ਵਾਸ਼ਿੰਗਟਨ — ਦਿੱਗਜ ਕੰਪਨੀ ਮਰਸੀਡੀਜ਼ ਦੀ ਚੀਨੀ ਯੂਨਿਟ ਨੇ ਸੋਸ਼ਲ ਮੀਡੀਆ ਦੀ ਇਕ ਪੋਸਟ 'ਚ ਦਲਾਈ ਲਾਮਾ ਦਾ ਜ਼ਿਕਰ ਕਰਨ 'ਤੇ ਮੁਆਫੀ ਮੰਗੀ ਹੈ। ਪੈਰੰਟ ਕੰਪਨੀ ਵੱਲੋਂ ਇੰਸਟਾਗ੍ਰਾਮ 'ਤੇ ਕੀਤੀ ਗਈ ਇਕ ਪੋਸਟ 'ਚ ਤਿੱਬਤੀ ਗੁਰੂ ਦਲਾਈ ਲਾਮਾ ਵੱਲੋਂ ਲਿੱਖੀ ਇਕ ਲਾਇਨ ਦਾ ਜ਼ਿਕਰ ਦਾ ਕੀਤਾ ਗਿਆ ਸੀ। ਇਸ ਤੋਂ ਬਾਅਦ ਕੰਪਨੀ ਦੀ ਚੀਨੀ ਯੂਨਿਟ ਨੂੰ ਚੀਨ ਦੇ ਦਬਾਅ ਕਾਰਨ ਮੁਆਫੀ ਮੰਗਣੀ ਪਈ। ਇਕ ਅੰਗ੍ਰਜ਼ੀ ਅਖਬਾਰ ਮੁਤਾਬਕ ਮਰਸੀਡੀਜ਼ ਦੇ ਬਿਆਨ 'ਚ ਕਿਹਾ ਗਿਆ, 'ਅਸੀਂ ਇਸ ਗੱਲ ਤੋਂ ਪੂਰੀ ਤਰ੍ਹਾਂ ਵਾਕਿਫ ਹਾਂ ਕਿ ਪੋਸਟ ਦੇ ਚੱਲਦੇ ਚੀਨੀ ਲੋਕਾਂ, ਸਹਿਕਰਮੀਆਂ ਦੀਆਂ ਭਾਵਨਾਵਾਂ ਨੂੰ ਦੁਖ ਪਹੁੰਚਿਆ ਹੈ, ਅਸੀਂ ਇਸ ਦੇ ਲਈ ਮੁਆਫੀ ਮੰਗਦੇ ਹਾਂ।'
ਅਖਬਾਰ ਦੀ ਰਿਪੋਰਟ ਮੁਤਾਬਕ ਮਰਸੀਡੀਜ਼ ਬੇਂਜ਼ ਦੀ ਯੂਨਿਟ ਨੇ ਕਿਹਾ ਕਿ ਅਸੀਂ ਚੀਨ ਦੀ ਸੰਸਕ੍ਰਿਤੀ ਅਤੇ ਮੂਲਾਂ ਨੂੰ ਚੰਗੀ ਤਰ੍ਹਾਂ ਨਾਲ ਸਮਝਦੇ ਹਾਂ। ਕੰਪਨੀ ਨੂੰ ਇਹ ਮੁਆਫੀ ਆਪਣੀ ਇੰਸਟਗ੍ਰਾਮ ਦੀ ਉਸ ਪੋਸਟ 'ਤੇ ਮੰਗਣੀ ਪਈ ਹੈ, ਜਿਸ 'ਚ ਉਸ ਨੇ ਇਕ ਲਗੱਜ਼ਰੀ ਵ੍ਹੀਕਲ ਦੀ ਫੋਟੋ ਪਾਉਂਦੇ ਹੋਏ ਦਲਾਈ ਲਾਮਾ ਦੀ ਇਹ ਲਾਈਨ ਲਿੱਖੀ ਸੀ, 'ਹਾਲਾਤਾਂ ਨੂੰ ਸਾਰੇ ਕੋਨਿਆਂ ਨਾਲ ਦੇਖੋ। ਇਸ ਨਾਲ ਤੁਹਾਡਾ ਦਿਮਾਗ ਹੋਰ ਜ਼ਿਆਦਾ ਖੁਲੇਗਾ।'
ਕੰਪਨੀ ਦੀ ਇਸ ਪੋਸਟ ਤੋਂ ਬਾਅਦ ਚੀਨ 'ਚ ਸੋਸ਼ਲ ਮੀਡੀਆ ਯੂਜ਼ਰਸ ਨੇ ਉਸ ਨੂੰ ਘੇਰਣਾ ਸ਼ੁਰੂ ਕਰ ਦਿੱਤਾ ਅਤੇ ਚੀਨੀ ਮਾਰਕਿਟ 'ਚੋਂ ਉਸ ਨੂੰ ਬਾਹਰ ਕਰਨ ਦੀ ਮੰਗ ਕੀਤੀ ਜਾਣ ਲੱਗੀ। ਇਕ ਅੰਗ੍ਰਜ਼ੀ ਅਖਬਾਰ ਵੱਲੋਂ ਚੀਨ ਦੇ ਸੋਸ਼ਲ ਮੀਡੀਆ ਪਲੇਟਫਾਰਮ ਵੀਬੋ ਦੇ ਇਕ ਯੂਜ਼ਰ ਦੀ ਟਿੱਪਣੀ ਦਾ ਹਵਾਲਾ ਦਿੰਦੇ ਹੋਏ ਲਿੱਖਿਆ, 'ਕੁਝ ਵਿਦੇਸ਼ੀ ਕੰਪਨੀਆਂ ਆਪਣੇ ਚਾਈਨੀਜ਼ ਕਲਾਇੰਟਜ਼ (ਗਾਹਕਾਂ) ਨੂੰ ਲੈ ਕੇ ਸੰਵੇਦਨਸ਼ੀਲ ਨਹੀਂ ਹੈ। ਇਨ੍ਹਾਂ ਕੰਪਨੀਆਂ ਨੂੰ ਚੇਤਾਵਨੀ ਦਿੱਤੀ ਜਾਣੀ ਚਾਹੀਦੀ।' ਹਾਲ ਹੀ 'ਚ ਮੈਰੀਅਟ ਹੋਟਲ ਚੇਨ ਨੂੰ ਵੀ ਇਕ ਸਰਵੇਖਣ 'ਚ ਤਿੱਬਤ ਨੂੰ ਵੱਖ ਦੇਸ਼ ਦੱਸਣ 'ਤੇ ਮੁਆਫੀ ਮੰਗਣੀ ਪਈ ਹੈ।
ਕਾਂਗੋ : ਅਣਪਛਾਤੇ ਹਮਲਾਵਰਾਂ ਨੇ ਹਸਪਤਾਲ 'ਚ ਮਰੀਜ਼ਾਂ 'ਤੇ ਕੀਤਾ ਚਾਕੂ ਨਾਲ ਹਮਲਾ
NEXT STORY