ਲੁਧਿਆਣਾ (ਸੰਦੀਪ) : ਭਗਵਾਨ ਵਾਲਮੀਕਿ ਜਨਮ ਉਤਸਵ ’ਤੇ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਵਲੋਂ ਇਨਕਮ ਟੈਕਸ ਕਾਲੋਨੀ ਦੇ ਪਾਰਕ ’ਚ ਸਲੱਮ ਲੋਡ਼ਵੰਦ ਬੱਚਿਆਂ ਦੇ ਲਈ ਸਕੂਲ ਦੀ ਸ਼ੁਰੂਆਤ ਕੀਤੀ ਜਿਸ ਦਾ ਸ਼ੁੱਭ ਆਰੰਭ ਲੁਧਿਆਣਾ ਕਮਿਸ਼ਨਰੇਟ ਦੇ ਮੁੱਖ ਕਮਿਸ਼ਨਰ ਬੀ. ਕੇ. ਝਾ ਨੇ ਕੀਤਾ। ਸਰਸਵਤੀ ਵੰਦਨਾ ਨਾਲ ਸ਼ੁਰੂ ਹੋਏ ਸਮਾਗਮ ਵਿਚ ਐੱਸ. ਕੇ. ਬਾਇਕਸ ਦੇ ਚੇਅਰਮੈਨ ਸੁਭਾਸ਼ ਲਾਕਡ਼ਾ, ਨੋਬਲ ਫਾਊਂਡੇਸ਼ਨ ਦੇ ਪ੍ਰਧਾਨ ਰਜਿੰਦਰ ਸ਼ਰਮਾ, ਪ੍ਰਿੰਸੀਪਲ ਕਮਿਸ਼ਨਰ ਆਫ ਇਨਕਮ ਟੈਕਸ ਅਨੁਰਾਧਾ ਮੁਖਰਜੀ, ਪਰਨੀਤ ਸਚਦੇਵ, ਡੀ. ਐੱਸ. ਚੌਧਰੀ, ਰਾਜੀਵ ਰਾਜਨ ਸਿੰਘ, ਪ੍ਰਿੰਸੀਪਲ ਡਾਇਰੈਕਟਰ ਆਫ ਇਨਕਮ ਟੈਕਸ ਅਵਧੇਸ਼ ਮਿਸ਼ਰਾ, ਕਮਿਸ਼ਨਰ ਆਫ ਇਨਕਮ ਟੈਕਸ ਆਲੋਕ ਕੁਮਾਰ, ਪ੍ਰਿਤਪਾਲ, ਆਭਾ ਰਾਣੀ, ਪਰਵਿੰਦਰ ਕੌਰ, ਦਵਿੰਦਰ ਸਿੰਘ ਸਮੇਤ ਹੋਰ ਵੀ ਹਾਜ਼ਰ ਸਨ।
ਰਿਸ਼ੀ ਨਗਰ ਸਥਿਤ ਇਨਕਮ ਟੈਕਸ ਕਾਲੋਨੀ ਵਿਚ ਸ਼ੁਰੂ ਕੀਤੇ ਗਏ ਸਕੂਲ ਦੇ ਸੰਚਾਲਨ ਦੀ ਜ਼ਿੰਮੇਦਾਰੀ ਨੋਬਲ ਫਾਊਂਡੇਸ਼ਨ ਦੇ ਤਹਿਤ ਚੱਲ ਰਹੇ ਮਾਂ ਸ਼ਾਰਦਾ ਵਿੱਦਿਆ ਪੀਠ ਨੂੰ ਸੌਂਪੀ ਗਈ। ਸਕੂਲ ਦੇ ਸ਼ੁੱਭ ਆਰੰਭ ਮੌਕੇ ਚੀਫ ਕਮਿਸ਼ਨਰ ਬੀ. ਕੇ. ਝਾ ਨੇ ਦੱਸਿਆ ਕਿ ਹਾਲ ਦੀ ਘਡ਼ੀ ਇਸ ਸਕੂਲ ਵਿਚ 54 ਸਲੱਮ ਬੱਚਿਆਂ ਨੂੰ ਸਿੱਖਿਆ ਮੁਹੱਈਆ ਕਰਵਾਈ ਜਾਵੇਗੀ, ਜਿਸ ਦਾ ਸਾਰਾ ਖਰਚ ਆਮਦਨ ਕਰ ਵਿਭਾਗ ਦੇ ਮੁਲਾਜ਼ਮਾਂ ਵਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਲੁਧਿਆਣਾ ਵਿਚ ਨੋਬਲ ਫਾਊਂਡੇਸ਼ਨ ਸਮੇਤ ਹੋਰਨਾਂ ਜਥੇਬੰਦੀਆਂ ਵਲੋਂ ਸਲੱਮ ਬੱਚਿਆਂ ਨੂੰ ਦਿੱਤੀ ਜਾ ਰਹੀ ਸਿੱਖਿਆ ਲਈ ਤਿਆਰ ਕੀਤੇ ਗਏ ਸਲੱਮ ਖੇਤਰ ਡਿਜ਼ੀਟਲ ਮੈਪ ਤੋਂ ਮਾਰਕ ਹੋਇਆ ਕਿ ਮੌਜੂਦਾ ਸਮੇਂ ਵਿਚ ਮਹਾਨਗਰ ਦੇ 34 ਹਜ਼ਾਰ ਸਲੱਮ ਬੱਚਿਆਂ ਨੂੰ ਸਿੱਖਿਆ ਦਿੱਤੇ ਜਾਣ ਦੀ ਲੋਡ਼ ਹੈ।
ਚੀਫ ਕਮਿਸ਼ਨਰ ਝਾ ਨੇ ਦੱਸਿਆ ਕਿ ਉਨ੍ਹਾਂ ਨੇ 34 ਹਜ਼ਾਰ ਬੱਚਿਆਂ ਨੂੰ ਸਿੱਖਿਆ ਦੇਣ ਲਈ ਇਕ ਸਲੱਮ ਟੂ ਸਕਾਲਰ ਸਕੀਮ ਦਾ ਸ਼ੁੱਭ ਆਰੰਭ ਕੀਤਾ ਹੈ, ਜਿਸ ਨੂੰ ਅਸਲ ਰੂਪ ਦੇਣ ਲਈ ਪਹਿਲੇ ਪਡ਼ਾਅ ਵਿਚ ਲੋਕਾਂ ਨੂੰ ਆਪਣੇ ਆਲੇ- ਦੁਆਲੇ ਦੇ ਸਲੱਮ ਜ਼ਰੂਰਤਮੰਦ ਬੱਚਿਆਂ ਨੂੰ ਸਿੱਖਿਆ ਦੇਣ ਲਈ ਜਾਗਰੂਕ ਕੀਤਾ ਜਾਵੇਗਾ। ਜਦੋਂਕਿ ਦੂਜੇ ਪਡ਼ਾਅ ਵਿਚ ਨਿੱਜੀ ਸਕੂਲਾਂ ਦੀ ਮੈਨੇਜਮੈਂਟ ਦੇ ਸਹਿਯੋਗ ਨਾਲ ਬੱਚਿਆਂ ਨੂੰ ਹਫਤੇ ਵਿਚ ਇਕ ਵਾਰ ਪਿਜ਼ਾ ’ਤੇ ਖਰਚ ਕੀਤੇ ਜਾਣ ਵਾਲੇ ਪੈਸਿਆਂ ਨੂੰ ਸਵੈ ਇੱਛਾ ਨਾਲ ਲੋਡ਼ਵੰਦ ਬੱਚਿਆਂ ਦੀ ਸਿੱਖਿਆ ਲਈ ਕੰਟਰੀਬਿਊਟ ਕਰਵਾਉਣ ਦੀ ਭਾਵਨਾ ਪੈਦਾ ਕਰਨਾ ਹੈ। ਬੱਚਿਆਂ ਵਿਚ ਇਸ ਭਾਵਨਾ ਨੂੰ ਪੈਦਾ ਕਰਨ ਨਾਲ ਜਿੱਥੇ ਭਵਿੱਖ ਵਿਚ ਦੇਸ਼ ਨੂੰ ਚੰਗੇ ਅਤੇ ਨਵੇਂ ਕਰਦਾਤਾ ਮਿਲਣਗੇ, ਉੱਥੇ ਵਿਭਾਗ ਦਾ ਰਿਵਾਇਤੀ ਡਰਾਉਣਾ ਅਕਸ ਵੀ ਮਦਦਗਾਰ ਰੂਪ ਵਿਚ ਬਦਲਣ ਨਾਲ ਸਮਾਜਿਕ ਵਾਤਾਵਰਣ ਵਿਚ ਵੀ ਸੁਧਾਰ ਆਵੇਗਾ।
ਬਿਜਲੀ ਮੁਲਾਜ਼ਮਾਂ ਨੇ ਕੈਪਟਨ ਸਰਕਾਰ ਖਿਲਾਫ ਕੀਤੀ ਰੋਸ ਰੈਲੀ
NEXT STORY