ਨਵੀਂ ਦਿੱਲੀ— ਘਰਾੜੇ ਮਾਰਨਾ ਇਕ ਅਜਿਹੀ ਸਮੱਸਿਆ ਹੈ ਜੋ ਮਰਦ ਅਤੇ ਔਰਤਾਂ ਦੋਹਾਂ 'ਚ ਪਾਈ ਜਾਂਦੀ ਹੈ। ਰਾਤ ਨੂੰ ਸੋਣ ਵੇਲੇ ਜਦੋਂ ਮੁਸ਼ਕਲ ਹੁੰਦੀ ਹੈ ਤਾਂ ਘਰਾੜੇ ਆਉਣ ਲੱਗਦੇ ਹਨ। ਇਸ ਦੇ ਇਲਾਵਾ ਤਣਾਅ, ਗਲਤ ਖੁਰਾਕ, ਨਸ਼ੇ ਅਤੇ ਹਾਰਮੋਨ ਬਦਲਾਅ ਕਾਰਨ ਵੀ ਇਹ ਸਮੱਸਿਆ ਹੋ ਸਕਦੀ ਹੈ। ਕੁਝ ਲੋਕਾਂ ਦੇ ਘਰਾੜਿਆਂ ਦੀ ਆਵਾਜ ਬਹੁਤ ਤੇਜ਼ ਹੁੰਦੀ ਹੈ, ਜਿਸ ਕਾਰਨ ਉਨ੍ਹਾਂ ਦੇ ਕੋਲ ਸੁੱਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੁੰਦੀ ਹੈ। ਆਪਣੀ ਜੀਵਨ ਸ਼ੈਲੀ ਅਤੇ ਖੁਰਾਕ 'ਚ ਤਬਦੀਲੀ ਕਰ ਕੇ ਇਸ ਸਮੱਸਿਆ ਨੂੰ ਦੂਰ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਕੁਝ ਘਰੇਲੂ ਨੁਕਤੇ ਵਰਤ ਕੇ ਵੀ ਇਸ ਸਮੱਸਿਆ ਤੋਂ ਰਾਹਤ ਪਾਈ ਜਾ ਸਕਦੀ ਹੈ।
1. ਸ਼ਹਿਦ
ਰਾਤ ਨੂੰ ਘਰਾੜਿਆਂ ਦੀ ਸਮੱਸਿਆ ਨਾ ਹੋਵੇ ਇਸ ਲਈ ਰੋਜ਼ਾਨਾ ਸੋਣ ਤੋਂ ਪਹਿਲਾਂ ਇਕ ਚਮਚ ਸ਼ਹਿਦ ਪੀਓ। ਇਸ ਨਾਲ ਗਲੇ ਦੀਆਂ ਨਸਾਂ ਨੂੰ ਆਰਾਮ ਮਿਲਦਾ ਹੈ ਅਤੇ ਘਰਾੜਿਆਂ ਦੀ ਸਮੱਸਿਆ ਦੂਰ ਹੁੰਦੀ ਹੈ।
2. ਸਥਿਤੀ ਬਦਲੋ
ਕੁਝ ਲੋਕ ਰਾਤ ਨੂੰ ਪਿੱਠ ਜਾਂ ਪੇਟ ਦੇ ਬਲ ਸੋਂਦੇ ਹਨ, ਜਿਸ ਨਾਲ ਘਰਾੜਿਆਂ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ। ਇਸ ਲਈ ਅਜਿਹੇ ਲੋਕਾਂ ਨੂੰ ਆਪਣੀ ਸੋਣ ਦੀ ਸਥਿਤੀ ਬਦਲਣੀ ਚਾਹੀਦੀ ਹੈ। ਹਮੇਸ਼ਾ ਖੱਬੇ ਪਾਸੇ ਸੋਣ ਦੀ ਆਦਤ ਪਾਓ। ਇਸ ਨਾਲ ਘਰਾੜਿਆਂ ਦੀ ਸਮੱਸਿਆ ਨਹੀਂ ਹੋਵੇਗੀ।
3. ਸਾਫ ਨੱਕ
ਨੱਕ 'ਚ ਧੂੜ-ਮਿੱਟੀ ਜਾਣ ਨਾਲ ਜਾਂ ਜੁਕਾਮ ਹੋਣ ਕਾਰਨ ਸਾਹ ਲੈਣ 'ਚ ਮੁਸ਼ਕਲ ਹੁੰਦੀ ਹੈ, ਜਿਸ ਨਾਲ ਘਰਾੜੇ ਵੱਜਦੇ ਹਨ। ਇਸ ਲਈ ਰੋਜ਼ਾਨਾ ਸੋਣ ਤੋਂ ਪਹਿਲਾਂ ਨੱਕ ਨੂੰ ਚੰਗੀ ਤਰ੍ਹਾਂ ਸਾਫ ਕਰਨਾ ਚਾਹੀਦਾ ਹੈ।
4. ਸਿਗਰਟ
ਜਿਹੜੇ ਲੋਕ ਸਿਗਰਟ ਪੀਂਦੇ ਹਨ, ਉਨ੍ਹਾਂ 'ਚ ਇਹ ਸਮੱਸਿਆ ਬਹੁਤ ਦੇਖਣ ਨੂੰ ਮਿਲਦੀ ਹੈ। ਇਸ ਲਈ ਉਨ੍ਹਾਂ ਨੂੰ ਸਿਗਰਟ ਪੀਣਾ ਬੰਦ ਕਰ ਦੇਣਾ ਚਾਹੀਦਾ ਹੈ।
5. ਗਰਮ ਪਾਣੀ
ਰਾਤ ਨੂੰ ਗਰਮ ਪਾਣੀ ਪੀਣ ਨਾਲ ਸਾਹ ਨਲੀ ਖੁਲ੍ਹਦੀ ਹੈ, ਜਿਸ ਨਾਲ ਘਰਾੜਿਆਂਦੀ ਸਮੱਸਿਆ ਨਹੀਂ ਹੁੰਦੀ।
6. ਗਰਾਰੇ
ਗਲੇ 'ਚ ਸੋਜ ਹੋਣ ਕਾਰਨ ਵੀ ਸਾਹ ਲੈਣ 'ਚ ਪਰੇਸ਼ਾਨੀ ਹੁੰਦੀ ਹੈ, ਜਿਸ ਕਾਰਨ ਘਰਾੜਿਆਂ ਦੀ ਸਮੱਸਿਆ ਹੁੰਦੀ ਹੈ। ਇਸ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਗਰਮ ਪਾਣੀ ਨਾਲ ਗਰਾਰੇ ਕਰਨੇ ਚਾਹੀਦੇ ਹਨ।
7. ਲਸਣ
ਲਸਣ ਦੀਆਂ 2-4 ਗੁਲੀਆਂ ਨੂੰ ਸਰੋਂ ਦੇ ਤੇਲ 'ਚ ਪਾ ਕੇ ਗਰਮ ਕਰ ਲਓ। ਰਾਤ ਨੂੰ ਸੋਣ ਤੋਂ ਪਹਿਲਾਂ ਇਸ ਤੇਲ ਨਾਲ ਛਾਤੀ ਦੀ ਮਾਲਸ਼ ਕਰੋ, ਜਿਸ ਨਾਲ ਸਾਹ ਲੈਣ 'ਚ ਪਰੇਸ਼ਾਨੀ ਨਹੀਂ ਹੋਵੇਗੀ ਅਤੇ ਘਰਾੜੇ ਵੀ ਨਹੀਂ ਵੱਜਣਗੇ।
8. ਠੰਡੀਆਂ ਚੀਜ਼ਾਂ
ਠੰਡਾ ਪਾਣੀ ਪੀਣ ਜਾਂ ਆਈਸਕਰੀਮ ਖਾਣ ਨਾਲ ਸਾਹ ਨਲੀ ਸੁੰਗੜ ਜਾਂਦੀ ਹੈ, ਜਿਸ ਕਾਰਨ ਘਰਾੜੇ ਆਉਂਦੇ ਹਨ। ਇਸ ਲਈ ਰਾਤ ਨੂੰ ਸੋਣ ਤੋਂ ਪਹਿਲਾਂ ਕਦੇ ਵੀ ਠੰਡੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
9. ਭਾਰ
ਸਰੀਰ ਦਾ ਭਾਰ ਜ਼ਿਆਦਾ ਹੋਣ ਕਾਰਨ ਵੀ ਘਰਾੜੇ ਵੱਜਦੇ ਹਨ। ਇਸ ਲਈ ਆਪਣੇ ਭਾਰ ਨੂੰ ਕੰਟਰੋਲ 'ਚ ਰੱਖਣਾ ਚਾਹੀਦਾ ਹੈ।
10. ਬੀ. ਪੀ.
ਬੀ. ਪੀ. ਵੱਧਣ ਕਾਰਨ ਵੀ ਇਹ ਸਮੱਸਿਆ ਹੋ ਜਾਂਦੀ ਹੈ। ਇਸ ਲਈ ਬੀ. ਪੀ. ਨੂੰ ਕੰਟਰੋਲ 'ਚ ਰੱਖਣਾ ਚਾਹੀਦਾ ਹੈ।
ਜਾਣ ਲਓ ਸੰਕੇਤ, ਨੌਜਵਾਨ ਵੀ ਹੋ ਰਹੇ ਹਨ ਕੈਂਸਰ ਦਾ ਸ਼ਿਕਾਰ
NEXT STORY