ਨਵੀਂ ਦਿੱਲੀ— ਚੰਗੀ ਸਿਹਤ ਲਈ ਰਸੋਈ ਦੀ ਹਰ ਚੀਜ਼ ਨੂੰ ਸਾਫ ਰੱਖਣਾ ਜ਼ਰੂਰੀ ਹੈ। ਇਨ੍ਹਾਂ ਚੀਜ਼ਾਂ 'ਚ ਮਾਈਕ੍ਰਰੋਵੇਵ ਵੀ ਆਉਂਦਾ ਹੈ। ਰਸੋਈ ਦੀਆਂ ਬਾਕੀ ਚੀਜ਼ਾਂ ਦੀ ਸਫਾਈ ਤਾਂ ਆਸਾਨੀ ਨਾਲ ਹੋ ਜਾਂਦੀ ਹੈ ਪਰ ਮਾਈਕ੍ਰਰੋਵੇਵ ਦੀ ਸਫਾਈ ਮੁਸ਼ਕਲ ਨਾਲ ਹੁੰਦੀ ਹੈ। ਇਸ ਦੇ ਗੰਦਾ ਹੋਣ ਦਾ ਮੁੱਖ ਕਾਰਨ ਚਿਕਨਾਈ ਵਾਲੀਆਂ ਚੀਜ਼ਾਂ ਦੀ ਵਰਤੋਂ ਹੈ, ਜਿਸ ਕਾਰਨ ਇਸ ਦੇ ਦਾਗ-ਧੱਬੇ ਜ਼ਲਦੀ ਨਾਲ ਨਹੀਂ ਜਾਂਦੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਨੁਕਤੇ ਦੱਸ ਰਹੇ ਹਾਂ, ਜਿਨ੍ਹਾਂ ਨਾਲ ਤੁਸੀਂ ਮਾਈਕ੍ਰਰੋਵੇਵ ਨੂੰ ਥੋੜ੍ਹੇ ਹੀ ਸਮੇਂ 'ਚ ਪਹਿਲਾਂ ਵਰਗਾ ਸਾਫ-ਸੁਥਰਾ ਬਣਾ ਸਕਦੇ ਹੋ।
1. ਇਕ ਚੌਥਾਈ ਕੱਪ ਸਿਰਕਾ ਅਤੇ ਇਕ ਕੱਪ ਪਾਣੀ ਨੂੰ ਮਾਈਕ੍ਰਰੋਵੇਵ ਪਰੂਫ ਗਿਲਾਸ ਬਾਊਲ 'ਚ ਭਰ ਕੇ ਪੰਜ ਮਿੰਟ ਤੱਕ ਹਾਈ ਮਾਈਕਰੋ ਕਰੋ।
2. ਸਿਰਕੇ ਅਤੇ ਪਾਣੀ ਦੀ ਭਾਫ ਸਾਰੀ ਬਦਬੂ ਨੂੰ ਦੂਰ ਕਰ ਦਿੰਦੀ ਹੈ ਅਤੇ ਜੰਮੇ ਹੋਏ ਦਾਗ-ਧੱਬਿਆਂ ਨੂੰ ਨਰਮ ਕਰ ਦਿੰਦੀ ਹੈ।
3. ਜਦੋਂ ਸਿਰਕੇ ਅਤੇ ਪਾਣੀ ਦਾ ਮਿਸ਼ਰਣ ਠੰਡਾ ਹੋ ਜਾਵੇ ਤਾਂ ਉਸ 'ਚ ਕੱਪੜਾ ਜਾਂ ਸਪੰਜ ਡੁਬੋ ਕੇ ਅੰਦਰੋਂ ਚਾਰੇ ਪਾਸਿਓਂ ਸਾਫ ਕਰ ਲਓ।
4. ਜੇਕਰ ਦਾਗ-ਧੱਬੇ ਪੂਰੀ ਤਰ੍ਹਾਂ ਸਾਫ ਨਾ ਹੋਏ ਹੋਣ ਤਾਂ ਇਕ ਬੁਰਸ਼ 'ਤੇ ਥੋੜ੍ਹਾ ਜਿਹਾ ਸਾਬਣ ਲਗਾ ਕੇ ਮਾਈਕ੍ਰਰੋਵੇਵ ਦੇ ਅੰਦਰਲੇ ਦਾਗ-ਧੱਬਿਆਂ 'ਤੇ ਘੁੰਮਾਓ।
5. ਮਾਈਕ੍ਰਰੋਵੇਵ ਦਾ ਦਰਵਾਜਾ ਖੋਲ ਦਿਓ ਤਾਂ ਜੋ ਭਾਫ ਬਾਹਰ ਨਿਕਲ ਸਕੇ। ਬਾਅਦ 'ਚ ਸਾਈਡ ਦੀਵਾਰਾਂ 'ਤੇ ਲੱਗੇ ਦਾਗਾਂ ਨੂੰ ਸੂਤੀ ਕੱਪੜੇ ਨਾਲ ਸਾਫ ਕਰ ਲਓ।
6. ਮਾਈਕ੍ਰਰੋਵੇਵ ਦੀ ਗਰਿੱਲ ਕੱਢ ਕੇ ਉਸ ਨੂੰ ਕਾਸਟਿਕ ਸੋਡੇ 'ਚ ਡੁਬੋ ਦਿਓ ਅਤੇ ਕੁਝ ਦੇਰ ਬਾਅਦ ਸਾਫ ਕਰ ਲਓ।
7. ਜੇ ਮਾਈਕ੍ਰਰੋਵੇਵ ਦਾ ਦਰਵਾਜਾ ਵੀ ਗੰਦਾ ਹੈ ਤਾਂ ਪਾਣੀ 'ਚ ਸਿਰਕਾ ਪਾ ਕੇ ਇਕ ਕਪੱੜੇ ਦੀ ਮਦਦ ਨਾਲ ਸਾਫ ਕਰ ਲਓ।
ਚਮੜੀ ਦੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਅਪਣਾਓ ਕਪੂਰ ਅਤੇ ਨਾਰੀਅਲ ਤੇਲ
NEXT STORY