ਭਵਾਨੀਗੜ੍ਹ (ਵਿਕਾਸ ਮਿੱਤਲ)- ਸ਼ਹਿਰ 'ਚ ਡਾਕਖਾਨੇ ਨੇੜੇ ਗਊਸ਼ਾਲਾ ਚੌਕ 'ਚ ਮਸਾਲੇ ਪੀਸਣ ਦੀ ਦੁਕਾਨ ਚਲਾਉਣ ਵਾਲੀ ਇਕ 70 ਸਾਲਾ ਬਜ਼ੁਰਗ ਵਿਧਵਾ ਔਰਤ ਦੀ ਭੇਤ ਭਰੇ ਹਾਲਾਤਾਂ 'ਚ ਖੂਨ ਨਾਲ ਲਥਪੱਥ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮ੍ਰਿਤਕਾ ਦੁਕਾਨ ਦੇ ਉੱਪਰਲੇ ਇੱਕ ਕਮਰੇ ਵਿੱਚ ਆਪਣੀ ਧੀ ਨਾਲ ਰਹਿ ਰਹੀ ਸੀ। ਘਟਨਾ ਸਬੰਧੀ ਆਸਪਾਸ ਦੇ ਲੋਕਾਂ ਨੇ ਬਜ਼ੁਰਗ ਔਰਤ ਦੀ ਮੌਤ ਸਬੰਧੀ ਪੁਲਸ ਨੂੰ ਸੂਚਨਾ ਦਿੱਤੀ ਤੇ ਮੌਕੇ 'ਤੇ ਪਹੁੰਚੀ ਪੁਲਸ ਗੰਭੀਰਤਾ ਨਾਲ ਮਾਮਲੇ ਦੀ ਜਾਂਚ ਕਰਨ ਵਿੱਚ ਜੁੱਟ ਗਈ।
ਮੌਕੇ 'ਤੇ ਨੇੜਲੇ ਦੁਕਾਨਦਾਰ ਵਿੱਕੀ ਖੋਸਲਾ ਨੇ ਦੱਸਿਆ ਕਿ ਉਕਤ ਬਜ਼ੁਰਗ ਔਰਤ ਮੂਰਤੀ ਦੇਵੀ ਇੱਥੇ 10-12 ਸਾਲਾਂ ਤੋਂ ਮਸਾਲੇ ਪੀਸਣ ਦਾ ਕੰਮ ਕਰਦੀ ਸੀ। ਕੁਝ ਸਮਾਂ ਪਹਿਲਾਂ ਔਰਤ ਦੇ ਲੜਕੇ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਉਸ ਦੀ ਨੂੰਹ ਆਪਣੇ ਪੇਕੇ ਚਲੀ ਗਈ ਤੇ ਮੌਜੂਦਾ ਸਮੇਂ ਵਿੱਚ ਮ੍ਰਿਤਕ ਔਰਤ ਆਪਣੀ ਦੁਕਾਨ ਦੇ ਉੱਪਰ ਬਣੇ ਇੱਕ ਕਮਰੇ ਵਿੱਚ ਆਪਣੀ ਕੁੜੀ ਨਾਲ ਰਹਿ ਰਹੀ ਸੀ।
ਇਹ ਵੀ ਪੜ੍ਹੋ- ਲੈਂਟਰ ਪਾਉਣ ਬਦਲੇ ਰਿਸ਼ਵਤ ਲੈਣ ਵਾਲਾ ਗਲਾਡਾ ਦਾ ਫੀਲਡ ਅਫ਼ਸਰ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ
ਵਿੱਕੀ ਨੇ ਦੱਸਿਆ ਕਿ ਦੁਪਹਿਰ ਬਾਅਦ ਔਰਤ ਦੀ ਕੁੜੀ ਨੇ ਲੋਕਾਂ ਨੂੰ ਦੱਸਿਆ ਕਿ ਉਸ ਦੀ ਬਜ਼ੁਰਗ ਮਾਤਾ ਮੰਜੇ ਤੋਂ ਡਿੱਗ ਪਈ ਹੈ ਤਾਂ ਲੋਕਾਂ ਨੇ ਮੌਕੇ 'ਤੇ ਜਾ ਕੇ ਦੇਖਿਆ ਕਿ ਬਜ਼ੁਰਗ ਔਰਤ ਮੂਰਤੀ ਦੇਵੀ ਦੇ ਸਿਰ, ਅੱਖ ਤੇ ਮੱਥੇ ਉੱਪਰ ਕਾਫੀ ਗੰਭੀਰ ਸੱਟਾਂ ਦੇ ਨਿਸ਼ਾਨ ਸਨ। ਉਸ ਦੀ ਖੂਨ ਨਾਲ ਲਥਪਥ ਲਾਸ਼ ਕਮਰੇ ਵਿੱਚ ਪਈ ਸੀ। ਦੇਰ ਸ਼ਾਮ ਫਾਰੇਂਸਿੰਕ ਟੀਮ ਨੇ ਵੀ ਮੌਕੇ 'ਤੇ ਪਹੰਚ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ।
ਓਧਰ, ਐੱਸ.ਐੱਚ.ਓ. ਥਾਣਾ ਭਵਾਨੀਗੜ੍ਹ ਇੰਸਪੈਕਟਰ ਗੁਰਨਾਮ ਸਿੰਘ ਨੇ ਕਿਹਾ ਕਿ ਸਾਡੇ ਵੱਲੋਂ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਮਾਮਲੇ ਸਬੰਧੀ ਮ੍ਰਿਤਕਾ ਦੇ ਵਾਰਸਾਂ ਦੇ ਬਿਆਨਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਮੀਡੀਆ ਸਾਹਮਣੇ ਹੋਰ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਇਹ ਵੀ ਪੜ੍ਹੋ- ਚੋਰੀ ਦੇ ਡਰੋਂ ਨਹੀਂ ਰੱਖਿਆ ਬੀਮਾਰ ਮਾਂ ਲਈ ਕੇਅਰਟੇਕਰ, ਪਰ ਚੋਰਾਂ ਨੇ ਸਿਰਫ਼ 4 ਮਿੰਟਾਂ 'ਚ ਕਰ'ਤਾ ਘਰ ਸਾਫ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਮੱਝ ਖਰੀਦਣ ਦੇ ਮਾਮਲੇ 'ਚ ਰਾਜ਼ੀਨਾਮਾ ਕਰਵਾਉਣ ਬਦਲੇ ਮੰਗੀ 10,000 ਰੁਪਏ ਰਿਸ਼ਵਤ, VB ਨੇ ਕਾਂਸਟੇਬਲ ਕੀਤਾ ਕਾਬੂ
NEXT STORY