ ਜਾਂਚ ਕੀਤੀ ਜਾਵੇ ਜਿੱਥੇ ਕਦੇ ਕੋਈ ਰਿਹਾਇਸ਼ੀ ਸਕੂਲ ਰਿਹਾ ਹੋਵੇ। ਇਸ ਦੀ ਪਿੱਠਭੂਮੀ ਵਿਚ ਟਰੂਡੋ ਨੇ ਇਹ ਟਿੱਪਣੀ ਕੀਤੀ।
ਬ੍ਰਿਟਿਸ਼ ਕੋਲੰਬੀਆ ਦੇ ਸੈਲਿਸ਼ ਭਾਸ਼ਾ ਬੋਲਣ ਵਾਲੇ ਇਕ ਸਮੂਹ ਫਸਟ ਨੇਸ਼ਨ ਦੀ ਪ੍ਰਮੁੱਖ ਰੋਸੇਨ ਕੈਸਮਿਰ ਨੇ ਕਿਹਾ ਕਿ ਜ਼ਮੀਨ ਦੇ ਹੇਠਾਂ ਦੀਆਂ ਵਸਤਾਂ ਦਾ ਪਤਾ ਲਗਾਉਣ ਵਾਲੀ ਰਡਾਰ ਦੀ ਮਦਦ ਨਾਲ 215 ਬੱਚਿਆਂ ਦੀਆਂ ਲਾਸ਼ਾਂ ਮਿਲੀਆਂ। ਇਹਨਾਂ ਵਿਚੋਂ ਕੁਝ 3 ਸਾਲ ਦੀ ਉਮਰ ਦੇ ਬੱਚੇ ਸਨ।ਉਹਨਾਂ ਨੇ ਕਰਵਾਰ ਨੂੰ ਦੱਸਿਆ ਕਿ ਹੋਰ ਲਾਸ਼ਾਂ ਮਿਲ ਸਕਦੀਆਂ ਹਨ ਕਿਉਂਕਿ ਸਕੂਲ ਦੇ ਮੈਦਾਨ ਅਤੇ ਹੋਰ ਹਿੱਸਿਆਂ ਦੀ ਤਲਾਸ਼ੀ ਲਈ ਜਾਣੀ ਬਾਕੀ ਹੈ। ਉਹਨਾਂ ਨੇ ਅੱਗੇ ਕਿਹਾ ਕਿ ਇਹ ਇਕ ਅਜਿਹਾ ਘਾਟਾ ਹੈ ਜਿਸ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਅਤੇ ਕੈਮਲੂਪਸ ਇੰਡੀਅਨ ਰੈਜੀਡੈਂਸ਼ੀਅਲ ਸਕੂਲ ਦੇ ਦਸਤਾਵੇਜ਼ਾਂ ਵਿਚ ਕਦੇ ਇਸ ਦਾ ਜ਼ਿਕਰ ਨਹੀਂ ਕੀਤਾ ਗਿਆ।
ਪੜ੍ਹੋ ਇਹ ਅਹਿਮ ਖਬਰ- ਜੋਅ ਬਾਈਡੇਨ ਨੇ ਆਪਣੇ ਪੁੱਤਰ ਬੀਓ ਦੀ ਬਰਸੀ ਮੌਕੇ ਦਿੱਤੀ ਸ਼ਰਧਾਂਜਲੀ
ਟਰੂਡੋ ਨੇ ਕਿਹਾ,''ਪ੍ਰਧਾਨ ਮੰਤਰੀ ਦੇ ਤੌਰ 'ਤੇ ਉਸ ਸ਼ਰਮਨਾਕ ਨੀਤੀ ਕਾਰਨ ਮੈਂ ਹੈਰਾਨ ਹਾਂ ਜਿਸ ਵਿਚ ਦੇਸ਼ ਦੇ ਬੱਚਿਆਂ ਨੂੰ ਉਹਨਾਂ ਦੇ ਭਾਈਚਾਰੇ ਤੋਂ ਚੋਰੀ ਕਰ ਲਿਆ ਜਾਂਦਾ ਹੈ। ਦੁੱਖ ਦੀ ਗੱਲ ਹੈ ਕਿ ਇਹ ਇਸ ਤਰ੍ਹਾਂ ਦੀ ਇਕਲੌਤੀ ਘਟਨਾ ਨਹੀਂ ਹੈ।'' ਉਹਨਾਂ ਨੇ ਕਿਹਾ,'' ਸਾਨੂੰ ਸੱਚਾਈ ਨੂੰ ਸਵੀਕਾਰ ਕਰਨਾ ਹੋਵੇਗਾ। ਰਿਹਾਇਸ਼ੀ ਸਕੂਲ ਸਾਡੇ ਦੇਸ਼ ਵਿਚ ਇਕ ਸੱਚਾਈ ਹਨ-ਇਕ ਤ੍ਰਾਸਦੀ ਹੈ। ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਲਿਆ ਜਾਂਦਾ ਹੈ ਅਤੇ ਫਿਰ ਜਾਂ ਤਾਂ ਉਹਨਾਂ ਨੂੰ ਵਾਪਸ ਨਹੀਂ ਕੀਤਾ ਜਾਂਦਾ ਜਾਂ ਫਿਰ ਬੁਰੀ ਹਾਲਤ ਵਿਚ ਵਾਪਸ ਭੇਜਿਆ ਜਾਂਦਾ ਹੈ।''
ਗੌਰਤਲਬ ਹੈ ਕਿ 19ਵੀਂ ਸਦੀ ਤੋਂ 1970 ਦੇ ਦਹਾਕੇ ਤੱਕ ਫਸਟ ਨੇਸ਼ਨ ਦੇ 1,50,000 ਤੋਂ ਵੱਧ ਬੱਚਿਆਂ ਨੂੰ ਕੈਨੇਡੀਅਨ ਸਮਾਜ ਵਿਚ ਅਪਨਾਉਣ ਦੇ ਪ੍ਰੋਗਰਾਮ ਦੇ ਤੌਰ 'ਤੇ ਸਰਕਾਰ ਦੇ ਵਿੱਤ ਪੋਸ਼ਣ ਵਾਲੇ ਈਸਾਈ ਸਕੂਲਾਂ ਵਿਚ ਪੜ੍ਹਨਾ ਹੁੰਦਾ ਸੀ। ਉਹਨਾਂ ਨੂੰ ਈਸਾਈ ਧਰਮ ਗ੍ਰਹਿਣ ਕਰਨ ਲਈ ਮਜਬੂਰ ਕੀਤਾ ਜਾਂਦਾ ਅਤੇ ਆਪਣੀ ਮਾਤ ਭਾਸ਼ਾ ਬੋਲਣ ਨਹੀਂ ਦਿੱਤੀ ਜਾਂਦੀ ਸੀ।ਕਈ ਬੱਚਿਆਂ ਨੂੰ ਕੁੱਟਿਆ ਜਾਂਦਾ ਸੀ ਉਹਨਾਂ ਨੂੰ ਇਤਰਾਜ਼ਯੋਗ ਸ਼ਬਦ ਕਹੇ ਜਾਂਦੇ। ਅਜਿਹਾ ਦੱਸਿਆ ਜਾਂਦਾ ਹੈ ਕਿ ਉਸ ਦੌਰਾਨ 6000 ਬੱਚਿਆਂ ਦੀ ਮੌਤ ਹੋ ਗਈ ਸੀ। ਸੱਚ ਅਤੇ ਮੇਲ ਮਿਲਾਪ ਕਮਿਸ਼ਨ ਨੇ 5 ਸਾਲ ਪਹਿਲਾਂ ਸੰਸਥਾ ਵਿਚ ਬੱਚਿਆਂ ਨਾਲ ਹੁੰਦੇ ਦੁਰਵਿਵਹਾਰ 'ਤੇ ਵਿਸਤ੍ਰਿਤ ਰਿਪੋਰਟ ਦਿੱਤੀ ਸੀ। ਕੈਨੇਡਾ ਸਰਕਾਰ ਨੇ 2008 ਵਿਚ ਸੰਸਦ ਵਿਚ ਮੁਆਫ਼ੀ ਮੰਗੀ ਸੀ ਅਤੇ ਸਕੂਲਾਂ ਵਿਚ ਬੱਚਿਆਂ ਦੇ ਸਰੀਰਕ ਅਤੇ ਯੌਨ ਸ਼ੋਸ਼ਣ ਦੀ ਗੱਲ ਸਵੀਕਾਰ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆਈ ਅਦਾਲਤ ਨੇ ਅੰਤਰਰਾਸ਼ਟਰੀ ਯਾਤਰਾ 'ਤੇ ਪਾਬੰਦੀ ਦੇ ਫ਼ੈਸਲੇ ਨੂੰ ਰੱਖਿਆ ਬਰਕਰਾਰ
ਟਰੂਡੋ ਨੇ ਕਿਹਾ ਕਿ ਉਹ ਆਪਣੇ ਮੰਤਰੀਆਂ ਨਾਲ ਗੱਲ ਕਰਨਗੇ ਕਿ ਭਾਈਚਾਰਾ ਅਤੇ ਜਿਉਂਦੇ ਬਚੇ ਲੋਕਾਂ ਨੂੰ ਮਦਦ ਦੇਣ ਲਈ ਉਹਨਾਂ ਦੀ ਸਰਕਾਰ ਕੀ ਕਰ ਸਕਦੀ ਹੈ। ਵਿਰੋਧੀ ਪਾਰਟੀ ਦੇ ਨੇਤਾ ਜਗਮੀਤ ਸਿੰਘ ਨੇ ਸੋਮਵਾਰ ਨੂੰ ਸੰਸਦ ਵਿਚ ਐਮਰਜੈਂਸੀ ਬਹਿਸ ਦੀ ਮੰਗ ਕੀਤੀ। ਉਹਨਾਂ ਨੇ ਕਿਹਾ,''ਇਸ ਵਿਚ ਹੈਰਾਨੀ ਦੀ ਗੱਲ ਨਹੀਂ ਹੈ। ਰਿਹਾਇਸ਼ੀ ਸਕੂਲਾਂ ਦੀ ਇਹੀ ਅਸਲੀਅਤ ਹੈ।'' ਕੈਮਲੂਪਸ ਸਕੂਲ 1890 ਤੋਂ 1969 ਤੱਕ ਸੰਚਾਲਿਤ ਹੋਇਆ ਸੀ। ਇਸ ਮਗਰੋਂ ਸੰਘੀ ਸਰਕਾਰ ਨੇ ਕੈਥਲਿਕ ਚਰਚ ਤੋਂ ਇਸ ਦਾ ਸੰਚਾਲਨ ਆਪਣੇ ਹੱਥਾਂ ਵਿਚ ਲੈ ਲਿਆ ਸੀ। ਇਹ ਸਕੂਲ 1978 ਵਿਚ ਬੰਦ ਹੋ ਗਿਆ ਸੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ : ਐਰੀਜ਼ੋਨਾ ’ਚ ਕਈ ਮਹੀਨਿਆਂ ਤੋਂ ਬੈਗ ’ਚ ਲੁਕੋ ਕੇ ਰੱਖੀ ਲਾਸ਼ ਮਿਲੀ, ਕਾਤਲ ਗ੍ਰਿਫ਼ਤਾਰ
NEXT STORY