ਜਲੰਧਰ: ਸਰਦੀਆਂ ਦੀ ਹਲਕੀ-ਹਲਕੀ ਧੁੱਪ 'ਚ ਬੈਠ ਕੇ ਮੂੰਗਫਲੀ ਖਾਣਾ ਭਲਾ ਕਿਸ ਨੂੰ ਪਸੰਦ ਨਹੀਂ ਹੁੰਦਾ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਚਾਅ ਨਾਲ ਖਾਧੀ ਜਾਣ ਵਾਲੀ ਮੂੰਗਫਲੀ ਤੁਹਾਡੀ ਸਿਹਤ ਲਈ ਵੀ ਬਹੁਤ ਫ਼ਾਇਦੇਮੰਦ ਹੈ। ਇਸ 'ਚ ਮੌਜੂਦ ਐਨਰਜ਼ੀ, ਫੈਟ, ਕਾਰਬੋਹਾਈਡਰੇਟ, ਪ੍ਰੋਟੀਨ ਅਤੇ ਬਹੁਤ ਸਾਰੇ ਵਿਟਾਮਿਨ ਅਤੇ ਖਣਿਜ ਸਿਹਤ ਸੰਬੰਧੀ ਕਈ ਸਮੱਸਿਆਵਾਂ ਨੂੰ ਦੂਰ ਰੱਖਦੇ ਹਨ ਮੂੰਗਫਲੀ ਸੁਆਦ 'ਚ ਜਿੰਨੀ ਚੰਗੀ ਹੈ ਸਿਹਤ ਲਈ ਵੀ ਉਨ੍ਹੀ ਹੀ ਫ਼ਾਇਦੇਮੰਦ ਹੈ। ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਮੂੰਗਫਲੀ ਖਾਣ ਦੇ ਬਹੁਤ ਫ਼ਾਇਦਿਆਂ ਦੇ ਬਾਰੇ 'ਚ...…
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
ਸਭ ਤੋਂ ਪਹਿਲਾਂ ਮੂੰਗਫਲੀ ਖਾਣ ਦਾ ਤਰੀਕਾ: ਵੈਸੇ ਤਾਂ ਤੁਸੀਂ ਇਸ ਨੂੰ ਓਦਾਂ ਵੀ ਖਾ ਸਕਦੇ ਹੋ ਪਰ ਭਿੱਜੀ ਹੋਈ ਮੂੰਗਫਲੀ ਜ਼ਿਆਦਾ ਫ਼ਾਇਦੇਮੰਦ ਹੁੰਦੀ ਹੈ। ਇਹ ਇਸ ਲਈ ਹੈ ਕਿਉਂਕਿ ਇਸ 'ਚ ਮੌਜੂਦ ਪੋਸ਼ਕ ਤੱਤ ਪੂਰੀ ਤਰ੍ਹਾਂ ਸਰੀਰ 'ਚ ਆਬਜਰਵ ਹੋ ਜਾਂਦੇ ਹਨ। ਉਥੇ ਹੀ ਤੁਸੀਂ ਮੂੰਗਫਲੀ ਅਤੇ ਗੁੜ ਨੂੰ ਮਿਕਸ ਕਰਕੇ ਵੀ ਖਾ ਸਕਦੇ ਹੋ। ਇਸ ਤੋਂ ਇਲਾਵਾ ਤੁਸੀਂ ਚਾਹੋ ਤਾਂ ਤੁਸੀਂ ਇਸ ਨੂੰ ਸਲਾਦ 'ਚ ਮਿਕਸ ਕਰਕੇ ਵੀ ਖਾ ਸਕਦੇ ਹੋ।
ਮੂੰਗਫਲੀ ਖਾਣ ਦੇ ਫ਼ਾਇਦੇ…
ਇਸ ਨਾਲ ਸਰੀਰ ਨੂੰ ਗਰਮਾਹਟ ਮਿਲਦੀ ਹੈ ਅਤੇ ਬਲੱਡ ਸਰਕੂਲੇਸ਼ਨ ਵੀ ਵਧੀਆ ਹੁੰਦਾ ਹੈ। ਇਸ ਨਾਲ ਤੁਸੀਂ ਇਸ ਮੌਸਮ 'ਚ ਹੋਣ ਵਾਲੀ ਵਾਇਰਲ ਇੰਫੈਕਸ਼ਨ ਅਤੇ ਸਰਦੀ-ਜ਼ੁਕਾਮ, ਖੰਘ ਵਰਗੀਆਂ ਸਮੱਸਿਆਵਾਂ ਤੋਂ ਵੀ ਬਚੇ ਰਹਿੰਦੇ ਹੋ। ਮੂੰਗਫਲੀ 'ਚ ਕੈਲੋਰੀ ਦੀ ਮਾਤਰਾ ਘੱਟ ਹੁੰਦੀ ਹੈ। ਨਾਲ ਹੀ ਇਸ ਦੀ ਵਰਤੋਂ ਮੈਟਾਬੋਲੀਜ਼ਮ ਅਤੇ ਬਲੱਡ ਸਰਕੂਲੇਸ਼ਨ ਵਧਾਉਂਦਾ ਹੈ ਜਿਸ ਨਾਲ ਭਾਰ ਘਟਾਉਣ 'ਚ ਬਹੁਤ ਮਦਦ ਮਿਲਦੀ ਹੈ। ਇਸ ਨੂੰ ਖਾਣ ਨਾਲ ਤੁਹਾਡਾ ਪੇਟ ਭਰਿਆ ਰਹਿੰਦਾ ਹੈ ਜਿਸ ਨਾਲ ਤੁਸੀਂ ਓਵਰ ਈਟਿੰਗ ਤੋਂ ਬਚ ਜਾਂਦੇ ਹੋ। ਜੇ ਤੁਹਾਨੂੰ ਥੋੜ੍ਹੀ-ਥੋੜ੍ਹੀ ਭੁੱਖ ਲੱਗਦੀ ਹੈ ਤਾਂ ਉਸ ਨੂੰ ਕੰਟਰੋਲ ਕਰਨ ਲਈ ਤੁਸੀਂ ਸਨੈਕਸ 'ਚ ਮੂੰਗਫਲੀ ਨੂੰ ਸ਼ਾਮਲ ਕਰ ਸਕਦੇ ਹੋ।
ਇਹ ਵੀ ਪੜ੍ਹੋ:ਸਰੀਰ ਲਈ ਬੇਹੱਦ ਲਾਭਕਾਰੀ ਹੈ ਸੇਬ, ਕਈ ਗੰਭੀਰ ਸਮੱਸਿਆਵਾਂ ਨੂੰ ਕਰਦੈ ਦੂਰ
ਇਸ 'ਚ ਮੋਨੋ-ਸੈਚੂਰੇਟਿਡ ਫੈਟੀ ਐਸਿਡ ਹੁੰਦਾ ਹੈ ਜੋ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਕਰਦਾ ਹੈ। ਇਸ ਨਾਲ ਤੁਸੀਂ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹਿੰਦੇ ਹੋ। ਐਂਟੀ-ਆਕਸੀਡੈਂਟ ਅਤੇ ਟ੍ਰਾਈਪਟੋਫੈਨ ਗੁਣਾਂ ਨਾਲ ਭਰਪੂਰ ਮੂੰਗਫਲੀ ਦੀ ਵਰਤੋਂ ਕਰਨ ਨਾਲ ਤਣਾਅ ਦੂਰ ਹੁੰਦਾ ਹੈ। ਨਾਲ ਹੀ ਤੁਸੀਂ ਇਸ ਨਾਲ ਡਿਪ੍ਰੈਸ਼ਨ ਤੋਂ ਵੀ ਬਚੇ ਰਹਿੰਦੇ ਹੋ। ਰੋਜ਼ਾਨਾ ਮੂੰਗਫਲੀ ਖਾਣ ਸ਼ੂਗਰ ਦੀ ਸੰਭਾਵਨਾ 21% ਤੱਕ ਘੱਟ ਹੁੰਦੀ ਹੈ। ਮੂੰਗਫਲੀ 'ਚ ਪਾਏ ਜਾਣ ਵਾਲੇ ਮੈਗਨੀਜ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਹਨ ਜਿਸ ਨਾਲ ਡਾਇਬਿਟੀਜ਼ ਦਾ ਖ਼ਤਰਾ ਕਾਫ਼ੀ ਹੱਦ ਤਕ ਘੱਟ ਹੋ ਜਾਂਦਾ ਹੈ।
ਮੂੰਗਫਲੀ ਗਰਭ ਅਵਸਥਾ 'ਚ ਬਹੁਤ ਫ਼ਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਫੋਲਿਕ ਐਸਿਡ ਬੱਚੇ 'ਚ ਹੋਣ ਵਾਲੇ ਨਿਊਰਲ ਟਿਊਬ ਡਿਫੈਕਟ ਦਾ ਖ਼ਤਰਾ ਘੱਟ ਕਰਦਾ ਹੈ। ਇਸ 'ਚ ਮੌਜੂਦ ਮੋਨੋ-ਸੈਚੂਰੇਟਿਡ ਐਸਿਡ ਅਤੇ ਐਂਟੀ-ਆਕਸੀਡੈਂਟ ਗੁਣ ਸਕਿਨ ਨੂੰ ਨਮੀ ਦਿੰਦੇ ਹਨ। ਸਿਰਫ ਇਹ ਹੀ ਨਹੀਂ ਇਸ ਨਾਲ ਸਕਿਨ 'ਚ ਬਲੱਡ ਸਰਕੂਲੇਸ਼ਨ ਵੀ ਵਧਦਾ ਹੈ ਜਿਸ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਇਸ ਨਾਲ ਆਇਰਨ ਅਤੇ ਮੈਗਨੀਸ਼ੀਅਮ ਦੀ ਭਰਪੂਰ ਮਾਤਰਾ ਹੁੰਦੀ ਹੈ ਜਿਸ ਕਾਰਨ ਸਰੀਰ 'ਚ ਖੂਨ ਦੀ ਕਮੀ ਪੂਰੀ ਹੁੰਦੀ ਹੈ। ਜੇ ਤੁਸੀਂ ਅਨੀਮੀਆ ਤੋਂ ਪੀੜਤ ਹੋ ਤਾਂ ਇਸ ਦੀ ਵਰਤੋਂ ਤੁਹਾਡੇ ਲਈ ਲਾਭਕਾਰੀ ਹੋ ਸਕਦੀ ਹੈ। ਹਮੇਸ਼ਾਂ ਧਿਆਨ 'ਚ ਰੱਖੋ ਇਹ ਗੱਲਾਂ: ਮੂੰਗਫਲੀ ਦੀ ਤਾਸੀਰ ਗਰਮ ਹੁੰਦੀ ਹੈ ਇਸ ਲਈ ਬਹੁਤ ਜ਼ਿਆਦਾ ਮੂੰਗਫਲੀ ਦੀ ਵਰਤੋਂ ਨਾ ਕਰੋ ਕਿਉਂਕਿ ਉਨ੍ਹਾਂ 'ਚ ਐਨਰਜ਼ੀ ਜ਼ਿਆਦਾ ਹੁੰਦੀ ਹੈ ਜੋ ਤੁਹਾਨੂੰ ਨੁਕਸਾਨ ਵੀ ਪਹੁੰਚਾ ਸਕਦੀ ਹੈ। ਉੱਥੇ ਹੀ ਇਕ ਵਾਰ ਚੈੱਕ ਕਰ ਲਓ ਕਿ ਕੀ ਤੁਹਾਨੂੰ ਇਸ ਤੋਂ ਐਲਰਜੀ ਤਾਂ ਨਹੀਂ।
ਘਰ ਦੀ ਰਸੋਈ 'ਚ ਇੰਝ ਬਣਾਓ ਕਰੀਮੀ ਪਾਸਤਾ ਸਲਾਦ
NEXT STORY