ਅਕਸਰ ਮਾਤਾ-ਪਿਤਾ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਕਿ ਉਨ੍ਹਾਂ ਦੇ ਬੱਚੇ ਠੀਕ ਤਰ੍ਹਾਂ ਨਾਲ ਖਾਣਾ ਨਹੀਂ ਖਾਂਦੇ। ਜੇਕਰ ਉਨ੍ਹਾਂ ਨੂੰ ਪੂਰਾ ਪੋਸ਼ਣ ਨਹੀਂ ਮਿਲੇਗਾ ਤਾਂ ਉਨ੍ਹਾਂ ਦਾ ਚੰਗਾ ਵਿਕਾਸ ਕਿਸ ਤਰ੍ਹਾਂ ਹੋਵੇਗਾ। ਬਹੁਤ ਸਾਰੀਆਂ ਮਾਵਾਂ ਦਿਨ-ਰਾਤ ਬੱਚੇ ਦੇ ਪਿੱਛੇ ਖਾਣਾ ਲੈ ਕੇ ਘੁੰਮਦੀਆਂ ਰਹਿੰਦੀਆਂ ਹਨ, ਕਈ ਵਾਰ ਤਾਂ ਜ਼ਬਰਦਸਤੀ ਬੱਚੇ ਦੇ ਮੂੰਹ ’ਚ ਖਾਣਾ ਪਾ ਦਿੱਤਾ ਜਾਂਦਾ ਹੈ, ਜਿਸ ਨਾਲ ਉਹ ਹੋਰ ਵੀ ਜ਼ਿਆਦਾ ਖਿਝ ਜਾਂਦੇ ਹਨ। ਜੇਕਰ ਤੁਹਾਡੇ ਵੀ ਬੱਚੇ ਖਾਣੇ ਨੂੰ ਲੈ ਕੇ ਨਖਰੇ ਕਰਦੇ ਹਨ ਤਾਂ ਪਹਿਲਾ ਜਾਣੋ ਇਸ ਦੇ ਕਾਰਨ, ਇਸ ਦੇ ਬਾਅਦ ਲੱਭੋ ਇਸ ਦਾ ਇਲਾਜ।
ਇਸ ਕਾਰਨ ਖਾਣੇ ਤੋਂ ਬੱਚਦੇ ਹਨ ਬੱਚੇ
ਡਾਕਟਰਾਂ ਦਾ ਕਹਿਣਾ ਹੈ ਕਿ ਪਹਿਲੇ ਸਾਲ ’ਚ ਬੱਚੇ ਤੇਜ਼ੀ ਨਾਲ ਵਧਦੇ ਹਨ, ਪਰ ਉਸ ਦੇ ਬਾਅਦ ਉਨ੍ਹਾਂ ਦਾ ਵਿਕਾਸ ਘੱਟ ਹੋ ਜਾਂਦਾ ਹੈ ਅਤੇ ਉਹ ਘੱਟ ਖਾਣ ਲੱਗਦੇ ਹਨ।
ਇਸ ਪੀਰੀਅਡ ’ਚ ਭੁੱਖ ’ਚ ਕਮੀ ਆਉਣਾ ਨਾਰਮਲ ਹੁੰਦਾ ਹੈ। ਕਈ ਵਾਰ ਗਲੇ ’ਚ ਖਰਾਸ਼, ਡਾਇਰੀਆ, ਸਿਰ ਦਰਦ, ਬੁਖਾਰ ਹੋਣ ਕਾਰਨ ਵੀ ਬੱਚੇ ਦਾ ਖਾਣਾ ਖਾਣ ਨੂੰ ਮਨ ਨਹੀਂ ਕਰਦਾ। ਹਾਲਾਂਕਿ ਕੁਝ ਸਮੇਂ ਬਾਅਦ ਬੱਚੇ ਦੀ ਡਾਈਟ ਚੰਗੀ ਹੋ ਜਾਂਦੀ ਹੈ।
ਕਬਜ਼ ਕਾਰਨ ਵੀ ਹੁੰਦੀਆਂ ਹਨ ਪ੍ਰੇਸ਼ਾਨੀਆਂ
ਕੁਝ ਦਵਾਈਆਂ, ਜਿਵੇਂ ਐਂਟੀਬਾਇਓਟਿਕਸ ਲੈਣ ਨਾਲ ਵੀ ਭੁੱਖ ਪ੍ਰਭਾਵਿਤ ਹੋ ਸਕਦੀ ਹੈ। ਨਾਲ ਹੀ ਕਬਜ਼ ਹੋਣ ’ਤੇ ਵੀ ਬੱਚੇ ਦਾ ਪੇਟ ਫੁੱਲ ਜਾਂਦਾ ਹੈ, ਇਸ ਕਾਰਨ ਉਸ ਦੀ ਖਾਣ ਦੀ ਇੱਛਾ ਨਹੀਂ ਹੁੰਦੀ। ਨਵੇਂ ਦੰਦ ਕੱਢਣ ਸਮੇਂ ਮਸੂੜਿਆਂ ਦੇ ਆਲੇ-ਦੁਆਲੇ ਇਰੀਟੇਸ਼ਨ, ਖਾਰਿਸ਼, ਦਰਦ ਹੋਣ ਨਾਲ ਵੀ ਬੱਚਾ ਖਾਣਾ ਨਹੀਂ ਚਾਹੁੰਦਾ। ਉਸ ਨੂੰ ਖਿੱਝ ਤੇ ਚਿੜਚਿੜਾਪਣ ਮਹਿਸੂਸ ਹੁੰਦਾ ਹੈ।
ਬੱਚੇ ਨੂੰ ਝਿੜਕਣ ਦੀ ਬਜਾਏ ਇਸ ਤਰੀਕੇ ਨਾਲ ਖਿਲਾਓ ਖਾਣਾ
ਨਾ ਪੂਰੀ ਕਰੋ ਡਿਮਾਂਡ
ਹਰ ਵਾਰ ਬੱਚੇ ਦੀ ਡਿਮਾਂਡ ’ਤੇ ਖਾਣਾ ਨਾ ਬਣਾਓ। ਇਸ ਨਾਲ ਬੱਚੇ ਦੀ ਆਦਤ ਵਿਗੜੇਗੀ ਅਤੇ ਉਹ ਕੁਝ ਵੀ ਨਵੀਂ ਚੀਜ਼ ਖਾਣਾ ਨਹੀਂ ਸਿੱਖ ਸਕੇਗਾ।
ਟਾਈਮ ਟੇਬਲ ਕਰੋ ਸੈੱਟ
ਕੋਸ਼ਿਸ਼ ਕਰੋ ਕਿ ਬੱਚੇ ਨੂੰ ਰੋਜ਼ਾਨਾ ਇਕ ਹੀ ਸਮੇਂ ’ਤੇ ਖਾਣਾ ਪਰੋਸੋ। ਇਸ ਨਾਲ ਇਹ ਉਸ ਦੀ ਹੈਬਿਟ ’ਚ ਆ ਜਾਏਗਾ ਅਤੇ ਖਾਣੇ ਨੂੰ ਦੇਖ ਹੀ ਉਸ ਨੂੰ ਭੁੱਖ ਲੱਗ ਜਾਵੇਗੀ।
ਫੋਨ ਅਤੇ ਟੀ.ਵੀ. ਨੂੰ ਕਰੋ ਦੂਰ
ਖਾਣੇ ਦੇ ਸਮੇਂ ਬੱਚੇ ਨੂੰ ਫੋਨ ਅਤੇ ਟੀ.ਵੀ. ਤੋਂ ਦੂਰ ਕਰ ਦਿਓ। ਉਸ ਨੂੰ ਸਿਰਫ ਖਾਣੇ ’ਤੇ ਹੀ ਫੋਕਸ ਕਰਨ ਦਿਓ। ਉਸ ਨਾਲ ਉਹ ਜੇ ਘੱਟ ਵੀ ਖਾਵੇਗਾ ਤਾਂ ਵੀ ਉਸ ਦੇ ਸ਼ਰੀਰ ਨੂੰ ਲੱਗੇਗਾ।
ਨਾ ਕਰੋ ਜ਼ਬਰਦਸਤੀ
ਤੁਸੀਂ ਬੱਚੇ ਨੂੰ ਖਾਣਾ ਖਿਲਾਉਣ ਲਈ ਜ਼ਬਰਦਸਤੀ ਨਾ ਕਰੋ। ਅਜਿਹਾ ਕਰਨ ਨਾਲ ਉਹ ਖਾਣੇ ਤੋਂ ਪੂਰੀ ਤਰ੍ਹਾਂ ਮੂੰਹ ਮੋੜ ਸਕਦਾ ਹੈ।
ਖਾਣੇ ਨੂੰ ਇੰਜੁਆਏ ਕਰਨ ਦਿਓ
ਬੱਚੇ ਨੂੰ ਹਰ ਰੋਜ਼ ਕੁਝ ਕਲਰਫੁੱਲ ਅਤੇ ਵੱਖ-ਵੱਖ ਸ਼ੇਪ ’ਚ ਫੂਡ ਆਈਟਮ ਸਰਵ ਕਰੋ। ਇਸ ਨਾਲ ਉਹ ਖਾਣੇ ਨੂੰ ਇੰਜੁਆਏ ਕਰੇਗਾ।
ਖਾਣੇ ਦੀ ਥਾਂ ਨਾ ਦਿਓ ਦੁੱਧ
ਅਕਸਰ ਦੇਖਿਆ ਜਾਂਦਾ ਹੈ ਕਿ ਜਦ ਬੱਚਾ ਖਾਣਾ ਨਹੀਂ ਖਾਂਦਾ ਤਾਂ ਉਸ ਦਾ ਪੇਟ ਭਰਨ ਲਈ ਦੁੱਧ ਦੇ ਦਿੱਤਾ ਜਾਂਦਾ ਹੈ। ਬੱਚਾ ਵੀ ਆਸਾਨੀ ਨਾਲ ਇਸ ਨੂੰ ਪੀ ਜਾਂਦਾ ਹੈ। ਦੁੱਧ ਨੂੰ ਭੋਜਨ ਦੇ ਤੌਰ ’ਤੇ ਇਸਤੇਮਾਲ ਕੀਤਾ ਜਾਂਦਾ ਹੈ। ਦੁੱਧ ਬੱਚੇ ਨੂੰ ਪੋਸ਼ਕ ਤੱਤ, ਜਿਵੇਂ ਕਿ ਕੈਲਸ਼ੀਅਮ ਅਤੇ ਪ੍ਰੋਟੀਨ ਆਦਿ ਪ੍ਰਦਾਨ ਤਾਂ ਕਰਦਾ ਹੈ, ਪਰ ਇਸ ਨਾਲ ਬੱਚੇ ਦੀ ਭੁੱਖ ਘੱਟ ਹੋ ਜਾਂਦੀ ਹੈ ਅਤੇ ਉਹ ਖਾਣੇ ਤੋਂ ਬਚਣ ਲੱਗਦਾ ਹੈ। ਇਸ ਲਈ ਕੋਸ਼ਿਸ਼ ਕਰੋ ਕਿ ਖਾਣੇ ਦੀ ਥਾਂ ਖਾਣਾ ਅਤੇ ਦੁੱਧ ਦੀ ਥਾਂ ’ਤੇ ਦੁੱਧ ਹੀ ਪਿਲਾਓ।
ਪੁਰਾਣੇ ਘਰ ਨੂੰ ਦਿਓ ‘ਸਟਾਈਲਿਸ਼ ਲੁੱਕ’
NEXT STORY