ਲੁਧਿਆਣਾ, (ਵਰਮਾ)- ਦਾਜ ਖਾਤਰ ਕੁੱਟ-ਮਾਰ ਦੀਅਾਂ ਸ਼ਿਕਾਰ 3 ਵਿਆਹੁਤਾਵਾਂ ਦੀ ਸ਼ਿਕਾਇਤ ’ਤੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੇ ਉਨ੍ਹਾਂ ਦੇ ਪਤੀਆਂ ਖਿਲਾਫ ਕੇਸ ਦਰਜ ਕੀਤੇ ਹਨ।
ਪਤੀ ’ਤੇ ਨਾਜਾਇਜ਼ ਸਬੰਧ ਰੱਖਣ ਤੇ ਕੁੱਟ-ਮਾਰ ਦੇ ਲਾਏ ਦੋਸ਼
ਇੰਦਰਜੀਤ ਕੌਰ ਵਾਸੀ ਲਲਤੋਂ ਕਲਾਂ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 22 ਮਈ 2018 ਨੂੰ ਲਿਖਤੀ ਸ਼ਿਕਾਇਤ ਦਿੱਤੀ ਸੀ। ਜਾਂਚ ਕਰਨ ’ਤੇ ਜਾਂਚ ਅਧਿਕਾਰੀ ਤਰਸੇਮ ਸਿੰਘ ਨੇ ਪੀਡ਼ਤਾ ਦੇ ਪਤੀ ਰਣਜੀਤ ਸਿੰਘ ਵਾਸੀ ਵੇਰਕਲਾਂ ਤਹਿਸੀਲ ਪਾਇਲ ਖਿਲਾਫ ਦਾਜ ਖਾਤਰ ਤੰਗ-ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ। ਪੀਡ਼ਤਾ ਇੰਦਰਜੀਤ ਕੌਰ ਨੇ ਪੁਲਸ ਨੂੰ ਆਪਣੇ ਪਤੀ, ਸੱਸ, ਤਿੰਨੋਂ ਨਣਾਨਾਂ ਤੇ ਉਨ੍ਹਾਂ ਦੇ ਪਤੀਅਾਂ ਖਿਲਾਫ ਦੋਸ਼ ਲਾਉਂਦੇ ਦੱਸਿਆ ਕਿ ਉਸ ਦਾ ਵਿਆਹ 17 ਜਨਵਰੀ 2016 ਨੂੰ ਰਣਜੀਤ ਸਿੰਘ ਨਾਲ ਹੋਇਆ ਸੀ, ਕੁਝ ਸਮੇਂ ਬਾਅਦ ਹੀ ਸਹੁਰੇ, ਨਣਾਨਾਂ ਤੇ ਉਨ੍ਹਾਂ ਦੇ ਪਤੀ ਦਾਜ ਖਾਤਰ ਮਾਨਸਿਕ ਤੇ ਸਰੀਰਕ ਤੌਰ ’ਤੇ ਤੰਗ-ਪ੍ਰੇਸ਼ਾਨ ਕਰਨ ਲੱਗੇ ਤੇ ਬੁਰੀ ਤਰ੍ਹਾਂ ਕੁੱਟ-ਮਾਰ ਕਰਦੇ ਸੀ। ਇੰਨਾ ਹੀ ਨਹੀਂ ਪਤੀ ਦੇ ਕਿਸੇ ਹੋਰ ਲਡ਼ਕੀ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਉਸ ਨੂੰ ਘਰੋਂ ਬਾਹਰ ਕੱਢਣ ਲਈ ਕੁੱਟ-ਮਾਰ ਕਰਦੇ ਸਨ। ਜਦ ਮੈਂ ਆਪਣੇ ਪਤੀ ਦੇ ਨਾਜਾਇਜ਼ ਸਬੰਧਾਂ ਤੇ ਦਾਜ ਹੋਰ ਮੰਗਣ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਕੁੱਟ-ਮਾਰ ਕਰ ਕੇ ਮੈਨੂੰ ਘਰੋਂ ਬਾਹਰ ਕੱਢ ਦਿੱਤਾ।
ਭਾਬੀ ਨਾਲ ਨਾਜਾਇਜ਼ ਸਬੰਧ ਕਾਰਨ ਪਤਨੀ ਨੂੰ ਘਰੋਂ ਕੱਢਿਆ
ਪਹਿਲੇ ਮਾਮਲੇ ’ਚ ਸੁਮਨਜੀਤ ਕੌਰ ਵਾਸੀ ਈਸ਼ਰ ਨਗਰ ਨੇ ਥਾਣਾ ਵੂਮੈਨ ਸੈੱਲ ਦੀ ਪੁਲਸ ਨੂੰ 23 ਅਪ੍ਰੈਲ 2018 ਨੂੰ ਲਿਖਤੀ ਸ਼ਿਕਾਇਤ ’ਚ ਅਾਪਣੇ ਪਤੀ, ਜੇਠ ਤੇ ਜੇਠਾਣੀ ’ਤੇ ਦੋਸ਼ ਲਾਇਆ ਸੀ ਕਿ ਉਹ ਦਾਜ ਲਈ ਉਸ ਨੂੰ ਪ੍ਰੇਸ਼ਾਨ ਕਰਦੇ ਸਨ। ਸੁਮਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਗੁਰਮੀਤ ਸਿੰਘ ਵਾਸੀ ਹਵਾਈ ਖੇਡ਼ਾ ਰੋਡ ਅਾਨੰਦ ਨਗਰ ਭੋਪਾਲ, ਮੱਧ ਪ੍ਰਦੇਸ਼ ਨਾਲ 19 ਜੂਨ 2015 ਨੂੰ ਹੋਇਆ ਸੀ। ਵਿਆਹ ਦੇ ਕੁਝ ਸਮੇਂ ਬਾਅਦ ਹੀ ਪਤੀ, ਜੇਠ, ਜੇਠਾਣੀ ਉਸ ਨੂੰ ਦਾਜ ਖਾਤਰ ਪ੍ਰੇਸ਼ਾਨ ਕਰਨ ਲੱਗ ਪਏ। ਜਦਕਿ ਵਿਆਹੁਤਾ ਦੇ ਮਾਪਿਆਂ ਨੇ ਦਾਜ ’ਚ ਕੀਮਤੀ ਸਾਮਾਨ ਦੇਣ ਤੋਂ ਇਲਾਵਾ ਹੋਰ ਵੀ ਮੰਗਾਂ ਪੂਰੀਆਂ ਕੀਤੀਆਂ ਸਨ। ਪੀਡ਼ਤਾ ਦੇ ਪਿਤਾ ਨੇ ਦੱਸਿਆ ਕਿ ਬੇਟੀ ਦੀ ਖੁਸ਼ੀ ਖਾਤਰ ਕਈ ਵਾਰ ਉਨ੍ਹਾਂ ਦੀਆਂ ਮੰਗਾਂ ਨੂੰ ਪੂਰਾ ਕੀਤਾ ਪਰ ਲੜਕੀ ਦੇ ਸਹੁਰਿਆਂ ਦੀ ਝਾਕ ਨਾ ਮੁੱਕੀ। ਹਰ ਵਾਰ ਆਪਣੀ ਕੋਈ ਨਾ ਕੋਈ ਮੰਗ ਰੱਖ ਦਿੰਦੇ ਸਨ। ਪੀਡ਼ਤਾ ਦੇ ਪਿਤਾ ਰਾਕੇਸ਼ ਨੇ ਦੱਸਿਆ ਕਿ ਬੇਟੀ ਦੇ ਪਤੀ ਦੇ ਆਪਣੀ ਭਾਬੀ ਨਾਲ ਨਾਜਾਇਜ਼ ਸਬੰਧ ਹਨ। ਜਦ ਉਸ ਦੀ ਬੇਟੀ ਨੇ ਇਸ ਦਾ ਵਿਰੋਧ ਕੀਤਾ ਤਾਂ ਉਨ੍ਹਾਂ ਨੇ ਸੁਮਨਜੀਤ ਨੂੰ ਘਰੋਂ ਬਾਹਰ ਕੱਢਣ ਲਈ ਜੇਠ, ਜੇਠਾਣੀ ਨਾਲ ਮਿਲ ਕੇ ਉਸ ਨਾਲ ਬੁਰੀ ਤਰ੍ਹਾਂ ਕੁੱਟ-ਮਾਰ ਕੀਤੀ। ਜਦ ਬੇਟੀ ਨੇ ਪੇਕੇ ਵਾਲਿਅਾਂ ਨੂੰ ਦੱਸਿਆ ਤਾਂ ਉਹ ਬੇਟੀ ਨੂੰ ਭੋਪਾਲ ਤੋਂ ਵਾਪਸ ਲੈ ਆਏ।
ਜਾਂਚ ਅਧਿਕਾਰੀ ਦਲਵਾਰਾ ਸਿੰਘ ਨੇ ਦੱਸਿਆ ਕਿ ਪੀਡ਼ਤਾ ਵਲੋਂ ਜੋ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ, ਉਸ ਦੀ ਜਾਂਚ ਕਰਨ ’ਤੇ ਸਿਰਫ ਪੀਡ਼ਤਾ ਦੇ ਪਤੀ ਗੁਰਮੀਤ ਸਿੰਘ ਨੂੰ ਦੋਸ਼ੀ ਪਾਇਆ ਅਤੇ ਉਸ ਦੇ ਖਿਲਾਫ ਦਾਜ ਤੇ ਕੁੱਟ-ਮਾਰ ਦਾ ਮਾਮਲਾ ਦਰਜ ਕਰ ਲਿਆ ਹੈ।
ਤੀਜਾ ਮਾਮਲਾ
ਦਾਜ ਨਾ ਲਿਆਉਣ ’ਤੇ ਘਰੋਂ ਕੱਢਿਆ
ਨਿਧੀ ਸਹਿਗਲ ਵਾਸੀ ਵਚਨ ਸਿੰਘ ਨਗਰ ਹੈਬੋਵਾਲ ਕਲਾਂ ਨੇ ਪੁਲਸ ਨੂੰ 8 ਸਤੰਬਰ 2018 ਨੂੰ ਲਿਖਤੀ ਸ਼ਿਕਾਇਤ ’ਚ ਆਪਣੇ ਪਤੀ, ਸੱਸ, ਸਹੁਰੇ, ਨਣਾਨ, ਮਾਮੇ ਸਹੁਰੇ ਖਿਲਾਫ ਦੋਸ਼ ਲਾਉਂਦੇ ਹੋਏ ਦੱਸਿਆ ਕਿ ਉਸ ਦਾ ਵਿਆਹ ਰਿੱਕੀ ਸਹਿਗਲ ਵਾਸੀ ਫੇਜ਼-1 ਅਰਬਨ ਅਸਟੇਟ ਚੰਗੀਗਡ਼੍ਹ ਰੋਡ ਨਾਲ 27 ਨਵੰਬਰ 2015 ਨੂੰ ਹੋਇਆ ਸੀ। ਨਿਧੀ ਦੇ ਪਿਤਾ ਬਰਿੰਦਰ ਸਰੀਨ ਨੇ ਦੱਸਿਆ ਕਿ ਬੇਟੀ ਦੇ ਵਿਆਹ ’ਚ ਅਸੀਂ ਹੈਸੀਅਤ ਤੋਂ ਜ਼ਿਆਦਾ ਦਾਜ ਦਿੱਤਾ ਸੀ ਪਰ ਬੇਟੀ ਦੇ ਸਹੁਰਿਆਂ ਨੇ ਦਾਜ ਹੋਰ ਲਿਆਉਣ ਲਈ ਮਾਨਸਿਕ ਤੇ ਸਰੀਰਕ ਰੂਪ ’ਚ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਮੈਂ ਉਨ੍ਹਾਂ ਦੀਆਂ ਕਈ ਮੰਗਾਂ ਨੂੰ ਪੂਰਾ ਕੀਤਾ ਪਰ ਹਰ ਵਾਰ ਕੋਈ ਨਾ ਕੋਈ ਨਵੀਂ ਮੰਗ ਰੱਖ ਦਿੰਦੇ ਸਨ। ਇੰਨਾ ਹੀ ਨਹੀਂ, ਜਦ ਮੇਰੀ ਬੇਟੀ ਬੀਮਾਰ ਹੁੰਦੀ ਸੀ ਤਾਂ ਉਸ ਦਾ ਇਲਾਜ ਕਰਵਾਉਣ ਦੀ ਬਜਾਏ ਉਸ ਨੂੰ ਪੇਕੇ ਘਰ ਭੇਜ ਦਿੰਦੇ ਸਨ। ਕੁਝ ਸਮਾਂ ਪਹਿਲਾਂ ਬੇਟੀ ਦੇ ਸਹੁਰੇ ਵਾਲਿਆਂ ਨੇ ਮਾਪਿਆਂ ਤੋਂ ਦਾਜ ਨਾ ਲਿਆਉਣ ਕਰ ਕੇ ਕੁੱਟ-ਮਾਰ ਕਰ ਕੇ ਘਰੋਂ ਬਾਹਰ ਕੱਢ ਦਿੱਤਾ।
ਜਾਂਚ ਅਧਿਕਾਰੀ ਵਿਪਨ ਕੁਮਾਰ ਨੇ ਪੀਡ਼ਤਾ ਵਲੋਂ ਜੋ ਪੁਲਸ ਨੂੰ ਆਪਣੇ ਸਹੁਰਿਆਂ ਦੇ ਖਿਲਾਫ ਦੋਸ਼ ਲਾਏ ਸਨ, ਉਸ ਦੀ ਜਾਂਚ ਕਰਨ ’ਤੇ ਪੀਡ਼ਤਾ ਦੇ ਪਤੀ ਰਿੱਕੀ ਖਿਲਾਫ ਹੀ ਦਾਜ ਦਾ ਕੇਸ ਦਰਜ ਕੀਤਾ ਹੈ।
ਟੈਸਟ ਪਾਸ ਕਲਰਕਾਂ ਨੇ ਸਿਹਤ ਮੰਤਰੀ ਦੇ ਘਰ ਵੱਲ ਕੀਤਾ ਰੋਸ ਮਾਰਚ
NEXT STORY