ਜਲੰਧਰ - ਜਾਣੇ-ਅਨਜਾਣੇ ਪਾਣੀ ਬਰਬਾਦ ਹੋ ਰਿਹਾ ਹੈ। ਸਾਰੇ ਦੇਸ਼ ਨੂੰ ਇੱਕ ਜੁੱਟ ਹੋ ਕੇ ਇਸ ਦੀ ਬਰਬਾਦੀ ਨੂੰ ਰੋਕਣਾ ਚਾਹੀਦਾ ਹੈ। ਜੇਕਰ ਅਸੀਂ ਮਿਲ ਕੇ ਇਸ ਵੱਲ ਧਿਆਨ ਦਿਆਗੇ ਤਾਂ ਜ਼ਰੂਰ ਇਸ ਦੀ ਬਰਬਾਦੀ ਨੂੰ ਰੋਕ ਸਕਾਂਗੇ। ਬਸ ਲੋੜ ਹੈ ਥੋੜ੍ਹਾ ਜਿਹਾ ਧਿਆਨ ਦੇਣ ਦੀ।
1. ਕਦੇ ਵੀ ਕਿਸੇ ਸਮੇਂ, ਰਸਤੇ ਜਾਂਦੇ ਸਮੇਂ, ਕਿਤੇ ਵੀ... ਪਾਣੀ ਬਰਬਾਦ ਹੁੰਦਾ ਦੇਖੋ ਤਾਂ ਤੁਰੰਤ ਕੋਸ਼ਿਸ਼ ਕਰੋ ਕਿ ਇਸ ਨੂੰ ਰੋਕੋ। ਇਹ ਹੁਣ ਵਕਤ ਦੀ ਜ਼ਰੂਰਤ ਵੀ ਹੈ ਅਤੇ ਤੁਹਾਡਾ ਫਰਜ਼ ਵੀ।
2. ਕਦੇ ਕਿਸੇ ਪੜੋਸੀ ਦੇ ਘਰ ਪਾਣੀ ਬਰਬਾਦ ਹੋਣ ਦੀ ਅਵਾਜ਼ ਜਾਂ ਟੈਂਕੀ ਭਰਣ ਦੀ ਅਵਾਜ਼, ਕਾਰ ਧੋਣ ਕਾਰਨ ਹੋ ਰਹੀ ਪਾਣੀ ਦੀ ਬਰਬਾਦੀ ਨੂੰ ਰੋਕੋ।
3. ਬਰੱਸ਼ ਕਰਦੇ ਸਮੇਂ ਪਾਣੀ ਬੰਦ ਕਰ ਦਿਓ।
4. ਕਪੜੇ ਧੋਣ ਵਾਲੇ ਪਾਣੀ ਨਾਲ ਘਰ ਦੀ ਸਫਾਈ ਜਾਂ ਇਹ ਪਾਣੀ ਫਲੱਸ਼ 'ਚ ਵੀ ਇਸਤੇਮਾਲ ਕਰ ਸਕਦੇ ਹੋ।
5. ਦਾਲਾਂ ਧੋਣ ਵਾਲੇ ਪਾਣੀ ਨੂੰ ਪੌਦੀਆਂ 'ਚ ਪਾ ਸਕਦੇ ਹੋ।
6. ਬਰਤਨ ਹੋ ਸਕੇ ਤਾਂ ਘੱਟ ਤੋਂ ਘੱਟ ਇਸਤੇਮਾਲ ਕਰੋ।
7. ਘਰ ਦੇ ਮੈਂਬਰਾਂ ਦਾ ਵਾਰ-ਵਾਰ ਗਲਾਸ ਬਦਲਣ ਦੀ ਬਜਾਏ ਉਨ੍ਹਾਂ ਨੂੰ ਆਪਣਾ-ਆਪਣਾ ਗਿਲਾਸ ਸਾਰਾ ਦਿਨ ਵਰਤਣ ਦੀ ਸਲਾਹ ਦਿਓ।
8. ਕਿਸੇ ਵੀ ਤਰ੍ਹਾਂ ਜੇਕਰ ਘਰ ਦਾ ਕੋਈ ਪਾਈਪ ਟੁੱਟਾ ਹੈ ਜਾਂ ਉਸ ਚੋਂ ਪਾਣੀ ਰਿਸ ਰਿਹਾ ਹੈ ਤਾਂ ਤੁਰੰਤ ਉਸ ਦੀ ਮੁਰੰਮਤ ਕਰਵਾਓ।
9. ਪਾਣੀ ਖਿਡੌਣਾ ਨਹੀਂ, ਬੱਚਿਆਂ ਨੂੰ ਇਸ ਨਾਲ ਨਾ ਖੇਡਣ ਦਿਓ।
10. ਰੋਜ਼-ਰੋਜ਼ ਨਾ ਤਾਂ ਕਾਰ ਧੋਣ ਦੀ ਜ਼ਰੂਰਤ ਹੁੰਦੀ ਹੈ ਅਤੇ ਨਾ ਹੀ ਘਰ ਦਾ ਵਿਹੜਾ, ਗਿੱਲੇ ਕਪੜੇ ਨਾਲ ਵੀ ਚੀਜ਼ਾ ਸਾਫ਼ ਹੋ ਸਕਦੀਆਂ ਹਨ।
ਬਣਾਓ ਕਾਲੇ-ਕਾਲੇ ਜਾਮੁਨ ਦਾ ਸੁਆਦੀ ਖੱਟਾ-ਮਿੱਠਾ ਜੈਮ।
NEXT STORY