ਨਵੀਂ ਦਿੱਲੀ—ਹਮੇਸ਼ਾ ਲੋਕਾਂ ਦੀਆਂ ਅੱਖਾਂ ਦੇ ਹੇਠਾਂ ਡਾਰਕ ਸਰਕਲ (ਕਾਲੇ ਘੇਰੇ) ਨਜ਼ਰ ਆਉਂਦੇ ਹਨ, ਇਹ ਕਾਲੇ ਘੇਰੇ ਤੁਹਾਡੇ ਖੂਬਸੂਰਤ ਚਿਹਰੇ 'ਤੇ ਦਾਗ ਦੀ ਤਰ੍ਹਾਂ ਹੁੰਦੇ ਹਨ, ਇਹ ਸਮੱਸਿਆ ਲੜਕਿਆਂ 'ਚ ਵਿਸ਼ੇਸ਼ ਰੂਪ ਨਾਲ ਹੁੰਦੀ ਹੈ। ਪੜ੍ਹੋ ਆਖਿਰ ਕਿਉਂ ਹੁੰਦੇ ਹਨ ਕਾਲੇ ਘੇਰੇ ਅਤੇ ਕਿੰਝ ਪਾਓ ਛੁੱਟਕਾਰਾ।
—ਡਾਰਕ ਸਰਕਲ ਸਰੀਰ 'ਚ ਪਾਣੀ ਦੀ ਕਮੀ, ਤਣਾਅ, ਧੁੱਪ ਅਤੇ ਪ੍ਰਦੂਸ਼ਣ ਨਾਲ ਹੁੰਦੇ ਹਨ।
ਕਾਲੇ ਘੇਰਿਆਂ ਦਾ ਇਕ ਕਾਰਨ ਜ਼ਿਆਦਾ ਦੇਰ ਤੱਕ ਜਾਗਣਾ ਵੀ ਹੁੰਦਾ ਹੈ।
—ਕਈ ਵਾਰ ਕਾਲੇ ਘੇਰੇ ਕਿਸੇ ਕਰੀਮ ਨਾਲ ਐਲਰਜੀ ਕਾਸਮੈਟਿਕ ਜਾਂ ਦਵਾਈ ਨਾਲ ਹੋ ਸਕਦੇ ਹਨ। ਅਜਿਹੇ ਮਾਮਲਿਆਂ 'ਚ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।
ਇੰਝ ਪਾਓ ਕਾਲੇ ਘੇਰਿਆਂ ਤੋਂ ਛੁੱਟਕਾਰਾ
ਕਾਲੇ ਘੇਰੇ ਹਟਾਉਣ ਲਈ ਨਿੰਬੂ ਅਤੇ ਟਮਾਟਰ ਦੇ ਰਸ ਦਾ ਮਿਸ਼ਰਨ ਰੋਜ਼ ਅੱਖਾਂ ਦੇ ਹੇਠਾਂ ਲਗਾਓ, ਇਸ ਨਾਲ ਵੀ ਕੁਝ ਹੀ ਦਿਨਾਂ 'ਚ ਕਾਲੇ ਘੇਰੇ ਗਾਇਬ ਹੋ ਜਾਣਗੇ।
—ਆਲੁ 'ਚ ਮੌਜੂਦ ਬਲੀਚਿੰਗ ਏਜੇਂਟ ਚਮੜੀ ਦੀ ਰੰਗਤ ਵਧਾਉਣ ਦੇ ਨਾਲ ਅੱਖਾਂ ਦੇ ਹੇਠਾਂ ਦੇ ਕਾਲੇ ਘੇਰਿਆਂ ਦੀ ਸਮੱਸਿਆ ਤੋਂ ਵੀ ਰਾਹਤ ਦਿਵਾਉਂਦੇ ਹਨ।
—ਕੱਚੇ ਆਲੂ ਨੂੰ ਪੀਸ ਕੇ ਉਸ ਦਾ ਜੂਸ ਕੱਢ ਲਓ, ਕਾਟਨ ਦੀ ਸਹਾਇਆ ਨਾਲ ਇਸ ਨੂੰ ਚੰਗੀ ਤਰ੍ਹਾਂ ਨਾਲ ਡਾਰਕ ਸਰਕਲ 'ਤੇ ਲਗਾਓ ਅਤੇ 10-15 ਮਿੰਟ ਲੱਗਿਆ ਰਹਿਣ ਦਿਓ।
—ਸੰਤਰੇ ਦਾ ਰਸ ਅਤੇ ਗਿਲੀਸਰੀਨ ਨੂੰ ਮਿਕਸ ਕਰਕੇ ਲਗਾਉਣਾ ਚਾਹੀਦਾ ਹੈ। ਇਸ ਮਿਸ਼ਰਨ ਨੂੰ ਹਫਤੇ 'ਚ 2 ਵਾਰ 20 ਮਿੰਟ ਤੱਕ ਆਪਣੀਆਂ ਅੱਖਾਂ ਦੇ ਕਾਲੇ ਘੇਰੇ 'ਤੇ ਲਗਾਓ।
ਜਾਣੋ ਬਲੂਬੈਰੀ ਖਾਣ ਦੇ ਫਾਇਦੇ
NEXT STORY