ਮਨ ਦੀ ਮੈਲ ਜੇ ਝਾੜੀ ਨਾ, ਜੋੜੇ ਝਾੜਨ ਦਾ ਕੀ ਫਾਇਦਾ
ਮੈਂ ਮੇਰੀ ਨੂੰ ਮਾਰਿਆ ਨਾ, ਫਿਰ ਝਾੜੂ ਮਾਰਨ ਦਾ ਕੀ ਫਾਇਦਾ
ਚੁਗਲੀ ਨਿੰਦਿਆ ਛੱਡੀ ਨਾ, ਖੁੱਲ੍ਹੀ ਦਾੜੀ ਛੱਡਣ ਦਾ ਕੀ ਫਾਇਦਾ
ਜੇ ਸੁਰਤੀ ਰੱਬ ਨਾਲ ਲੱਗੀ ਨਾ, ਚਰਨੀ ਲੱਗਣ ਦਾ ਕੀ ਫਾਇਦਾ
ਜੇ ਮਨ ਹੀ ਨੀਵਾਂ ਹੋਇਆ ਨਾ, ਮੱਥਾ ਟੇਕਣ ਦਾ ਕੀ ਫਾਇਦਾ
ਜੇ ਧੌਣ ਦਾ ਕਿੱਲਾ ਟੁੱਟਿਆ ਨਾ, ਥੱਲੇ ਲੇਟਣ ਦਾ ਕੀ ਫਾਇਦਾ
ਜੇ ਮਿੱਤਰਾ ਸੁਰਤੀ ਜੋੜੀ ਨਾ, ਫਿਰ ਹੱਥ ਜੋੜਨ ਦਾ ਕੀ ਫਾਇਦਾ
ਜੇ ਮਨ ਸੋਹਣਿਆ ਮੋੜਿਆ ਨਾ, ਤਨ ਮੋੜਨ ਦਾ ਕੀ ਫਾਇਦਾ
ਬੇਅਦਬੀਆਂ ਕਰਕੇ ਗੁਰੂ ਦੀਆਂ, ਅਦਬ ਦਿਖਾਉਣ ਦਾ ਕੀ ਫਾਇਦਾ
ਗਲਤੀਆਂ ਕਰਕੇ ਮੰਨੀਆਂ ਨਹੀਂ, ਭੁੱਲ ਬਖਸ਼ਾਉਣ ਦਾ ਕੀ ਫਾਇਦਾ
ਜਿਥੇ ਲੋੜ ਸੀ ਐਕਸ਼ਨ ਕੀਤਾ ਨਹੀਂ, ਹੁਣ ਡਰਾਮੇ ਕਰਨ ਦਾ ਕੀ ਫਾਇਦਾ
ਵਿਆਹ ਵੇਲੇ ਨਾਨਕੇ ਆਏ ਨਾ ਹੁਣ, ਮਾਮੇ ਬਣਨ ਦਾ ਕੀ ਫਾਇਦਾ
ਚਾਰ ਲੱਤਾਂ ਵਾਲੀ ਚੀਜ ਦੇਖੋ , ਕਿਵੇਂ ਦੋ ਗੋਡੇ ਟਿਕਵਾਉਂਦੀ ਏ
ਡਾਨਸੀਵਾਲੀਆ ਦੇਖ ਭਲਾ , ਇਹ ਕੁਰਸੀ ਕੀ ਕਰਵਾਉਂਦੀ ਏ
- ਕੁਲਵੀਰ ਸਿੰਘ ਡਾਨਸੀਵਾਲ
- 778863 2472