ਵੈਟੀਕਨ ਸਿਟੀ (ਭਾਸ਼ਾ)— ਵੈਟੀਕਨ ਸਿਟੀ ਵਿਚ ਆਯੋਜਿਤ ਵਿਸ਼ਵ ਦੇ ਸੀਨੀਅਰ ਬਿਸ਼ਪ ਸੰਮਲੇਨ ਵਿਚ ਇਕ ਕੈਥੋਲਿਕ ਕਾਰਡੀਨਲ ਨੇ ਸ਼ਨੀਵਾਰ ਨੂੰ ਇਕ ਬਿਆਨ ਦਿੱਤਾ। ਆਪਣੇ ਬਿਆਨ ਵਿਚ ਕਾਰਡੀਨਲ ਨੇ ਇਹ ਸਵੀਕਾਰ ਕੀਤਾ ਕਿ ਬੱਚਿਆਂ ਨਾਲ ਯੋਣ ਸ਼ੋਸ਼ਣ ਦੇ ਦੋਸ਼ ਜਿਹੜੇ ਪਾਦਰੀਆਂ 'ਤੇ ਲੱਗੇ ਸਨ, ਉਨ੍ਹਾਂ ਨਾਲ ਜੁੜੇ ਜਿਹੜੇ ਦਸਤਾਵੇਜ਼ਾਂ ਦੀ ਗੱਲ ਕੀਤੀ ਜਾ ਰਹੀ ਹੈ ਉਨ੍ਹਾਂ ਨੂੰ ਜਾਂ ਤਾਂ ਨਸ਼ਟ ਕਰ ਦਿੱਤਾ ਗਿਆ ਹੈ ਜਾਂ ਫਿਰ ਉਨ੍ਹਾਂ ਨੇ ਕਦੇ ਤਿਆਰ ਹੀ ਨਹੀਂ ਕੀਤਾ ਗਿਆ ਸੀ।
ਜਰਮਨ ਕਾਰਡੀਨਲ ਰੇਨਹਾਰਡ ਮਾਰਕਸ ਪੋਪ ਫ੍ਰਾਂਸਿਸ ਵੱਲੋਂ ਸੰਚਾਲਿਤ ਕੀਤੇ ਗਏ ਦੁਨੀਆ ਦੇ ਸੀਨੀਅਰ ਬਿਸ਼ਪਾਂ ਦੇ ਸੰਮਲੇਨ ਦੇ ਤੀਜੇ ਦਿਨ ਬੋਲ ਰਹੇ ਸਨ। ਪਾਦਰੀਆਂ ਵੱਲੋਂ ਬੱਚਿਆਂ ਦੇ ਯੌਨ ਸ਼ੋਸ਼ਣ ਦੇ ਸੰਕਟ ਨਾਲ ਨਜਿੱਠਣ ਦੀ ਕੋਸ਼ਿਸ਼ ਦੇ ਤਹਿਤ ਇਸ ਸੰਮੇਲਨ ਦਾ ਆਯੋਜਨ ਕੀਤਾ ਗਿਆ ਸੀ। ਮਾਰਕਸ ਨੇ ਇਸ ਸੰਮੇਲਨ ਵਿਚ ਕਿਹਾ,''ਉਹ ਦਸਤਾਵੇਜ਼ ਜਿਸ ਵਿਚ ਪਾਦਰੀਆਂ ਦੇ ਗਲਤ ਕੰਮਾਂ ਦਾ ਜ਼ਿਕਰ ਸੀ ਜਾਂ ਉਨ੍ਹਾਂ ਦੇ ਨਾਮ ਸ਼ਾਮਲ ਸਨ ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਹੈ ਜਾਂ ਉਹ ਕਦੇ ਤਿਆਰ ਹੀ ਨਹੀਂ ਕੀਤੇ ਗਏ।'' ਉਨ੍ਹਾਂ ਨੇ ਕਿਹਾ,''ਅਪਰਾਧੀਆਂ ਦੀ ਜਗ੍ਹਾ ਪੀੜਤਾਂ ਨੂੰ ਕੰਟਰੋਲ ਕੀਤਾ ਗਿਆ ਅਤੇ ਉਨ੍ਹਾਂ ਨੂੰ ਚੁੱਪ ਕਰਵਾਇਆ ਗਿਆ।''
ਇਟਲੀ : ਸਤਿਗੁਰੂ ਰਵੀਦਾਸ ਜੀ ਦੇ 642ਵੇਂ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ 'ਖੂਨਦਾਨ ਕੈਂਪ'
NEXT STORY