ਵਾਸ਼ਿੰਗਟਨ - ਪਿਛਲੇ ਕੁਝ ਸਮੇਂ ਵਿਚ ਧਰਤੀ ਦੀ ਦਿਸ਼ਾ ਵਿਚ ਕਈ ਐਸਟਰੋਇਡ (ਉਲਕਾ ਪਿੰਡ) ਆਏ ਹਨ ਪਰ ਕਿਸੇ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ, ਵੀਰਵਾਰ (21 ਮਈ) ਨੂੰ ਹੁਣ ਤੱਕ ਦਾ ਸਭ ਤੋਂ ਖਤਰਨਾਕ ਐਸਟਰੋਇਡ 1997-ਬੀ. ਕਿਊ. ਆਉਣ ਵਾਲਾ ਹੈ। ਖਾਸ ਗੱਲ ਇਹ ਹੈ ਕਿ ਇਸ ਨੂੰ ਪੁਲਾੜ ਦੇ ਸਭ ਤੋਂ ਵੱਡੇ ਅਤੇ ਖਤਰਨਾਕ ਐਸਟਰੋਇਡ ਅਪੋਲੋ ਦੀ ਕੈਟੇਗਰੀ ਵਿਚ ਸ਼ਾਮਲ ਕੀਤਾ ਜਾਂਦਾ ਹੈ।
1997 ਵਿਚ ਖੋਜਿਆ ਗਿਆ
ਇਹੀ ਕਾਰਨ ਹੈ ਕਿ ਦੁਨੀਆ ਭਰ ਵਿਚ ਦੇ ਸਾਇੰਸਦਾਨ ਇਸ 'ਤੇ ਨਜ਼ਰ ਟਿਕਾਈ ਬੈਠੇ ਹਨ। ਸਾਇੰਸਦਾਨਾਂ ਮੁਤਾਬਕ 1 ਕਿਲੋਮੀਟਰ ਲੰਬੇ ਕਿਸੇ ਵੀ ਐਸਟਰੋਇਡ ਦੇ ਧਰਤੀ ਨਾਲ ਟਕਰਾਉਣ ਨਾਲ ਭਿਆਨਕ ਨਤੀਜੇ ਹੋ ਸਕਦੇ ਹਨ। 1997 ਬੀ. ਕਿਊ ਐਸਟਰੋਇਡ ਨੂੰ 136795 ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਇਹ 11.6 ਕਿ. ਮੀ. ਪ੍ਰਤੀ ਸਕਿੰਟ ਦੀ ਰਫਤਾਰ ਨਾਲ ਧਰਤੀ ਵੱਲ ਵਧ ਰਿਹਾ ਹੈ। ਨਾਸਾ ਨੇ 1997 ਵਿਚ ਦੱਸਿਆ ਸੀ ਕਿ 1997 ਬੀ. ਕਿਊ ਐਸਟਰੋਇਡ 0.668 ਤੋਂ ਲੈ ਕੇ 1.493 ਚੌੜਾ ਹੈ।
ਹੋ ਸਕਦੈ ਕੋਈ ਵੀ ਨਤੀਜਾ
ਹਾਲਾਂਕਿ, ਇਸ ਦੀ ਤਾਜ਼ਾ ਸਥਿਤੀ ਦੀ ਗੱਲ ਕਰੀਏ ਤਾਂ ਮੰਨਿਆ ਜਾ ਰਿਹਾ ਹੈ ਕਿ ਇਹ ਧਰਤੀ ਤੋਂ 6.156 ਮਿਲੀਅਨ ਕਿਲੋਮੀਟਰ ਦੀ ਦੂਰੀ ਨਾਲ ਗੁਜਰੇਗਾ। ਐਸਟਰੋਇਡ 1997 ਬੀ. ਕਿਊ. ਤੋਂ ਭਾਂਵੇ ਕੋਈ ਖਤਰਾ ਨਾ ਹੋਵੇ ਪਰ ਨਾਸਾ ਦੇ ਸਾਇੰਸਦਾਨ ਪੂਰੀ ਸਾਵਧਾਨੀ ਵਰਤ ਰਹੇ ਹਨ। ਦਰਅਸਲ, ਇਹ 97 ਫੀਸਦੀ ਦੂਜੇ ਐਸਟਰੋਇਡ ਦੀ ਤੁਲਨਾ ਵਿਚ ਜ਼ਿਆਦਾ ਵੱਡਾ ਹੈ ਅਤੇ ਜੇਕਰ ਇਹ ਧਰਤੀ ਨਾਲ ਟਕਰਾਉਂਦਾ ਹੈ ਤਾਂ ਭਿਆਨਕ ਤਬਾਹੀ ਲਿਆਉਣ ਵਿਚ ਸਮਰੱਥ ਹੈ। ਇਥੋਂ ਤੱਕ ਕਿ ਜੇਕਰ ਇਹ ਐਸਟਰੋਇਡ ਬਿਨਾਂ ਧਰਤੀ ਨੂੰ ਛੁਹ ਵੀ ਨਿਕਲਿਆ ਤਾਂ ਵੀ ਇਹ ਵਿਸ਼ਾਲ ਸੁਨਾਮੀ ਲਿਆ ਸਕਦਾ ਹੈ।
100 ਸਾਲ ਤੱਕ 22 ਐਸਟਰੋਇਡ 'ਤੇ ਨਜ਼ਰ
ਨਾਸਾ ਮੁਤਾਬਕ ਅਜਿਹੇ ਕਰੀਬ 22 ਐਸਟਰੋਇਡ ਹਨ ਜੋ ਆਪਣੇ ਵਾਲੇ ਸਾਲਾਂ ਵਿਚ ਧਰਤੀ ਦੇ ਕਰੀਬ ਆ ਸਕਦੇ ਹਨ ਅਤੇ ਟੱਕਰ ਦੀ ਸੰਭਾਵਨਾਵਾਂ ਹੋ ਸਕਦੀ ਹੈ। ਜੇਕਰ ਕਿਸੇ ਤੇਜ਼ ਰਫਤਾਰ ਸਪੇਸ ਆਬਜ਼ੈਕਟ ਦੇ ਧਰਤੀ ਤੋਂ 46.5 ਲੱਖ ਮੀਲ ਤੱਕ ਕਰੀਬ ਆਉਣ ਦੀ ਸੰਭਾਵਨਾ ਹੁੰਦੀ ਹੈ ਤਾਂ ਉਸ ਨੂੰ ਸਪੇਸ ਆਰਗੇਨਾਇਜੇਸ਼ੰਸ ਖਤਰਨਾਕ ਮੰਨਦੇ ਹਨ। ਨਾਸਾ ਦਾ ਸੈਨਟਰੀ ਸਿਸਟਮ ਅਜਿਹੇ ਖਤਰਿਆਂ 'ਤੇ ਪਹਿਲਾਂ ਤੋਂ ਨਜ਼ਰ ਰੱਖਦਾ ਹੈ। ਇਸ ਵਿਚ ਆਉਣ ਵਾਲੇ 100 ਸਾਲਾਂ ਲਈ ਫਿਲਹਾਲ 22 ਅਜਿਹੇ ਐਸਟਰੋਇਡ ਹਨ ਜਿਨ੍ਹਾਂ ਦੇ ਧਰਤੀ ਨਾਲ ਟਕਰਾਉਣ ਦੀ ਥੋੜੀ ਜਿਹੀ ਵੀ ਸੰਭਾਵਨਾ ਹੈ।
ਸਿੰਗਾਪੁਰ 'ਚ ਇਕਾਂਤਵਾਸ ਦੇ ਆਦੇਸ਼ ਦਾ ਉਲੰਘਣ ਕਰਨ 'ਤੇ ਭਾਰਤੀ ਨਾਗਰਿਕ ਨੂੰ ਜ਼ੁਰਮਾਨਾ
NEXT STORY