ਜਲੰਧਰ— ਮਾਹਿਰਾਂ ਅਨੁਸਾਰ ਵੱਡੇ ਸ਼ਹਿਰਾਂ 'ਚ ਫਾਸਟ ਫੂਡ ਖਾਣ ਦਾ ਸ਼ੌਕ ਵਧਦਾ ਜਾ ਰਿਹਾ ਹੈ। ਇਹ ਸ਼ੌਕ ਬੱਚਿਆਂ ਦੀ ਸਿਹਤ ਤੇ ਮਾੜਾ ਪ੍ਰਭਾਵ ਪਾ ਰਿਹਾ ਹੈ ਅਤੇ ਬੱਚਿਆਂ 'ਚ ਮੋਟਾਪਾ ਵੀ ਵਧਾ ਰਿਹਾ ਹੈ। ਫਾਸਟ ਫੂਡ 'ਚ ਵਿਟਾਮਿਨ ਨਾ ਦੇ ਬਰਾਬਰ ਹੁੰਦੇ ਹਨ, ਇਸ ਲਈ ਇਨ੍ਹਾਂ ਨੂੰ ਜੰਕ ਫੂਡ ਕਿਹਾ ਜਾਂਦਾ ਹੈ। ਇਨ੍ਹਾਂ ਨੂੰ ਕਈ ਵਾਰ ਗਰਮ ਕੀਤਾ ਜਾਂਦਾ ਹੈ ਜਿਸ ਨਾਲ ਜੋ ਥੋੜ੍ਹੇ ਜਿਹੇ ਵਿਟਾਮਿਨ ਹੁੰਦੇ ਹਨ, ਉਹ ਵੀ ਨਸ਼ਟ ਹੋ ਜਾਂਦੇ ਹਨ। ਪੀਜ਼ਾ, ਹਾਟ ਡਾਗ, ਫਰੈਂਚ ਫ੍ਰਾਈਸ ਆਦਿ ਕਦੇ- ਕਦੇ ਖਾਣਾ ਤਾਂ ਨੁਕਸਾਨਦਾਇਕ ਨਹੀਂ ਹੁੰਦਾ ਪਰ ਰੋਜ਼ਾਨਾ ਇਨ੍ਹਾਂ ਨੂੰ ਖਾਣ ਦੀ ਆਦਤ ਬਣਾ ਲੈਣਾ ਬਹੁਤ ਹੀ ਹਾਨੀਕਾਰਕ ਹੁੰਦਾ ਹੈ। ਅੱਜਕਲ ਬੱਚੇ ਦੁੱਧ ਦੀ ਥਾਂ ਤੇ ਕੋਕ ਲੈਣਾ ਪਸੰਦ ਕਰਦੇ ਹਨ ਅਤੇ ਘਰ ਦੀ ਰੋਟੀ, ਸਬਜ਼ੀ ਖਾਣ ਦੀ ਬਜਾਏ ਬਰਗਰ ਖਾਣਾ ਪਸੰਦ ਕਰਦੇ ਹਨ। ਮਾਪੇ ਵੀ ਬੱਚਿਆਂ ਨੂੰ ਇਸ ਲਈ ਜ਼ਿਆਦਾ ਮਨਾ ਨਹੀਂ ਕਰਦੇ ਕਿਉਂਕਿ ਉਨ੍ਹਾਂ ਨੂੰ ਲਗਦਾ ਹੈ, ਚਲੋ ਬੱਚਾ ਕੁਝ ਤਾਂ ਖਾ ਰਿਹਾ ਹੈ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਪੌਸ਼ਟਿਕ ਤੱਤਾਂ ਤੋਂ ਰਹਿਤ ਫਾਸਟ ਫੂਡ ਦੀ ਵਰਤੋਂ ਦਾ ਪ੍ਰਭਾਵ ਬੱਚਿਆਂ ਦੇ ਵਿਕਾਸ ਤੇ ਉਲਟ ਪੈਂਦਾ ਹੈ। ਫਾਸਟ ਫੂਡ 'ਚ ਨਾ ਕੇਵਲ ਕੈਲੋਰੀ ਦੀ ਮਾਤਰਾ ਅਤੇ ਚਿਕਨਾਈ ਜ਼ਿਆਦਾ ਹੁੰਦੀ ਹੈ ਸਗੋਂ ਵਿਟਾਮਿਨ ਤੇ ਮਿਨਰਲ ਦੀ ਵੀ ਘਾਟ ਹੁੰਦੀ ਹੈ, ਜੋ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ। ਇਨ੍ਹਾਂ ਗ਼ਲਤ ਆਦਤਾਂ ਦਾ ਸ਼ਿਕਾਰ ਹੋ ਕੇ ਬੱਚੇ ਮੋਟਾਪੇ ਵਰਗੇ ਗੰਭੀਰ ਰੋਗ ਦਾ ਸ਼ਿਕਾਰ ਹੋ ਰਹੇ ਹਨ।
ਚਿਹਰੇ ਨੂੰ ਸਾਫ ਕਰਨ ਲਈ ਅਪਨਾਓ ਇਹ ਤਰੀਕੇ
NEXT STORY