ਬੈਂਕਾਕ-ਥਾਈਲੈਂਡ 'ਚ ਇਕ ਮਛੇਰਾ ਰਾਤੋ-ਰਾਤ ਕਰੋੜਪਤੀ ਬਣ ਗਿਆ। ਕਿਸਮਤ ਨਾਲ ਮਛੇਰੇ ਨੂੰ ਸਮੁੰਦਰ ਤੱਟ 'ਤੇ ਵ੍ਹੇਲ ਦੀ ਉਲਟੀ (Whale Vomit) ਮਿਲ ਗਈ। ਦੱਸ ਦੇਈਏ ਕਿ ਵ੍ਹੇਲ ਦੀ ਉਲਟੀ ਬਹੁਤ ਕੀਮਤੀ ਹੁੰਦੀ ਹੈ। ਨਾਰਿਸ ਨਾਂ ਦਾ ਮਛੇਰਾ ਵ੍ਹੇਲ ਦੀ ਉਲਟੀ ਨੂੰ ਮਾਮੂਲੀ ਚੱਟਾਨ ਦਾ ਟੁਕੜਾ ਸਮਝ ਰਿਹਾ ਸੀ ਪਰ ਉਸ ਦੀ ਕੀਮਤ 24 ਲੱਖ ਪਾਊਂਡ ਹੈ। ਵਿਗਿਆਨਕ ਭਾਸ਼ਾ 'ਚ ਇਸ ਨੂੰ ਐਂਬਰਗ੍ਰੀਸ (Ambergris)ਕਹਿੰਦੇ ਹਨ। ਇਸ ਦਾ ਵਜ਼ਨ ਕਰੀਬ 100 ਕਿਲੋ ਹੈ। ਇਸ ਦੇ ਨਾਲ ਹੀ ਇਹ ਹੁਣ ਤੱਕ ਪਾਇਆ ਗਿਆ ਐਂਬਰਗ੍ਰੀਸ ਦਾ ਸਭ ਤੋਂ ਵੱਡਾ ਟੁਕੜਾ ਹੈ।
ਇਹ ਵੀ ਪੜ੍ਹੋ:-ਬਾਇਓਨਟੇਕ ਤੇ ਫਾਈਜ਼ਰ ਨੇ ਕੋਵਿਡ-19 ਟੀਕੇ ਦੀ ਮਨਜ਼ੂਰੀ ਲਈ ਯੂਰਪੀਅਨ ਏਜੰਸੀ ਨੂੰ ਸੌਂਪੀ ਅਰਜ਼ੀ
ਰੈਕਟਮ ਰਾਹੀਂ ਵ੍ਹੇਲ ਦੇ ਸਰੀਰ ਤੋਂ ਐਂਬਰਗ੍ਰੀਸ ਆਉਂਦਾ ਹੈ ਬਾਹਰ
ਕਈ ਵਿਗਿਆਨਕ ਇਸ ਨੂੰ ਵ੍ਹੇਲ ਦੀ ਉਲਟੀ ਦੱਸਦੇ ਹਨ ਤਾਂ ਕਈ ਇਸ ਨੂੰ ਮਲ ਦੱਸਦੇ ਹਨ। ਇਹ ਵ੍ਹੇਲ ਦੇ ਸਰੀਰ 'ਚੋਂ ਨਿਕਲਣ ਵਾਲੀ ਰਹਿੰਦ-ਖੂੰਹਦ ਹੁੰਦੀ ਹੈ ਜੋ ਉਸ ਦੀਆਂ ਅੰਤੜੀਆਂ ਤੋਂ ਨਿਕਲਦਾ ਹੈ ਅਤੇ ਉਹ ਇਸ ਨੂੰ ਹਜ਼ਮ ਨਹੀਂ ਕਰ ਪਾਂਦੀ ਹੈ। ਕਈ ਵਾਰ ਇਹ ਪਦਾਰਥ ਰੈਟਕਮ ਰਾਹੀਂ ਬਾਹਰ ਆਉਂਦਾ ਹੈ ਪਰ ਕਦੇ-ਕਦੇ ਪਦਾਰਥ ਵੱਡਾ ਹੋਣ ਕਾਰਣ ਵ੍ਹੇਲ ਇਸ ਨੂੰ ਮੂੰਹ 'ਚੋਂ ਉਗਲ ਦਿੰਦੀ ਹੈ। ਐਂਬਰਗ੍ਰੀਮ ਵ੍ਹੇਲ ਦੀਆਂ ਅੰਤੜੀਆਂ 'ਚੋਂ ਨਿਕਲਣ ਵਾਲਾ ਸਲੇਟੀ ਜਾਂ ਕਾਲੇ ਰੰਗ ਦਾ ਇਕ ਠੋਸ, ਮੋਮ ਵਰਗਾ ਜਲਣਸ਼ੀਲ ਪਦਾਰਥ ਹੈ।
ਇਹ ਵੀ ਪੜ੍ਹੋ:-ਬ੍ਰਿਟੇਨ ਦੀ ਅਦਾਲਤ ਨੇ ਨੀਰਵ ਮੋਦੀ ਦੀ ਹਿਰਾਸਤ ਮਿਆਦ 29 ਦਸੰਬਰ ਤੱਕ ਵਧਾਈ
ਇਹ ਵ੍ਹੇਲ ਦੇ ਸਰੀਰ ਦੇ ਅੰਦਰ ਉਸ ਦੀ ਰੱਖਿਆ ਲਈ ਪੈਦਾ ਹੁੰਦਾ ਤਾਂ ਕਿ ਉਸ ਦੀਆਂ ਅੰਤੜੀ ਨੂੰ ਸਕਵਿਡ (ਇਕ ਸਮੁੰਦਰੀ ਤੱਟ) ਦੀ ਤੇਜ਼ ਚੁੰਝ ਤੋਂ ਬਚਾਇਆ ਜਾ ਸਕੇ। ਆਮ ਤੌਰ 'ਤੇ ਵ੍ਹੇਲ ਸਮੁੰਦਰ ਤੱਟ ਤੋਂ ਕਾਫੀ ਦੂਰ ਹੀ ਰਹਿੰਦੀ ਹੈ, ਅਜਿਹੇ 'ਚ ਉਨ੍ਹਾਂ ਦੇ ਸਰੀਰ ਤੋਂ ਨਿਕਲੇ ਇਸ ਪਦਾਰਥ ਨੂੰ ਸਮੁੰਦਰ ਤੱਟ ਤੱਕ ਆਉਣ 'ਚ ਕਈ ਸਾਲ ਲੱਗ ਜਾਂਦੇ ਹਨ। ਇਸ 'ਚ ਇਕ ਬਿਨ੍ਹਾਂ ਮਹਿਕ ਦੇ ਅਲਕੋਹਲ ਮੌਜੂਦ ਹੁੰਦੀ ਹੈ ਜਿਸ ਦਾ ਇਸਤੇਮਾਲ ਪਰਫਿਊਮ ਦੀ ਮਹਿਕ ਨੂੰ ਲੰਬੇ ਸਮੇਂ ਤੱਕ ਬਰਕਰਾਰ ਰੱਖਣ ਲਈ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ:-ਮੈਕਸੀਕੋ 'ਚ ਵਾਇਰਸ ਕਾਰਣ ਹਾਲਾਤ ਬਹੁਤ ਖਰਾਬ : WHO
ਥਾਈਲੈਂਡ ਦੇ ਨਾਸਿਰ ਸੁਵਾਨਸਾਂਗ ਨੂੰ ਸਮੁੰਦਰੀ ਤੱਟ ਨੇੜੇ ਇਹ ਟੁਕੜਾ ਮਿਲਿਆ ਸੀ। ਉਹ ਇਸ ਨੂੰ ਘਰ ਲੈ ਕੇ ਆਇਆ ਅਤੇ ਸਟੱਡੀ ਕੀਤੀ ਤਾਂ ਕੁਝ ਹੋਰ ਦੀ ਪਤਾ ਚੱਲਿਆ। ਨਾਰਿਸ ਦਾ ਕਹਿਣਾ ਹੈ ਕਿ ਉਸ ਨਾਲ ਇਕ ਵਪਾਰੀ ਨੇ ਵਾਅਦਾ ਕੀਤਾ ਹੈ ਕਿ ਜੇਕਰ ਐਂਬਰਗ੍ਰੀਸ ਦੀ ਕੁਆਲਟੀ ਬਿਹਤਰ ਨਿਕਲਦੀ ਤਾਂ ਇਸ ਦੇ ਲਈ ਉਸ ਨੂੰ 23,740 ਪਾਊਂਡ ਪ੍ਰਤੀ ਕਿਲੋ ਦੀ ਕੀਮਤ ਦਿੱਤੀ ਜਾਵੇਗੀ। ਨਾਰਿਸ ਫਿਲਹਾਲ ਸਪੈਸ਼ਲਿਟਸ ਦਾ ਇੰਤਜ਼ਾਰ ਕਰ ਰਹ ੇਹਨ ਤਾਂ ਜੋ ਇਸ ਦਾ ਸਹੀ ਮੁਲਾਂਕਣ ਕਰ ਸਕਣ। ਉਹ ਪੁਲਸ ਨੂੰ ਵੀ ਇਸ ਦੇ ਬਾਰੇ 'ਚ ਜਾਣਕਾਰੀ ਦੇਣਗੇ ਕਿਉਂਕਿ ਇਸ ਦਾ ਚੋਰੀ ਦਾ ਖਤਰਾ ਵੀ ਵਧ ਗਿਆ ਹੈ।
ਇਹ ਵੀ ਪੜ੍ਹੋ:-ਕੋਵਿਡ-19 ਨਾਲ ਇਨਫੈਕਟਿਡ ਇਕ ਤਿਹਾਈ ਤੋਂ ਜ਼ਿਆਦਾ ਬੱਚਿਆਂ 'ਚ ਇਸ ਬੀਮਾਰੀ ਦੇ ਲੱਛਣ ਨਹੀਂ : ਅਧਿਐਨ
ਕੋਰੋਨਾ ਕਾਰਨ ਨੋਬਲ ਪੁਰਸਕਾਰ ਸਮਾਰੋਹ ਵੀ ਹੋਣਗੇ ਆਨਲਾਈਨ
NEXT STORY