ਲੰਡਨ(ਰਾਜਵੀਰ ਸਮਰਾ)— ਸਾਲ 2017 ਨੂੰ ਅਲਵਿਦਾ ਅਤੇ ਨਵੇਂ ਸਾਲ-2018 ਦੀ ਆਮਦ ਨੂੰ ਖੁਸ਼ੀ ਵਜੋਂ ਆਪਸ ਵਿਚ ਸਾਂਝੇ ਕਰਦਿਆਂ ਲੰਡਨ ਵਿਚ ਵਸਦੇ ਪੰਜਾਬੀਆਂ ਵੱਲੋਂ ਕਵੈਂਟਰੀ ਵਿਖੇ ਪ੍ਰਭਾਵਸ਼ਾਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇੰਡੀਅਨ ਓਵਰਸੀਜ਼ ਕਾਂਗਰਸ ਕਵੈਂਟਰੀ ਦੇ ਪ੍ਰਧਾਨ ਜੀਤ ਸਿੰਘ ਖੱਖ, ਮਨਜੀਤ ਸਿੰਘ ਢੰਡਾ, ਅਮਰਜੀਤ ਖੰਗੂੜਾ (ਹੋਲੀ ਬੁਸ਼) ਤੇ ਸੁੱਖ ਹੁੰਦਲ ਦੀ ਅਗਵਾਈ ਹੇਠ ਆਯੋਜਿਤ ਉਕਤ ਸਮਾਗਮ ਦੌਰਾਨ ਲੋਕ ਗਾਇਕ ਬਲਬੀਰ ਢਿੱਲੋਂ ਨੇ ਆਪਣੀ ਗਾਇਕੀ ਨਾਲ ਹਾਜ਼ਰ ਪੰਜਾਬੀ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ। ਸਮਾਗਮ ਵਿਚ ਪਹੁੰਚੇ ਵੱਡੀ ਗਿਣਤੀ ਵਿਚ ਪੰਜਾਬੀਆਂ ਨੇ ਇਕ-ਦੂਜੇ ਨਾਲ ਨਵੇਂ ਸਾਲ-2018 ਦੀਆਂ ਸ਼ੁਭਕਾਮਨਾਵਾ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਸਮਾਗਮ ਵਿਚ ਪਹੁੰਚੇ ਗਾਇਕਾਂ ਤੋਂ ਇਲਾਵਾ ਪੰਜਾਬੀ ਭਾਈਚਾਰੇ ਦੇ ਪਤਵੰਤਿਆਂ, ਜਿਨ੍ਹਾਂ ਵਿਚ ਅਵਤਾਰ ਸਿੰਘ ਧਾਮੀ, ਅਨਿਲ ਘਈਵਾਲ, ਰਾਮ ਲਾਲ ਮੱਟੂ, ਦੇਵ ਰਾਜ ਸਹੋਤਾ , ਭਗਵੰਤ ਸਿੰਘ ਪੰਧੇਰ, ਕੈਮਰਾਨ, ਬਲਵਿੰਦਰ ਸਿੰਘ ਗਿੱਲ, ਅਮਨਦੀਪ ਘੁੰਮਣ, ਰਾਜਾ ਖੱਖ ਆਦਿ ਨੂੰ ਯਾਦ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਜੀਤ ਸਿੰਘ ਖੱਖ ਨੇ ਕਿਹਾ ਕਿ ਉਕਤ ਸਮਾਗਮ ਆਯੋਜਨ ਕਰਨ ਦਾ ਸਾਡਾ ਮਕਸਦ ਇਹੀ ਸੀ ਕਿ ਅਸੀਂ ਪੰਜਾਬੀਆਂ ਨੂੰ ਇਕ ਮੰਚ 'ਤੇ ਇਕੱਠੇ ਕਰਕੇ ਜਿੱਥੇ ਉਨ੍ਹਾਂ ਦਾ ਆਪਸ ਵਿਚ ਮੇਲ-ਮਿਲਾਪ ਤੇ ਪਿਆਰ ਵਧਾਉਣਾ ਹੈ, ਉੱਥੇ ਹੀ ਉਨ੍ਹਾਂ ਨੂੰ ਆਪਣੇ ਵਿਰਸੇ, ਸੱਭਿਆਚਾਰ, ਗੀਤ ਸੰਗੀਤ, ਪਹਿਰਾਵੇ ਤੇ ਖਾਣ-ਪੀਣ ਸਬੰਧੀ ਜਾਗਰੂਕ ਕਰਾਉਣਾ ਸੀ। ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸਾ ਬਹੁਤ ਅਮੀਰ ਹੈ ਜਿਸ ਦਾ ਅਸਰ ਸਮੁੱਚੀ ਦੁਨੀਆ ਵਿਚ ਦੇਖਿਆ ਜਾ ਸਕਦਾ ਹੈ।|ਇਸ ਮੌਕੇ ਹੋਰਨਾਂ ਤੋਂ ਇਲਾਵਾ ਦੀਪਾ ਢੰਡਾ, ਰਿੰਦਾ ਪਹਿਲਵਾਨ, ਸਟੀਵ, ਟੋਨੀ, ਰਵੀ ਢਿੱਲੋਂ, ਗੋਰਵ ਭਿੰਦਾ ਨਿਊ ਪੰਜਾਬ ਫੂਡ, ਸਾਬਾ ਸਮਰਾ, ਦਵਿੰਦਰ ਸਿੰਘ ਸਮਰਾ, ਹਰਮਨ ਕਪੂਰਥਲਾ ਆਦਿ ਨੇ ਇਸ ਸਮਾਗਮ ਵਿਚ ਸ਼ਿਰਕਤ ਕੀਤੀ।
ਰਿਸੈਪਸ਼ਨ ਪਾਰਟੀ ਦੇ ਦਿਨ ਲਾੜੀ ਨੇ ਦਿੱਤਾ ਬੱਚੇ ਨੂੰ ਜਨਮ (ਤਸਵੀਰਾਂ)
NEXT STORY